ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਲਗਾਇਆ ਗਿਆ ਕੋਵਿਡ ਵੈਕਸੀਨੇਸ਼ਨ ਕੈਂਪ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸ਼੍ਰੀ ਕਿਸ਼ੋਰ ਕੁਮਾਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ- ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮਿਸ ਏਕਤਾ ਉੱਪਲ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਕੇਂਦਰੀ ਜੇਲ੍ਹ ਦਾ ਸਰਵੇਖਣ ਕੀਤਾ ਗਿਆ । ਇਸ ਮੌਕੇ ਅੱਜ ਜੱਜ ਸਾਹਿਬ ਵੱਲੋਂ ਕੋਵਿਡ ਵੈਕਸੀਨ ਕੈਂਪ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਲਗਾਇਆ ਗਿਆ । ਇਸ ਮੌਕੇ ਜੱਜ ਸਾਹਿਬ ਵੱਲੋਂ 45 ਸਾਲ ਤੋਂ ਉੱਪਰ ਵਿਅਕਤੀਆਂ ਨੂੰ ਆਪ ਇਸ ਕੈਂਪ ਵਿੱਚ ਜਾ ਕੇ ਵੈਕਸੀਨ ਲਗਵਾਈ । ਇਸ ਮੌਕੇ ਅੰਡਰ ਟ੍ਰੇਨਿੰਗ ਜੁਡੀਸ਼ੀਅਲ ਅਫਸਰ ਸਾਹਿਬ ਸ਼੍ਰੀ ਅੰਸ਼ੂਮਨ ਸਿਆਗ, ਮਿਸ ਜ਼ਸਪ੍ਰੀਤ ਕੌਰ, ਮਿਸ ਮਨਦੀਪ ਕੌਰ, ਸ਼੍ਰੀ ਸੰਗਮ ਕੁਮਾਰ, ਸ਼੍ਰੀ ਗਗਨਦੀਪ ਸਿੰਘ ਅਤੇ ਮਿਸ ਅਬਨੀਤ ਕੌਰ ਵੀ ਮੌਜੂਦ ਸਨ ।

Advertisements

     
ਇਸ ਤੋਂ ਬਾਅਦ ਜੱਜ ਸਾਹਿਬ ਨੇ ਛੋਟੇ ਮੋਟੇ ਜੁਰਮਾਂ ਵਾਲੇ ਹਵਾਲਾਤੀਆਂ ਨਾਲ ਮੁਲਾਕਾਤ ਕੀਤੀ। ਜਿਸ ਵਿੱਚ ਉਨ੍ਹਾਂ ਨੇ ਹਾਈ ਪਾਵਰਡ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਤਰਿਮ ਜਮਾਨਤਾਂ ਲਗਾਉਣ ਬਾਰੇ ਵਿਸਥਾਰ ਸਹਿਤ ਦੱਸਿਆ ਗਿਆ । ਜੱਜ ਸਾਹਿਬ ਨੇ ਇਸ ਮੌਕੇ ਡਿਪਟੀ ਸੁਪਰਡੰਟ ਜੇਲ੍ਹ ਸ਼੍ਰੀ ਨਵਿੰਦਰ ਸਿੰਘ ਜੀ ਨੂੰ ਵਿਸ਼ੇਸ਼ ਤੌਰ ਤੇ ਹਦਾਇਤਾਂ ਕੀਤੀਆਂ ਕਿ ਉਹ ਛੋਟੇ ਮੋਟੇ ਜੁਰਮਾਂ ਵਾਲੇ ਹਵਾਲਾਤੀਆਂ ਨੂੰ ਜਲਦੀ ਤੋਂ ਜਲਦੀ ਅੰਤਰਿਮ ਜਮਾਨਤਾਂ ਲਗਾਉਣ। ਇਸ ਤੋਂ ਬਾਅਦ ਜੱਜ ਸਾਹਿਬ ਨੇ ਜਨਾਨਾ ਵਾਰਡ ਕੇਂਦਰੀ ਜੇਲ੍ਹ ਦਾ ਸਰਵੇਖਣ ਕੀਤਾ। ਇਸ ਮੌਕੇ ਜੱਜ ਸਾਹਿਬ ਨੇ ਜਨਾਨਾ ਵਾਰਡ ਵਿੱਚ ਰਹਿ ਰਹੀਆਂ ਔਰਤਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਅੱਜ ਜੱਜ ਸਾਹਿਬ ਨੇ ਜਣੇਪੇ ਅਧੀਨ ਔਰਤਾਂ ਨੂੰ ਖਾਸ ਤਵੱਜੋਂ ਦੇਣ ਲਈ ਜੇਲ੍ਹ ਵਿਭਾਗ ਨੂੰ ਖਾਸ ਹਦਾਇਤਾਂ ਦਿੱਤੀਆਂ। ਅੰਤ ਵਿੱਚ ਉਨ੍ਹਾਂ ਨੇ ਜੇਲ੍ਹ ਅਥਾਰਟੀ ਦਾ ਧੰਨਵਾਦ ਕਰਦਿਆਂ ਹੋਇਆਂ ਇਸ ਜੇਲ੍ਹ ਦਾ ਦੌਰਾ ਸਮਾਪਤ ਕੀਤਾ ।

LEAVE A REPLY

Please enter your comment!
Please enter your name here