ਐਨਆਈਏ ਦਾ ਲਾਰੈਂਸ ਗੈਂਗ ਨੂੰ ਲੈ ਕੇ ਵੱਡਾ ਖੁਲਾਸਾ, ਗੈਂਗ ਕੋਲ ਹਨ 700 ਸ਼ੂਟਰ, ਜਿਹਨਾਂ ਵਿੱਚੋ 400 ਪੰਜਾਬ ਵਿੱਚ ਹਨ

ਦਿੱਲੀ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਐਨਆਈਏ ਨੇ ਦਾਊਦ ਦੀ ਤਰਜ਼ ਤੇ ਚੱਲ ਰਹੇ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਗਿਰੋਹ ਤੇ ਇੱਕ ਵੱਡਾ ਖੁਲਾਸਾ ਕੀਤਾ ਹੈ। ਸੂਤਰਾਂ ਅਨੁਸਾਰ, ਇਸ ਗੈਂਗ ਕੋਲ 700 ਸ਼ੂਟਰ ਹਨ ਅਤੇ ਜਿਹਨਾਂ ਵਿੱਚੋ 400 ਪੰਜਾਬ ਵਿੱਚੋ ਹਨ। ਦੱਸ ਦਈਏ ਕਿ ਇਸ ਗਿਰੋਹ ਨੇ ਜ਼ਿਆਦਾਤਰ ਕਰੋੜਪਤੀ, ਗਾਇਕਾਂ ਅਤੇ ਐਕਟਰਾਂ ਨੂੰ ਧਮਕੀ ਦੇ ਕੇ ਪੂਰੇ ਦੇਸ਼ ਵਿੱਚ ਦਹਿਸ਼ਤ ਫੈਲਾਈ ਹੋਈ ਹੈ। ਏਜੰਸੀਆ ਮੁਤਾਬਿਕ ਇਸ ਗਿਰੋਹ ਨੂੰ ਕੈਨੇਡਾ ਬੈਠਾ ਗੋਲਡੀ ਬਰਾੜ, ਕਾਲਾ ਰਾਣਾ, ਕਾਲਾ ਜਠੇੜੀ ਵਰਗੇ ਗੈਗਸਟਰ ਚਲਾ ਰਹੇ ਹਨ।

Advertisements

ਜਾਣਕਾਰੀ ਅਨੁਸਾਰ, ਲਾਰੈਂਸ ਲਈ ਹਵਾਲਾ ਤੋ ਪੈਸੇ ਲੈਣ ਦੇਣ ਕਰਨ ਵਾਲਾ ਸਖਸ਼ ਮਨੀਸ਼ ਭੰਡਾਰੀ ਹੈ ਜੋ ਕਿ ਇਸ ਸਮੇਂ ਬਾਲੀਵੁੱਡ ਕਲੱਬ ਨਾਮ ਦੀ ਇੱਕ ਚੇਨ ਥਾਈਲੈਂਡ ਵਿੱਚ ਚਲਾ ਰਿਹਾ ਹੈ। ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਉਹਨਾਂ ਦੀ ਫੋਰਸ ਵੱਲੋ ਲਗਾਤਾਰ ਮੁਹਿੰਮ ਜਾਰੀ ਹੈ ਤੇ ਹੁਣ ਤੱਕ ਕਰੀਬ 626 ਗੈਂਗਸਟਰਾਂ ਨੂੰ ਸਲਾਖਾਂ ਪਿੱਛੇ ਸੁੱਟ ਦਿੱਤਾ ਗਿਆ ਹੈ ਤੇ ਪੰਜ ਗੈਂਗਸਟਰ ਪੁਲਿਸ ਨਾਲ ਮੁਕਾਬਲੇ ਦੋਰਾਨ ਮਾਰੇ ਜਾ ਚੁੱਕੇ ਹਨ।

LEAVE A REPLY

Please enter your comment!
Please enter your name here