ਭਾਜਪਾ ਆਗੂਆਂ ਨੇ ਮਹਾਂ ਜਨ ਸੰਪਰਕ ਮੁਹਿੰਮ ਤਹਿਤ ਰੂਪਨਗਰ ‘ਚ ਪੈਦਲ ਰੈਲੀ ਕੱਢੀ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ- ਧਰੂਵ ਨਾਰੰਗ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ 9 ਸਾਲਾਂ ਦਾ ਕਾਰਜਕਾਲ ਪੂਰਾ ਹੋਣ ‘ਤੇ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਅੱਜ ਭਾਜਪਾ ਆਗੂਆਂ ਵਲੋਂ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰੂਪਨਗਰ ਦੇ ਕਲਿਆਣ ਸਿਨੇਮਾ ਤੋਂ ਵੱਡੀ ਰੈਲੀ ਕੱਢੀ ਗਈ। ਇਸ ਮੌਕੇ ਵੱਖ-ਵੱਖ ਮੰਡਲਾਂ ਦੇ ਪ੍ਰਧਾਨਾਂ ਤੇ ਮੋਰਚਿਆਂ ਦੇ ਪ੍ਰਧਾਨਾਂ ਸਮੇਤ ਵੱਡੀ ਗਿਣਤੀ ਭਾਜਪਾ ਆਗੂ ਤੇ ਸਮਰਥਕ ਮੌਜੂਦ ਸਨ। ਇਸ ਮੌਕੇ ਰੈਲੀ ਦੀ ਅਗਵਾਈ ਕਰਦੇ ਹੋਏ ਜ਼ਿਲ੍ਹਾ ਮੀਤ ਪ੍ਰਧਾਨ ਮੁਕੇਸ਼ ਗੁਪਤਾ, ਜ਼ਿਲ੍ਹਾ ਜਨਰਲ ਸਕੱਤਰ ਰਮਨ ਜਿੰਦਲ ਅਤੇ ਸਕੱਤਰ ਰਮਿਤ ਕੇਹਰ ਨੇ ਮੋਦੀ ਸਰਕਾਰ ਦੇ 9 ਸਾਲਾਂ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਨੂੰ ਦਰਸ਼ਾਉਂਦੇ ਪਰਚਿਆਂ ਨੂੰ ਵੰਡਿਆਂ ਤੇ ਇਕੱਲੀ-ਇਕੱਲੀ ਦੁਕਾਨ ‘ਤੇ ਜਾ ਕੇ ਲੋਕਾਂ ਨੂੰ ਸਰਕਾਰ ਦੀਆਂ ਉਪਲਬਧੀਆਂ ਤੇ ਸਕੀਮਾਂ ਬਾਬਤ ਜਾਗਰੂਕ ਕੀਤਾ।

Advertisements

ਇਸ ਮੌਕੇ ਸ੍ਰੀ ਜਿੰਦਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ 9 ਸਾਲ ਪੂਰੇ ਹੋਣ ‘ਤੇ ਭਾਰਤੀ ਜਨਤਾ ਪਾਰਟੀ ਵੱਲੋਂ ਪੂਰੇ ਦੇਸ਼ ਵਿੱਚ ਚਲਾਏ ਜਾ ਰਹੇ ਮਹਾ ਸੰਪਰਕ ਅਭਿਆਨ ਤਹਿਤ ਹਰ ਲੋਕ ਸਭਾ ਹਲਕਿਆਂ ਵਿੱਚ ਰੈਲੀਆਂ ਕਰਕੇ ਭਾਰਤ ਦੀ ਤਰੱਕੀ ਅਤੇ ਪ੍ਰਾਪਤੀਆਂ ਦਾ ਵਿਸਤ੍ਰਿਤ ਰਿਪੋਰਟ ਕਾਰਡ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਕੰਮ ਭਾਰਤੀ ਜਨਤਾ ਪਾਰਟੀ ਦੀ ਐਨਡੀਏ ਸਰਕਾਰ ਨੇ ਜ਼ਮੀਨੀ ਪੱਧਰ ’ਤੇ ਕੀਤੇ ਹਨ, ਉਹ ਕਿਸੇ ਵੀ ਪਾਰਟੀ ਨੇ 70 ਸਾਲਾਂ ਵਿੱਚ ਨਹੀਂ ਕੀਤੇ। 2014 ਤੋਂ ਪਹਿਲਾਂ ਦੇ ਭਾਰਤ ਅਤੇ ਅੱਜ ਦੇ ਭਾਰਤ ਵਿੱਚ ਬਹੁਤ ਅੰਤਰ ਹੈ। ਭਾਰਤ ਵਿੱਚ 2014 ਤੋਂ ਪਹਿਲਾਂ ਤਤਕਾਲੀ ਸਰਕਾਰ ਫੈਸਲੇ ਨਹੀਂ ਲੈਂਦੀ ਸੀ, ਸਿਰਫ ਲਟਕਾਉਣਾ ਹੀ ਉਸ ਦਾ ਕੰਮ ਸੀ। 2014 ਤੋਂ ਪਹਿਲਾਂ ਭਾਰਤ ਵਿੱਚ ਭ੍ਰਿਸ਼ਟਾਚਾਰ ਵੀ ਸਿਖਰਾਂ ‘ਤੇ ਸੀ। 2014 ਤੋਂ ਬਾਅਦ ਦੇਸ਼ ਨੇ ਬੇਮਿਸਾਲ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਮੋਦੀ ਸਰਕਾਰ ਦੀ ਅਗਵਾਈ ਹੇਠ ਭਾਰਤ ਵੰਸ਼ਵਾਦ ਤੋਂ ਬਾਹਰ ਨਿਕਲ ਕੇ ਤੇਜ਼ੀ ਨਾਲ ਵਿਕਾਸ ਵੱਲ ਵਧ ਰਿਹਾ ਹੈ। ਅੱਜ ਦੁਨੀਆ ਦੇ ਸਾਰੇ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਲਾਹ ਤੋਂ ਬਿਨਾਂ ਕੋਈ ਕੰਮ ਨਹੀਂ ਕਰਦੇ। ਹਰ ਦੇਸ਼ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਬੜੇ ਧਿਆਨ ਨਾਲ ਸੁਣੀ ਜਾਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਪੂਰੇ ਦੇਸ਼ ਵਿੱਚ ਵਿਕਾਸ ਦੀ ਹਨੇਰੀ ਚੱਲ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਕੰਮ ਕੀਤਾ।

ਅੱਜ ਪਿੰਡ ਤੇਜ਼ੀ ਨਾਲ ਤਰੱਕੀ ਵੱਲ ਵਧ ਰਹੇ ਹਨ। ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ। ਕਿਸਾਨਾਂ ਨੂੰ ਵਿਸ਼ਵ ਪੱਧਰ ‘ਤੇ ਮੁਕਾਬਲੇ ਲਈ ਤਿਆਰ ਕਰਨ ਲਈ ਉਨ੍ਹਾਂ ਨੂੰ ਨਵੀਂ ਤਕਨੀਕ ਨਾਲ ਲੈਸ ਹੋਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਸਬਸਿਡੀ ‘ਤੇ ਖੇਤੀ ਸੰਦ ਦਿੱਤੇ ਜਾ ਰਹੇ ਹਨ। ਕਿਸਾਨ ਸਨਮਾਨ ਨਿਧੀ ਤਹਿਤ ਪੰਜਾਬ ਵਿੱਚ ਕਿਸਾਨਾਂ ਨੂੰ ਸਾਲਾਨਾ 11.78 ਕਰੋੜ ਰੁਪਏ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਦੀ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਕਈ ਲਾਹੇਵੰਦ ਸਕੀਮਾਂ ਬਣਾ ਕੇ ਜ਼ਮੀਨ ‘ਤੇ ਉਤਾਰੀਆਂ ਹਨ, ਜਿਸ ਦਾ ਕਿਸਾਨ ਵੀਰ ਲਾਭ ਲੈ ਰਹੇ ਹਨ। ਉਨ੍ਹਾਂ ਪੰਜਾਬ ਦੀ ਮੌਜੂਦਾ ਆਪ ਸਰਕਾਰ ‘ਤੇ ਤੰਜ ਕਸਦਿਆਂ ਕਿਹਾ ਕਿ ਇਹ ਸਰਕਾਰ ਵਿਜ਼ਨ ਨਹੀਂ ਬਲਕਿ ਵਜ਼ਨ ਲੈ ਕੇ ਚੱਲ ਰਹੀ ਹੈ, ਜਿਸ ਕੋਲੋਂ ਨਾ ਤਾਂ ਪੰਜਾਬ ਦਾ ਅਮਨ ਕਾਨੂੰਨ ਸੰਭਲ ਰਿਹਾ, ਨਾ ਹੀ ਸੁਚੱਜੀ ਮਾਈਨਿੰਗ, ਐਕਸਾਈਜ, ਸਿੱਖਿਆ, ਸਿਹਤ, ਵਪਾਰ ਤੇ ਰੁਜ਼ਗਾਰ ਪਾਲਿਸੀ ਹੈ ਅਤੇ ਨਾ ਹੀ ਭਾਰੀ ਕਰਜ਼ ਨਾਲ ਨਜਿੱਠਣ ਲਈ ਕੋਈ ਐਕਸ਼ਨ ਪਲੈਨ ਇਹ ਸਰਕਾਰ ਪੂਰਣ ਤੌਰ ‘ਤੇ ਫੇਲ੍ਹ ਹੋ ਚੁੱਕੀ ਹੈ।

ਇਸ ਮੌਕੇ ਜਗਦੀਸ਼ ਸਿੰਘ ਕਟਲੀ, ਐਡਵੋਕੇਟ ਰਮਿਤ ਕੇਹਰ, ਯੁਵਾ ਮੋਰਚਾ ਸੂਬਾ ਮੀਤ ਪ੍ਰਧਾਨ ਸੁਖਬੀਰ ਸਿੰਘ ਤੰਬੜ, ਜ਼ਿਲ੍ਹਾ ਯੁਵਾ ਮੋਰਚਾ ਪ੍ਰਧਾਨ ਅਮਨਪ੍ਰੀਤ ਸਿੰਘ ਕਾਬੜਵਾਲ, ਮਹੇਸ਼ ਭਟਨਾਗਰ, ਸੁਰਿੰਦਰਪਾਲ ਸੇਠੀ, ਅਭੀਸ਼ੇਕ ਅਗਨੀਹੋਤਰੀ, ਤਨਵੀਰ ਸਿੰਘ ਚੌਧਰੀ, ਗੁਰਕੀਰਤ ਸਿੰਘ ਸੈਣੀ, ਹਰਵੀਰ ਸਿੰਘ, ਪ੍ਰਦੀਪ ਸਿੰਘ, ਯੁਵਾ ਮੋਰਚਾ ਸ਼ਹਿਰ ਪ੍ਰਧਾਨ ਨਿਸ਼ਾਂਤ ਰਾਣਾ, ਗਗਨ ਗੁਪਤਾ, ਟੋਨੀ ਵਰਮਾ, ਅਸ਼ਵਨੀ ਸ਼ਰਮਾ, ਜੀਵਤ ਜੈਨ, ਅਭਿਸ਼ੇਕ ਸ਼ਰਮਾ, ਸੰਜੇ ਪ੍ਰਤਾਪ ਜੈਨ, ਦੀਪਿਕਾ ਢੱਲ, ਅੰਕੁਰ ਗੋਇਲ, ਅਨੂਪ ਗੁਪਤਾ, ਰਾਜ ਕੁਮਾਰ ਭੱਲਾ, ਰਾਮੇਸ਼ਵਰ ਕੁਮਾਰ, ਹਿੰਮਤ ਸਿੰਘ ਗਿਰਨ, ਸਤਿੰਦਰ ਨਾਗੀ, ਰਾਕੇਸ਼ ਚੋਪੜਾ, ਸੁਖਰਾਮ, ਜਤਿੰਦਰ ਕੌਰ ਸੈਣੀ, ਜਸਬੀਰ ਕੌਰ ਮਹੇਸ਼ ਭਟਨਾਗਰ, ਰਕੇਸ਼ ਅਗਰਵਾਲ, ਰਕੇਸ਼ ਗਰਗ, ਰਾਮ ਸ਼ਰਮਾ, ਰਾਹੁਲ, ਜਤਿਨ ਮਲਹੋਤਰਾ, ਅਨਮੋਲ ਰਾਣਾ, ਮਨਜਿੰਦਰ ਭਿੰਦਰ, ਰੌਮੀ ਭਿੰਡਰ, ਸਿਮਰੀ ਬੈਂਸ, ਕਾਸ਼ੀ ਸ਼ਰਮਾ, ਦਿਲਜੀਤ ਸਿੰਘ, ਕ੍ਰਿਸ਼ਨਾ ਸਿੰਘ, ਕਾਸ਼ੀ ਸ਼ਰਮਾ, ਮੋਹਿਤ ਯਾਦਵ, ਸਚਿਨ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ ਭਾਜਪਾ ਆਗੂ, ਨੌਜਵਾਨ ਤੇ ਸਮਰਥਕ ਮੌਜੂਦ ਸਨ।

LEAVE A REPLY

Please enter your comment!
Please enter your name here