Tuesday, October 13, 2026
Home International ਮੁੰਬਈ ਹਵਾਈ ਅੱਡੇ ਤੇ ਅਫ਼ਰੀਕੀ ਨਾਗਰਿਕ ਤੋਂ 5 ਕਰੋੜ ਰੁਪਏ ਕੀਮਤ ਦੀ...

ਮੁੰਬਈ ਹਵਾਈ ਅੱਡੇ ਤੇ ਅਫ਼ਰੀਕੀ ਨਾਗਰਿਕ ਤੋਂ 5 ਕਰੋੜ ਰੁਪਏ ਕੀਮਤ ਦੀ ਹੈਰੋਇਨ ਦੇ 43 ਕੈਪਸੂਲ ਕੀਤੇ ਬਰਾਮਦ

ਮੁੰਬਈ (ਦ ਸਟੈਲਰ ਨਿਊਜ਼)। ਡੀ.ਆਰ.ਆਈ. ਨੇ ਸ਼ਹਿਰ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ਤੇ ਇੱਕ ਅਫ਼ਰੀਕੀ ਨਾਗਰਿਕ ਤੋਂ 5 ਕਰੋੜ ਰੁਪਏ ਕੀਮਤ ਦੀ ਹੈਰੋਇਨ ਦੇ 43 ਕੈਪਸੂਲ ਬਰਾਮਦ ਕੀਤੇ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੇ ਹੈਰੋਇਨ ਦੇ ਕੈਪਸੂਲ ਨੂੰ ਨਿਗਲ ਕੇ ਉਸਦੀ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਅਦਾਲਤ ਨੇ ਉਸ ਦੀ ਮੈਡੀਕਲ ਸਿਖਲਾਈ ਕਰਨ ਤੇ ਸਰੀਰ ਵਿੱਚੋਂ ਪਾਬੰਦੀਸ਼ੁਦਾ ਚੀਜ਼ ਮਿਲਣ ਤੇ ਉਸ ਨੂੰ ਬਰਾਮਦ ਕਰਨ ਦਾ ਹੁਕਮ ਦਿੱਤਾ ਸੀ।

Advertisements

ਉਨ੍ਹਾਂ ਦੱਸਿਆ ਕਿ ਮੈਡੀਕਲ ਜਾਂਚ ਵਿੱਚ ਪੁਸ਼ਟੀ ਹੋਈ ਕਿ ਮੁਲਜ਼ਮ ਨੇ 43 ਕੈਪਸੂਲ ਖਾਥੇ ਸਨ, ਜਿਨ੍ਹਾਂ  ਤੋਂ ਜ਼ਾਹਿਰ ਤੌਰ ਤੇ ਨਸ਼ੀਲਾ ਪਦਾਰਥ ਸੀ। ਬਾਅਦ ਵਿੱਚ ਉਸਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ 10 ਦਿਨਾਂ ਵਿੱਚ ਆਪਣੇ ਸਰੀਰ ਤੋਂ 43 ਕੈਪਸੂਲ ਕੱਢੇ। ਅਧਿਕਾਰੀ ਨੇ ਦੱਸਿਆ ਕਿ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਜ਼ਬਤ ਕੀਤੀ ਗਈ 504 ਗ੍ਰਾਮ ਹੈਰੋਇਨ ਦੀ ਕੀਮ ਤਕਰੀਬਨ 5 ਕਰੋੜ ਰੁਪਏ ਹੈ। ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here