ਦੋਹਰੇ ਕਤਲ ਦੇ ਮਾਮਲੇ ‘ਚ ਤਿੰਨ ਵਿਅਕਤੀ ਗ੍ਰਿਫ਼ਤਾਰ

ਪਟਿਆਲਾ (ਦ ਸਟੈਲਰ ਨਿਊਜ਼) । ਪਟਿਆਲਾ ਦੇ ਐਸ.ਐਸ.ਪੀ. ਵਰੁਣ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਪਰਾਧੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਸਬੰਧੀ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਮੁਕੱਦਮਾ ਨੰਬਰ 172 ਮਿਤੀ 02.07.2023 ਅ/ਧ 302, 201, 34 ਆਈ.ਪੀ.ਸੀ. ਥਾਣਾ ਪਾਤੜਾਂ ਦੇ ਦੋਸ਼ੀਆਂ ਗੁਰਵਿੰਦਰ ਸਿੰਘ ਉਰਫ਼ ਗਿੰਦਾ ਪੁੱਤਰ ਜਨਪਾਲ ਸਿੰਘ, ਰਜਿੰਦਰ ਸਿੰਘ ਉਰਫ਼ ਰਾਜਾ ਪੁੱਤਰ ਕਸ਼ਮੀਰ ਸਿੰਘ ਤੇ ਰਣਜੀਤ ਸਿੰਘ ਉਰਫ਼ ਰਾਣਾ ਪੁੱਤਰ ਗੁਰਮੇਹਰ ਸਿੰਘ ਵਾਸੀ ਕਾਂਗਲਾ ਥਾਣਾ ਪਾਤੜਾਂ ਨੂੰ ਗ੍ਰਿਫ਼ਤਾਰ ਕਰਕੇ ਦੋਹਰੇ ਕਤਲ ਕਾਂਡ ਦੀ ਗੁੱਥੀ ਸੁਲਝਾਈ ਹੈ।

Advertisements

ਉਕਤ ਮੁਕੱਦਮਾ ਬਿਆਨ ਭਗਵਾਨ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਕਾਂਗਲਾ ਜੋ ਮ੍ਰਿਤਕਾ ਪਰਮਜੀਤ ਕੌਰ ਦੇ ਚਾਚੇ ਦਾ ਲੜਕਾ ਹੈ ਦੇ ਬਿਆਨ ‘ਤੇ ਉਕਤਾਨ ਵਿਅਕਤੀਆਂ ਦੇ ਖ਼ਿਲਾਫ਼ ਦਰਜ ਰਜਿਸਟਰ ਕੀਤਾ ਗਿਆ ਸੀ। ਮੁਕੱਦਮਾ ਉਕਤ ਵਿਚ ਦੋਸ਼ੀ ਗੁਰਵਿੰਦਰ ਸਿੰਘ ਉਰਫ਼ ਬਿੰਦਾ ਉਕਤ ਨੇ ਆਪਣੇ ਸਾਥੀਆਂ ਰਜਿੰਦਰ ਸਿੰਘ ਉਰਫ਼ ਰਾਜਾ ਅਤੇ ਰਣਜੀਤ ਸਿੰਘ ਉਰਫ਼ ਰਾਣਾ ਨਾਲ ਮਿਲ ਕੇ ਮੁੱਦਈ ਮੁਕੱਦਮਾ ਭਗਵਾਨ ਸਿੰਘ ਦੀ ਭੈਣ ਮ੍ਰਿਤਕ ਪਰਮਜੀਤ ਕੌਰ ਪਤਨੀ ਰਘਵੀਰ ਸਿੰਘ ਵਾਸੀ ਕਾਂਗਥਲਾ ਤੇ ਮੁੱਦਈ ਮੁਕੱਦਮਾ ਦੇ ਭਾਣਜੇ ਮ੍ਰਿਤਕ ਜਸਵਿੰਦਰ ਸਿੰਘ ਉਰਫ਼ ਯੋਧਾ ਜੋ ਮ੍ਰਿਤਕਾ ਪਰਮਜੀਤ ਕੌਰ ਦਾ ਲੜਕਾ ਸੀ, ਦਾ ਕਤਲ ਕੀਤਾ ਸੀ।

ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਅੱਗ ਦੱਸਿਆ ਕਿ ਸ੍ਰੀ ਸੌਰਵ ਜਿੰਦਲ ਪੁਲਿਸ ਕਪਤਾਨ ਓਪਰੇਸ਼ਨ ਪਟਿਆਲਾ ਅਤੇ ਸ੍ਰੀ ਗੁਰਦੀਪ ਸਿੰਘ ਉਪ ਕਪਤਾਨ ਪੁਲਿਸ ਪਾਤੜਾਂ ਦੀ ਦੇਖਰੇਖ ਹੇਠ ਮੁਕੱਦਮਾ ਉਕਤ ਵਿਚ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਸਪੈਸ਼ਲ ਟੀਮ ਤਿਆਰ ਕੀਤੀ ਗਈ ਸੀ। ਜਿਸ ਤੇ ਮੁੱਖ ਅਫ਼ਸਰ ਥਾਣਾ ਸ਼ੁਤਰਾਣਾ ਵੱਲੋਂ ਮੁਕੱਦਮਾ ਉਕਤ ਦੇ ਤਿੰਨੇ ਦੋਸ਼ੀਆਂ ਗੁਰਵਿੰਦਰ ਸਿੰਘ ਉਰਫ਼ ਗਿਦਾ ਪੁੱਤਰ ਜਨਪਾਲ ਸਿੰਘ, ਰਜਿੰਦਰ ਸਿੰਘ ਉਰਫ਼ ਰਾਜਾ ਪੁੱਤਰ ਕਸ਼ਮੀਰ ਸਿੰਘ ਤੇ ਰਣਜੀਤ ਸਿੰਘ ਉਰਫ਼ ਰਾਣਾ ਪੁੱਤਰ ਗੁਰਮੇਹਰ ਸਿੰਘ ਵਾਸੀ ਕਾਂਗਰਲਾ ਥਾਣਾ ਪਾਤੜਾਂ ਨੂੰ 24 ਘੰਟਿਆਂ ਵਿੱਚ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਦੌਰਾਨੇ ਪੁੱਛਗਿੱਛ ਇਹਨਾਂ ਫੜੇ ਗਏ ਦੋਸ਼ੀਆਂ ਮੰਨਿਆ ਹੈ ਕਿ ਇਹਨਾਂ ਤਿੰਨਾਂ ਨੇ ਰਲ ਕੇ ਮਿਤੀ 25.06.2023 ਨੂੰ ਵਕਤ ਕਰੀਬ 10 ਵਜੇ ਸਵੇਰੇ ਮ੍ਰਿਤਕ ਪਰਮਜੀਤ ਕੌਰ ਪਤਨੀ ਰਘਬੀਰ ਸਿੰਘ ਵਾਸੀ ਕਾਂਗਥਲਾ ਨੂੰ ਸੰਬਲ ਮਾਰ ਕੇ ਮਾਰਿਆ ਸੀ ਤੇ ਉਸੇ ਦਿਨ ਹੀ ਇਹਨਾਂ ਤਿੰਨਾਂ ਨੂੰ ਵਕਤ ਕਰੀਬ 1 ਵਜੇ ਦੁਪਹਿਰ ਨੂੰ ਮੁਕੱਦਮਾ ਵਿਚ ਦੋਸ਼ੀ ਗੁਰਵਿੰਦਰ ਸਿੰਘ ਉਰਫ਼ ਗਿੰਦਾ ਦੇ ਛੋਟੇ ਭਰਾ ਮ੍ਰਿਤਕ ਜਸਵਿੰਦਰ ਸਿੰਘ ਉਰਫ਼ ਯੋਧਾ ਉਮਰ ਕਰੀਬ 20 ਸਾਲ ਜੋ ਬਾਹਰੋਂ ਘਰ ਆਇਆ ਸੀ ਤਾਂ ਇਹਨਾਂ ਤਿੰਨਾਂ ਵੱਲੋਂ ਪਹਿਲਾਂ ਹੀ ਬਣਾਈ ਵਿਉਂਤ ਅਨੁਸਾਰ ਉਸ ਦੇ ਸਿਰ ਵਿੱਚ ਸੰਬਲਾਂ ਮਾਰ ਕੇ ਮਾਰ ਦਿੱਤਾ ਸੀ ਤੇ ਫਿਰ ਰਾਤ ਨੂੰ ਵਕਤ ਕਰੀਬ 11 ਵਜੇ ਇਹਨਾਂ ਤਿੰਨਾਂ ਨੇ ਮੁਕੱਦਮਾ ਵਿੱਚ ਦੋਸ਼ੀ ਗੁਰਵਿੰਦਰ ਸਿੰਘ ਉਰਫ਼ ਗਿੰਦਾ ਉਕਤ ਦੀ ਅਲਟੋ ਕਾਰ ਨੰਬਰੀ PB 11 BF 2485 ਵਿੱਚ ਮ੍ਰਿਤਕ ਜਸਵਿੰਦਰ ਸਿੰਘ ਉਰਫ਼ ਯੋਧਾ ਦੀ ਲਾਸ਼ ਨੂੰ ਘਰ ਲਿਜਾ ਕੇ ਲਾਸ਼ ਖ਼ੁਰਦ ਬੁਰਦ ਕਰਨ ਦੀ ਨੀਅਤ ਨਾਲ ਖਨੌਰੀ ਨੇੜ ਕਰਨ ਵਿੱਚ ਸੁੱਟ ਦਿੱਤੀ ਸੀ ਅਤੇ ਮੁਕੱਦਮਾ ਦੇ ਦੋਸ਼ੀ ਗੁਰਵਿੰਦਰ ਸਿੰਘ ਦੀ ਮਾਤਾ ਮ੍ਰਿਤਕ ਪਰਮਜੀਤ ਕੌਰ ਦੀ ਲਾਸ਼ ਦੇ ਘਰ ਵਿਚ ਦਾਤਰ ਨਾਲ ਟੁਕੜੇ ਕਰਕੇ ਘਰ ਦੇ ਕੋਨੇ ਵਿਚ ਸਾੜ ਦਿੱਤੀ ਸੀ।

ਜੋ ਮੌਕੇ ਤੋਂ ਮ੍ਰਿਤਕਾ ਪਰਮਜੀਤ ਕੌਰ ਦੇ ਕਕਾਲ ਅਤੇ ਘਰ ਵਿਚੋਂ ਖੂਨ ਦੇ ਸੁੱਕੇ ਹੋਏ ਪਏ ਬਰਾਮਦ ਹੋਏ ਹਨ ਜੋ ਮ੍ਰਿਤਕਾ ਪਰਮਜੀਤ ਕੌਰ ਦੀ ਪਹਿਲਾਂ ਸ਼ਾਦੀ ਜਾਨਪਾਲ ਸਿੰਘ ਨਾਲ ਹੋਈ ਸੀ। ਉਸ ਸਮੇਂ ਪਰਮਜੀਤ ਕੌਰ ਦੀ ਕੁੱਖ ਤੋਂ ਦੋਸ਼ੀ ਗੁਰਵਿੰਦਰ ਸਿੰਘ ਉਰਫ਼ ਜਿੰਦਾ ਨੂੰ ਜਨਮ ਲਿਆ ਸੀ। ਮ੍ਰਿਤਕ ਪਰਮਜੀਤ ਕੌਰ ਦਾ ਉਸ ਦੇ ਪਹਿਲੇ ਪਤੀ ਨਾਲ ਤਲਾਕ ਹੋਣ ਪਰ ਉਸ ਦੀ ਦੋਬਾਰਾ ਸ਼ਾਦੀ ਰਘਬੀਰ ਸਿੰਘ ਨਾਲ ਹੋਈ ਸੀ। ਰਘਬੀਰ ਸਿੰਘ ਦੀ ਮੌਤ ਵੀ ਸਾਲ 2011 ਵਿਚ ਹੋ ਗਈ ਸੀ। ਪਰਮਜੀਤ ਕੌਰ ਦੀ ਕੁੱਖੋਂ ਦੂਸਰਾ ਲੜਕਾ ਮ੍ਰਿਤਕ ਜਸਵਿੰਦਰ ਸਿੰਘ ਉਰਫ਼ ਯੋਧਾ ਨੇ ਜਨਮ ਲਿਆ ਸੀ। ਜੋ ਦੋਨੇ ਲੜਕੇ ਮ੍ਰਿਤਕ ਪਰਮਜੀਤ ਕੌਰ ਪਾਸ ਹੀ ਰਹਿ ਰਹੇ ਸਨ।

ਇਹਨਾਂ ਤਿੰਨਾਂ ਦੋਸ਼ੀਆਂ ਨੇ ਦੌਰਾਨੇ ਪੁੱਛਗਿੱਛ ਇਹ ਵੀ ਮੰਨਿਆ ਹੈ ਕਿ ਉਹ ਨਸ਼ਾ ਕਰਨ ਦੇ ਆਦੀ ਹਨ। ਮੁਕੱਦਮਾ ਵਿੱਚ ਦੋਸ਼ੀ ਗੁਰਵਿੰਦਰ ਸਿੰਘ ਆਪਣੀ ਮਾਤਾ ਪਾਸੋਂ ਨਸ਼ੇ ਲਈ ਪੈਸੇ ਮੰਗਦਾ ਸੀ। ਉਸਦੀ ਮਾਤਾ ਮ੍ਰਿਤਕ ਪਰਮਜੀਤ ਕੌਰ ਵੱਲੋਂ ਪੈਸੇ ਦੇਣ ਤੋਂ ਜੁਆਬ ਦੇ ਦਿੱਤਾ ਸੀ ਅਤੇ ਗੁਰਵਿੰਦਰ ਸਿੰਘ ਦੇ ਭਰਾ ਮ੍ਰਿਤਕ ਜਸਵਿੰਦਰ ਸਿੰਘ ਉਰਫ਼ ਯੁਧਾ ਨੇ ਵੀ ਇਸਨੂੰ ਅਜਿਹਾ ਕਰਨ ਤੋਂ ਰੋਕਿਆ ਸੀ। ਇਸੇ ਰੰਜਸ਼ ਕਰਕੇ ਹੀ ਇਹਨਾਂ ਤਿੰਨਾਂ ਨੇ ਰਲ ਕੇ ਇਕ ਵਿਉਂਤਬੰਦੀ ਬਨਾ ਕੇ ਪਰਮਜੀਤ ਕੌਰ ਤੇ ਉਸ ਦੇ ਲੜਕੇ ਜਸਵਿੰਦਰ ਸਿੰਘ ਦਾ ਕਤਲ ਕੀਤਾ ਹੈ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਉਪਰੰਤ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਮੁਕੱਦਮਾ, ਹਜਾ ਵਿੱਚ ਦੋਸ਼ੀ ਗੁਰਵਿੰਦਰ ਸਿੰਘ ਪੁੱਤਰ ਜਾਨਪਾਲ ਸਿੰਘ ਵਾਸੀ ਕਾਂਗਥਲਾਂ ਦੇ ਖਿਲਾਫ਼ ਮੁਕੱਦਮਾ ਨੰਬਰ 94 ਮਿਤੀ :- 05-05-2013 ਅਧ 354 D 234, 506 IPC ਥਾਣਾ ਪਾਤੜਾਂ ਦਰਜ ਰਜਿਸਟਰ ਸੀ।

LEAVE A REPLY

Please enter your comment!
Please enter your name here