ਹਿਮਾਚਲ ਵਿੱਚ ਭਾਰੀ ਬਰਸਾਤ ਕਾਰਨ ਚੱਕੀ ਦਰਿਆ ਦੇ ਪੁਲ ਦੀ ਬੰਦ ਕੀਤੀ ਆਵਾਜਾਈ, ਪ੍ਰਸ਼ਾਸਨ ਨੇ ਲਿਆ ਫੈਸਲਾ

ਪਠਾਨਕੋਟ ( ਦ ਸਟੈਲਰ ਨਿਊਜ਼)। ਹਿਮਾਚਲ ਵਿੱਚ ਹੋ ਰਹੀ ਭਾਰੀ ਬਰਸਾਤ ਕਾਰਨ ਚੱਕੀ ਦਰਿਆ ਤੇ ਬਣੇ ਪੁਲ ਨੂੰ ਬੰਦ ਕਰ ਦਿੱਤਾ ਗਿਆ ਹੈ। ਪਹਾੜੀ ਇਲਾਕੇ ਵਿੱਚ ਭਾਰੀ ਬਰਸਾਤ ਤੋਂ ਬਾਅਦ ਚੱਕੀ ਦਰਿਆ ਵਿੱਚ ਆਏ ਹੜ੍ਹ ਦੇ ਚਲਦੇ ਪਠਾਨਕੋਟ ਤੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਪ੍ਰਸ਼ਾਸ਼ਨ ਦੇ ਆਪਸੀ ਸਹਿਮਤੀ ਨਾਲ ਇਹ ਪੁਲ ਆਵਾਜਾਈ ਲਈ ਬੰਦ ਕਰ ਦਿੱਤਾ ਹੈ।

Advertisements

ਹੜ੍ਹ ਕਾਰਨ ਪੁਲ ਦੇ ਪਿਲਰਾਂ ਨੂੰ ਨੁਕਸਾਨ ਪਹੁੰਚਿਆ ਹੈ। ਪ੍ਰਸਾਸਨ ਨੇ ਇਹ ਫੈਸਲਾ ਸੰਭਾਵਿਤ ਹਾਦਸਿਆਂ ਨੂੰ ਰੋਕਣ  ਲਈ ਲਿਆ ਹੈ। ਅਧਿਕਾਰੀਆਂ  ਦਾ ਕਹਿਣਾ ਹੈ  ਕਿ ਸਥਿਤੀ ਕਾਬੂ ਵਿੱਚ ਹੋਣ ਤੇ ਇਸ ਸੰਬੰਧੀ ਅਗਲਾ ਫੈਸਲਾ ਲਿਆ ਜਾਵੇਗਾ। ਜਿਸ ਬਾਰੇ ਜਨਤਾ ਨੂੰ ਸੂਚਨਾ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here