ਅੱਤਵਾਦੀ ਸਾਜ਼ਿਸ਼ ਮਾਮਲੇ ਵਿੱਚ ਐੱਨਆਈਏ ਨੇ ਕਸ਼ਮੀਰ ਵਿੱਚ 5 ਥਾਵਾਂ ਤੇ ਕੀਤੀ ਛਾਪੇਮਾਰੀ

ਜੰਮੂ-ਕਸ਼ਮੀਰ (ਦ ਸਟੈਲਰ ਨਿਊਜ਼)। ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਸਾਜ਼ਿਸ਼ ਮਾਮਲੇ ਵਿੱਚ ਚੱਲ ਰਹੀ ਜਾਂਚ ਤਹਿਤ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਕਸ਼ਮੀਰ ਘਾਟੀ ਵਿੱਚ ਹਾਈਬ੍ਰਿਡ ਅੱਤਵਾਦੀਆਂ ਅਤੇ ਪਾਕਿਸਤਾਨ ਸਮਰਥਿਤ ਪਾਬੰਦੀਸ਼ੁਦਾ ਸੰਗਠਨਾਂ ਸਮੇਤ ਉਨ੍ਹਾਂ ਦੇ ਸਹਿਯੋਗੀਆਂ ਅਤੇ ਓਵਰ ਗਰਾਊਂਡ ਵਰਕਰਾਂ ਦੇ ਕੰਪਲੈਕਸਾਂ ਵਿੱਚ ਛਾਪੇਮਾਰੀ ਕੀਤੀ। ਐੱਨ.ਆਈ.ਏ. ਵੱਲੋਂ ਦੱਖਣੀ ਕਸ਼ਮੀਰ ਦੇ ਸ਼ੋਪੀਆਂ, ਅਵੰਤੀਪੋਰਾ ਅਤੇ ਪੁਲਵਾਮਾ ਜ਼ਿਲ੍ਹਿਆਂ ਵਿੱਚ 5 ਥਾਵਾਂ ਤੇ ਛਾਪੇਮਾਰੀ ਕੀਤੀ ਗਈ।

Advertisements

ਐੱਨ.ਆਈ.ਏ. ਨੇ ਕਈ ਨਵੇਂ ਸੰਗਠਨਾਂ ਦੇ ਸਮਰਥਕ ਮੈਂਬਰਾਂ ਦੇ ਟਿਕਾਣਿਆਂ ਤੇ ਵੀ ਛਾਪੇ ਮਾਰੇ। ਇਹ ਸੰਗਠਨ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਹਿਜ਼ਬੁਲ ਮੁਜ਼ਾਹਿਦੀਨ, ਅਲ-ਬਦਰ ਅਤੇ ਅਲ-ਕਾਇਦਾ ਵਰਗੇ ਪਾਬੰਦੀਸ਼ੁਦਾ ਪਾਕਿ ਸਮਰਥਿਤ ਸੰਗਠਨਾਂ ਨਾਲ ਜੁੜੇ ਹਨ। ਏਜੰਸੀ ਅਨੁਸਾਰ ਤਲਾਸ਼ੀ ਦੌਰਾਨ ਵੱਡੀ ਮਾਤਰਾ ਵਿੱਚ ਇਤਰਾਜ਼ਯੋਗ ਡਾਟਾ ਵਾਲੇ ਕਈ ਡਿਜੀਟਲ ਉਪਕਰਣ ਬਰਾਮਦ ਕੀਤੇ ਹਨ। ਜਾਂਚ ਵਿੱਚ ਪਤਾ ਲੱਗਾ ਹੈ ਕਿ ਪਾਕਿਸਤਾਨ ਵਿੱਚ ਬੈਠੇ ਅੱਤਵਾਦੀ ਅਨਸਰ ਅੱਤਵਾਦ ਨੂੰ ਉਤਸ਼ਾਹ ਦੇਣ ਲਈ ਸੋਸ਼ਲ ਮੀਡੀਆਂ ਪਲੇਟਫਾਰਮ ਦੀ ਵਰਤੋਂ ਕਰ ਰਹੇ ਸਨ।

LEAVE A REPLY

Please enter your comment!
Please enter your name here