ਖੁੱਡਾ ਨਿਵਾਸੀ ਹਰਪ੍ਰੀਤ ਸਿੰਘ ਅਮਰੀਕਾ ਵਿੱਚ ਬਣਿਆ ਨੇਵੀ ਦਾ ਅਫਸਰ

ਟਾਂਡਾ ਉੜਮੁੜ (ਦ ਸਟੈਲਰ ਨਿਊਜ਼)। ਟਾਂਡਾ ਉੜਮੁੜ ਦੇ ਪਿੰਡ ਖੁੱਡਾ ਨਾਲ ਸਬੰਧਤ ਨਿਵਾਸੀ ਹਰਪ੍ਰੀਤ ਸਿੰਘ ਅਮਰੀਕਾ ਵਿੱਚ ਨੇਵੀ ਦਾ ਅਫ਼ਸਰ ਬਣਿਆ ਹੈ। ਜਿਸਤੋ ਬਾਅਦ ਮਾਤਾ ਪਿਤਾ ਅਤੇ ਪਿੰਡ ਵਾਸੀ ਬਹੁਤ ਹੀ ਫ਼ਕਰ ਮਹਿਸੂਸ ਕਰ ਰਹੇ ਹਨ। ਹਰਪ੍ਰੀਤ ਨੇ ਦੱਸਿਆ ਕਿ ਉਹ ਸੇਟ ਪੌਲ ਕਾਨਵੈਟ ਦਸੂਹਾ ਤੇ ਫਿਰ ਜੀ.ਜੀ.ਡੀ.ਐੱਸ.ਡੀ ਕਾਲਜ ਹਰਿਆਣਾ ਤੋ ਪੜ੍ਹਾਈ ਕਰਨ ਉਪਰੰਤ ਹੀ ਪੜ੍ਹਾਈ ਲਈ 2008 ਤੋ 2013 ਤੱਕ ਆਇਰਲੈਡ ਰਿਹਾ ਅਤੇ 2013 ਵਿੱਚ ਅਮਰੀਕਾ ਚਲਾ ਗਿਆ।

Advertisements

ਜਿੱਥੇ ਜਾ ਕੇ ਉਸਨੇ ਯੂਨੀਵਰਸਿਟੀ ਆਫ਼ ਵਿਸਕਾਨਸਿਨ ਵਿੱਚ ਐੱਮ.ਬੀ.ਏ. ਦੀ ਪੜ੍ਹਾਈ ਕੀਤੀ। ਚਾਰ ਸਾਲ ਪਹਿਲਾਂ ਹੀ ਉਹ ਅਮਰੀਕੀ ਨੇਵੀ ਵਿੱਚ ਭਰਤੀ ਹੋਇਆ ਸੀ, ਅਤੇ ਹੁਣ ਉਸਦਾ ਸੁਪਨਾ ਪੂਰਾ ਹੋ ਗਿਆ ਹੈ ਤੇ ਹੁਣ ਉਹ ਹਰਪ੍ਰੀਤ ਅਮਰੀਕੀ ਨੇਵੀ ਦਾ ਕਮਿਸ਼ਨਰ ਬਣ ਗਿਆ ਹੈ। ਹਰਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਯੂਨੀਵਰਸਿਟੀ ਪੱਧਰ ਦਾ ਮੋਹਰੀ ਦੌੜਾਕ ਰਿਹਾ ਹੈ। ਸਖ਼ਤ ਮਿਹਨਤ ਕਰਨ ਤੋ ਬਾਅਦ ਇਸ ਮੁਕਾਮ ਤੇ ਪਹੁੰਚਿਆ ਤੇ ਆਪਣੇ ਪੁੱਤਰ ਤੇ ਉਹਨਾਂ ਨੂੰ ਮਾਣ ਹੈ।

  

LEAVE A REPLY

Please enter your comment!
Please enter your name here