ਪਿੰਡ ਜੇਜੋਂ ਵਿਖੇ 29 ਅਕਤੂਬਰ ਨੂੰ ਲੱਗੇਗਾ ਮਾਈਕਰੋ ਲੀਗਲ ਲਿਟਰੇਸੀ ਕੈਂਪ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਸੀ.ਜੇ.ਐਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਸ੍ਰੀਮਤੀ ਸੁਚੇਤਾ ਅਸ਼ੀਸ਼ ਦੇਵ ਵਲੋਂ ਜ਼ਿਲੇ ਦੇ ਸਮੂਹ ਪੈਰਾ ਲੀਗਲ ਵਲੰਟੀਅਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਹਨਾਂ ਪੈਰਾ ਲੀਗਲ ਵਲੰਟੀਅਰਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ‘ਤੇ ਉਹਨਾਂ ਦਾ ਹੱਲ ਵੀ ਕੀਤਾ। ਇਸ ਦੌਰਾਨ ਜਿਹਨਾਂ ਪੈਰਾ ਲੀਗਲ ਵਲੰਟੀਅਰਾਂ ਵਲੋਂ ਪਿੰਡ ਬਾਗਪੁਰ ਵਿਖੇ ਦੋ ਦਿਨਾਂ ਕੈਂਪ ਵਿੱਚ ਡਿਊਟੀ ਨਿਭਾਈ ਗਈ ਸੀ,

Advertisements

ਉਹਨਾਂ ਨੂੰ ਪਾਰਟੀਸਿਪੇਸ਼ਨ ਸਰਟੀਫਿਕੇਟ ਦਿੱਤੇ ਗਏ। ਸੀ.ਜੇ.ਐਮ. ਸ੍ਰੀਮਤੀ ਸੁਚੇਤਾ ਅਸ਼ੀਸ਼ ਦੇਵ ਨੇ ਪੈਰਾ ਲੀਗਲ ਵਲੰਟੀਅਰਾਂ ਨੂੰ ਦੱਸਿਆ ਕਿ  29 ਅਕਤੂਬਰ ਨੂੰ ਪਿੰਡ ਜੇਜੋਂ, ਮਾਹਿਲਪੁਰ ਵਿਖੇ ਮਾਈਕਰੋ ਲੀਗਲ ਲਿਟਰੇਸੀ ਕੈਂਪ ਲੱਗੇਗਾ। ਉਹਨਾਂ ਕਿਹਾ ਕਿ ਇਸ ਕੈਂਪ ਲਈ ਪੈਰਾ ਲੀਗਲ ਵਲੰਟੀਅਰਾਂ ਦੀ 3 ਟੀਮਾਂ ਦਾ ਗਠਨ ਕੀਤਾ ਜਾਵੇਗਾ ਅਤੇ ਇਹਨਾਂ ਟੀਮਾਂ ਨੂੰ 26 ਅਕਤੂਬਰ ਨੂੰ ਐਸ.ਐਮ.ਐਲ. ਵੈਨ ਰਾਹੀਂ ਹਰੀ ਝੰਡੀ ਦੇ ਰਵਾਨਾ ਕੀਤਾ ਜਾਵੇਗਾ।

LEAVE A REPLY

Please enter your comment!
Please enter your name here