
ਜੰਮੂ-ਕਸ਼ਮੀਰ (ਦ ਸਟੈਲਰ ਨਿਊਜ਼)। ਐਨਆਈਏ ਨੇ ਸ਼੍ਰੀਨਗਰ ਵਿੱਚ ਲੁਕੇ ਹੋਏ ਦ ਰੇਸਿਸਟੈਂਸ ਫਰੰਟ ਦੇ ਇੱਕ ਅੱਤਵਾਦੀ ਅਤੇ ਇੱਕ ਓਵਰਗਰਾਊਂਡ ਵਰਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿਛ ਦੋਰਾਨ ਪਤਾ ਲੱਗਾ ਹੈ ਕਿ ਇਹ ਦੋਵੇ ਵੱਡੀ ਅੱਤਵਾਦੀ ਸਾਜ਼ਿਸ਼ ਰਚ ਰਹੇ ਸਨ। ਇਨ੍ਹਾਂ ਦੋਵਾਂ ਦੀ ਪਹਿਚਾਣ ਮੁਸ਼ੈਬ ਫਯਾਬ ਬਾਬਾ ਉਰਫ ਸ਼ੋਏਬ ਅਤੇ ਓਜੀਡਬਲਿਊ ਹਿਲਾਲ ਯਾਕੂਬ ਦੇਵਾ ਉਰਫ ਸੇਠੀ ਸਾਬ ਵਜੋ ਹੋਈ ਹੈ।

ਇਹ ਦੋਵੇਂ ਪਾਕਿਸਤਾਨ ਵਿੱਚ ਬੈਠੇ ਲਸ਼ਕਰ ਅਤੇ ਟੀਆਰਐਫ ਹੈਂਡਲਰਾਂ ਅਤੇ ਕੁਝ ਹੋਰ ਅੱਤਵਾਦੀ ਕਮਾਂਡਰਾਂ ਦੇ ਲਗਾਤਾਰ ਸੰਪਰਕ ਵਿੱਚ ਸਨ। ਇਸ ਤੋ ਇਲਾਵਾ ਇਹ ਸੁਰੱਖਿਆਂ ਬਲਾਂ ਦੇ ਠਿਕਾਣਿਆਂ ਦੇ ਅੱਤਵਾਦੀ ਕਮਾਂਡਰਾਂ ਲਈ ਰੇਕੀ ਵੀ ਕਰਦੇ ਸਨ। ਪੁਲਿਸ ਨੇ ਦੋਸ਼ੀਆਂ ਤੇ ਮਾਮਲਾ ਦਰਜ ਕਰਕੇ ਤੁਰੰਤ ਕਾਰਵਾਈ ਕੀਤੀ।












