Sunday, October 25, 2026
Home Chandigarh ਪੀਆਰਟੀਸੀ ਬੱਸ ਦੇ ਕੰਡਕਟਰ ਦੀ ਲਾਸ਼ ਨਿਕਲੀ ਕਿਸੇ ਹੋਰ ਦੀ, ਕੰਡਕਟਰ ਅਜੇ...

ਪੀਆਰਟੀਸੀ ਬੱਸ ਦੇ ਕੰਡਕਟਰ ਦੀ ਲਾਸ਼ ਨਿਕਲੀ ਕਿਸੇ ਹੋਰ ਦੀ, ਕੰਡਕਟਰ ਅਜੇ ਵੀ ਲਾਪਤਾ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਕੁੱਝ ਦਿਨ ਪਹਿਲਾਂ ਪੀਆਰਟੀਸੀ ਦੇ ਡਰਾਈਵਰ ਅਤੇ ਕੰਡਕਟਰ ਦੀ ਲਾਸ਼ ਬਰਾਮਦ ਕਰ ਲਈ ਸੀ। ਪਰ ਹੁਣ ਤੱਥਾਂ ਨੂੰ ਨਕਾਰਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਮਨਾਲੀ ਪੀਆਰਟੀਸੀ ਵਿੱਚ ਲਾਪਤਾ ਹੋਏ ਕੰਡਕਟਰ ਦੀ ਲਾਸ਼ ਅਜੇ ਵੀ ਨਹੀਂ ਮਿਲੀ ਤੇ ਜੋ ਲਾਸ਼ ਮਿਲੀ ਸੀ ਉਹ ਕਿਸੇ ਹੋਰ ਦੀ ਹੈ।

Advertisements

ਇਸ ਲਈ ਜਗਸੀਰ ਸਿੰਘ ਅਜੇ ਵੀ ਨਹੀਂ ਮਿਲਿਆ ਅਤੇ ਇਹ ਵੀ ਪੁਸ਼ਟੀ ਨਹੀਂ ਹੋਈ ਕਿ ਉਹ ਕਿਸ ਹਾਲਤ ਵਿੱਚ ਹੈ। ਜਗਸੀਰ ਸਿੰਘ ਦੇ ਪਰਿਵਾਰ ਨੇ ਕੀਰਤਪੁਰ ਪਹੁੰਚ ਕੇ ਲਾਸ਼ ਦੀ ਪਹਿਚਾਣ ਨੂੰ ਨਕਾਰਿਆ ਹੈ ਕਿ ਇਹ ਉਹਨਾਂ ਦੇ ਜੀਅ ਦੀ ਨਹੀਂ ਹੈ।

LEAVE A REPLY

Please enter your comment!
Please enter your name here