ਕੁਦਰਤ ਇੰਨੀ ਡਰਾਉਣੀ ਕਿਉਂ ਹੋ ਗਈ ਹੈ: ਸਾਧਵੀ ਰਮਨ

ਕਪੂਰਥਲਾ (ਦ ਸਟੈਲਰ ਨਿਊਜ਼) ਗੌਰਵ ਮੜੀਆ। ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸਤਿਸੰਗ ਆਸ਼ਰਮ ਵਿਖੇ ਹਫਤਾਵਾਰੀ ਸਤਿਸੰਗ ਦੌਰਾਨ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ੀਸ਼ਿਆ ਸਾਧਵੀ ਰਮਨ ਨੇ ਕੁਦਰਤ ਦੇ ਉਸ ਭਿਆਨਕ ਰੂਪ ਬਾਰੇ ਚਰਚਾ ਕੀਤੀ ਜੋ ਵਰਤਮਾਨ ਸਮੇਂ ਦੀ ਸਥਿਤੀ ਵਿੱਚ ਦਿਖਾਈ ਦੇ ਰਿਹਾ ਹੈ। ਆਖ਼ਰ ਕੁਦਰਤ ਦੀ ਇਹ ਤਬਾਹੀ ਕਿਉਂ ਹੋ ਰਹੀ ਹੈ? ਪੁਰਾਣੇ ਸਮਿਆਂ ਵਿਚ ਹੜ੍ਹ, ਭੁਚਾਲ ਆਦਿ ਵਰਗੀਆਂ ਕੁਦਰਤੀ ਆਫ਼ਤਾਂ ਨਹੀਂ ਆਉਂਦੀਆਂ ਸਨ।  ਫਿਰ ਕੀ ਕਾਰਨ ਹੈ ਕਿ ਅੱਜ ਆਏ ਦਿਨ ਅਜਿਹੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਪ੍ਰਕ੍ਰਿਤੀ ਦੇ ਇਸ ਬਿਗੜੇ ਹੋਏ ਰੂਪ ਪਿੱਛੇ ਕਾਰਨ ਹੈ ਮਨੁੱਖ ਦਾ ਬਿਗੜਿਆ ਹੋਇਆ ਦਿਮਾਗ।  ਜੀ ਹਾਂ।  ਅੱਜ ਦੇ ਮਨੁੱਖ ਦੀ ਸੌੜੀ ਸੋਚ ਕਾਰਨ ਕੁਦਰਤ ਨੇ ਇਹ ਭਿਆਨਕ ਰੂਪ ਦਿਖਾਇਆ ਹੈ।  ਮਨੁੱਖ ਆਪਣੇ ਸਵਾਰਥ ਲਈ ਧਰਤੀ ਤੋਂ ਧੜਾਧੜ ਰੁੱਖਾਂ ਦੀ ਕਟਾਈ ਕਰਦਾ ਜਾ ਰਿਹਾ ਹੈ।

Advertisements

ਕੁਦਰਤ ਦੇ ਸਾਰੇ ਸੋਮੇ ਪਾਣੀ, ਹਵਾ, ਧਰਤੀ ਮਾਂ, ਬਨਸਪਤੀ ਸਭ ਆਪਣੀ ਸਹੂਲਤ ਲਈ ਦੂਸ਼ਿਤ ਕਰ ਦਿੱਤੇ ਗਏ।  ਪੁਰਾਣੇ ਸਮਿਆਂ ਵਿਚ ਕੁਦਰਤ ਨੂੰ ਮਾਂ ਵਾਂਗ ਪੂਜਿਆ ਜਾਂਦਾ ਸੀ ਅਤੇ ਉਸੇ ਭਾਵਨਾ ਨਾਲ ਉਸਦੀ ਸਾਂਭ ਸੰਭਾਲ ਕੀਤੀ ਜਾਂਦੀ  ਸੀ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤ ਜਿਵੇਂ ਸਾਡੇ ਧਰਮ ਗ੍ਰੰਥਾਂ ਵਿੱਚ ਵੀ ਵਰਣਨ ਕੀਤਾ ਗਿਆ ਹੈ।  ਇਹ ਉਪਦੇਸ਼ ਪ੍ਰਾਪਤ ਕਰਕੇ ਵੀ ਅਸੀਂ ਸਿੱਖ ਨਹੀਂ ਸਕੇ।  ਆਪਣੇ ਆਪ ਨੂੰ ਰੋਕ ਨਾ ਸਕੇ। ਇਸੇ ਕਰਕੇ ਅੱਜ ਕੁਦਰਤ ਵੀ ਆਪਣੇ ਆਪ ਨੂੰ ਰੋਕ ਨਹੀਂ ਪਾ ਰਹੀ। ਆਪਣਾ ਰੁਦ੍ਰ ਰੂਪ ਵਿਖਾ ਕੇ ਆਪਣਾ ਕ੍ਰੋਧ ਜਤਾ ਰਹੀ ਹੈ।  ਇਸ ਲਈ ਸਾਨੂੰ ਜਲਦੀ ਸੁਚੇਤ ਹੋਣਾ ਪਵੇਗਾ। ਅੱਜ ਜਾਗਰੂਕਤਾ ਦੀ ਲੋੜ ਹੈ। ਜੋ ਨਹੀਂ ਬਚਿਆ ਉਸ ਲਈ ਨਹੀਂ ਬਲਕਿ ਜੋ ਸਾਡੇ ਕੋਲ ਹੈ, ਕੁਦਰਤ ਦੇ ਓਹਨਾ ਸ਼ੁੱਧ ਵਸੀਲਿਆਂ ਦੀ ਰਾਖੀ ਦੀ ਜਿੰਮੇਵਾਰੀ ਸਾਨੂੰ ਕਿਸੇ ਵੀ ਕੀਮਤ ਉੱਪਰ ਚੁੱਕਣੀ ਹੀ ਪਵੇਗੀ।  ਇਹ ਕੇਵਲ ਇੱਕ ਦਾ ਹੀ ਨਹੀਂ ਸਗੋਂ ਸਾਡਾ ਸਾਰਿਆਂ ਦਾ ਫਰਜ਼ ਹੈ।  ਇਸ ਲਈ ਸਾਨੂ ਸੰਗਠਿਤ ਹੋ ਕੇ ਆਪਣੀ ਪ੍ਰਕ੍ਰਿਤੀ ਮਾਂ ਕੁਦਰਤ ਦੀ ਸੰਭਾਲ ਲਈ ਯੋਜਨਾ ਬਣਾਉਣੀ  ਚਾਹੀਦੀ ਹੈ।  ਤਾਂ ਹੀ ਫਿਰ ਮੁੜ ਸਾਡੀ ਧਰਤੀ ਸੁੰਦਰ ਅਤੇ ਖੁਸ਼ਹਾਲ ਹੋ ਸਕੇਗੀ।  ਇਸ ਮੌਕੇ ਸਾਧਵੀ ਨਿਧੀ ਭਾਰਤੀ ਜੀ ਨੇ ਮਨੋਹਰ ਭਜਨ ਗਾ ਕੇ ਸਮਾਂ ਬੰਨ੍ਹ ਦਿੱਤਾ।

LEAVE A REPLY

Please enter your comment!
Please enter your name here