ਸ਼ਿਵ ਸੈਨਾ ਊਧਵ ਬਾਲ ਠਾਕਰੇ ਦੀ ਹੰਗਾਮੀ ਮੀਟਿੰਗ ਆਯੋਜਿਤ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ । ਸ਼ਿਵ ਸੈਨਾ ਊਧਵ ਬਾਲ ਠਾਕਰੇ ਦੀ ਇੱਕ ਹੰਗਾਮੀ ਮੀਟਿੰਗ ਸਥਾਨਕ ਸ਼੍ਰੀ ਮਣੀ ਮਹੇਸ਼ ਮੰਦਿਰ ਮਾਲ ਰੋਡ ਵਿਖੇ ਹੋਈ। ਜਿਲਾ ਪ੍ਰਧਾਨ ਦੀਪਕ ਮਦਾਨ ਦੀ ਪ੍ਰਧਾਨਗੀ ਚ ਹੋਈ ਇਸ ਮੀਟਿੰਗ ਚ ਸੁਬ੍ਹਾ ਬੁਲਾਰੇ ਓਮਕਾਰ ਕਾਲੀਆ ਉੱਚੇਚੇ ਤੋਰ ਤੇ ਪੁੱਜੇ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਦੀ ਹਾਜ਼ਿਰੀ ਚ ਪਾਰਟੀ ਦੇ ਪੁਰਾਣੇ ਟਕਸਾਲੀ ਸ਼ਿਵ ਸੈਨਿਕਾਂ ਨੂੰ ਦੋਬਾਰਾ ਪਾਰਟੀ ਜੁਆਇਨ ਕਰਵਾਈ ਗਈ ਜਿਨ੍ਹਾਂ ਚ ਸੁਰੇਸ਼ ਪਾਲੀ,ਰਾਜੇਸ਼ ਭਾਰਗਵ,ਡਾ ਡਿੰਪਲ ਦੇ ਨਾਮ ਹਨ ਅਤੇ ਨਵੇਂ ਮੇਮ੍ਬਰਾਂ ਵਜੋਂ ਨਵੀਨ ਸ਼ਰਮਾ, ਸ਼੍ਰੀਕਾਂਤ,ਜੌਲੀ ਅਤੇ ਲੱਕੀ ਨੂੰ ਜੁਆਇਨ ਕਰਾਇਆ ਗਿਆ। ਕਾਲੀਆ ਨੇ ਕਿਹਾ ਕਿ ਸੁਰੇਸ਼ ਪਾਲੀ,ਰਾਜੇਸ਼ ਭਾਰਗਵ,ਡਾ ਡਿੰਪਲ ਸ਼ਿਵ ਸੈਨਾ ਊਧਵ ਬਾਲ ਠਾਕਰੇ ਦੇ ਟਕਸਾਲੀ ਆਗੂ ਸਨ ਕੁਝ ਰੁਝੇਵੇਆਂ ਕਰਕੇ ਇਹ ਪਾਰਟੀ ਗਤੀਵਿਧੀਆਂ ਚ ਸ਼ਾਂਤ ਸਨ ਪ੍ਰੰਤੂ ਹੁਣ ਦੋਬਾਰਾ ਇਹਨਾਂ ਦੀ ਸੇਵਾਵਾਂ ਲੈਕੇ ਪਾਰਟੀ ਨੂੰ ਹੋਰ ਮਜਬੂਤ ਕਰਾਂਗੇ ਤੇ ਇਨ੍ਹਾਂ ਨੂੰ ਪਾਰਟੀ ਚ ਬਣਦਾ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ ਨਵੇਂ ਮੇਮ੍ਬਰਾਂ ਵਜੋਂ ਨਵੀਨ ਸ਼ਰਮਾ, ਸ਼੍ਰੀਕਾਂਤ,ਜੌਲੀ ਅਤੇ ਲੱਕੀ ਦੀ ਆਮਦ ਮੌਕੇ ਕਾਲੀਆ ਨੇ ਏਨਾ ਨੂੰ ਪਾਰਟੀ ਦੀ ਸੋਚ ਨੂੰ ਘਰ ਘਰ ਪਹੁੰਚਾਉਣ ਲਈ ਪ੍ਰੇਰਿਤ ਕੀਤਾ।

Advertisements

ਇਸ ਮੌਕੇ ਕਾਲੀਆ ਨੇ ਕਿਹਾ ਹੜਾ ਦੀ ਮਾਰ ਝੇਲ ਰਹੇ ਇਲਾਕਿਆਂ ਚ ਲੋਕਾਂ ਲਈ ਸ਼ਿਵ ਸੈਨਾ ਊਧਵ ਬਾਲ ਠਾਕਰੇ ਜਲਦ ਰਾਹਤ ਸਮਗਰੀ ਲੈਕੇ ਪੁੱਜ ਰਹੀ ਹੈ ਇਸ ਦੁੱਖ ਦੀ ਘੜੀ ਚ ਸਾਰਾ ਪੰਜਾਬ ਹੜ ਪ੍ਰਭਾਵਿਤ ਖੇਤਰਾਂ ਦੇ ਨਾਲ ਮੋਢੇ ਨਾਲ ਮੋਢੇ ਜੋੜਕੇ ਖੜਾ ਹੈ ਕਾਲੀਆ ਨੇ ਦੇਸ਼ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਹੜ੍ਹ ਦੀ ਮਾਰ ਝੇਲ ਰਹੇ ਪੰਜਾਬ ਵਾਸੀਆਂ ਦੀ ਪੁਰੀ ਤਨਦੇਹੀ ਨਾਲ ਸੇਵਾ ਕੀਤੀ ਜਾਵੇ ਤੇ ਓਹਨਾ ਦਾ ਜਲਦ ਮੁੜ ਵਸੇਬਾ ਕਰਵਾਇਆ ਜਾਵੇ ਇਸ ਮੌਕੇ ਸੰਦੀਪ ਪੰਡਿਤ,ਰਾਜਿੰਦਰ ਵਰਮਾ,ਬਲਵੀਰ ਡੀਸੀ,ਧਰਮਿੰਦਰ ਕਾਕਾ,ਇੰਦਰਪਾਲ ਮਨਚੰਦਾ,ਯੋਗੇਸ਼ ਸੋਨੀ,ਸੁਰਿੰਦਰ ਲਾਡੀ,ਦੀਪਕ,ਦੀਪਕ ਵਿਗ,ਸੰਦੀਪ ਕੋਚ,ਕਰਨ ਜੰਗੀ,ਸਚਿਨ ਬਹਿਲ,ਹਰਦੇਵ ਰਾਜਪੂਤ,ਸਨੀ ਸਹਿਗਲ,ਮਿੰਟੂ ਗੁਪਤਾ,ਮੋਨੂੰ ਦੀਵਾਨ,ਗੁਰਸ਼ਰਨ ਟੀਟੂ, ਰਿੰਕੂ ਭੰਡਾਰੀ,ਸ਼ੈਂਕੀ ਅਰੋੜਾ,ਸੰਦੀਪ ਕਨੋਜੀਆ ਆਦਿ ਸ਼ਾਮਿਲ ਸਨ।

LEAVE A REPLY

Please enter your comment!
Please enter your name here