ਪੌਂਗ ਡੈਮ ਤਲਵਾੜਾ ਤੋਂ 22300 ਕਿਉਸਿਕ ਪਾਣੀ ਛੱਡਿਆ, ਛੱਡੇ ਗਏ ਪਾਣੀ ਨਾਲ ਕੋਈ ਵੀ ਪਿੰਡ ਨਹੀਂ ਹੋਣਗੇ ਪ੍ਰਭਾਵਿਤ

ਤਲਵਾੜਾ (ਦ ਸਟੈਲਰ ਨਿਊਜ਼) ਰਿਪੋਰਟ- ਪ੍ਰਵੀਨ ਸੋਹਲ। ਬੀਬੀਐਮਬੀ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਛੱਡੇ ਗਏ ਪਾਣੀ ਨਾਲ ਬਿਆਸ ਦਰਿਆ ਦੇ ਨਾਲ ਲਗਦੇ ਪਿੰਡ ਪ੍ਰਭਾਵਿਤ ਨਹੀਂ ਹੋਣਗੇ ਕਿਉਂਕਿ 52 ਗੇਟ ਬੈਰਾਜ ‘ਚੋਂ ਪਹਿਲਾ ਹੀ 11000 ਕਿਊਸਕ ਪਾਣੀ ਮੁਕੇਰੀਆਂ ਹਾਇਡਲ ਨਹਿਰ ‘ਚ ਛੱਡਿਆ ਜਾ ਰਿਹਾ ਹੈ ਤੇ ਬਾਕੀ ਬਚਦਾ ਪਾਣੀ ਡਾਊਨ ਸਟਰੀਮ ਰਾਹੀਂ ਬਿਆਸ ਦਰਿਆ ਵਿਚ ਛੱਡਿਆ ਜਾ ਰਿਹਾ ਹੈ। ਤਲਵਾੜਾ ਦੇ ਪੌਂਗ ਡੈਮ ਤੋਂ ਬੀਬੀਐਮਬੀ ਪ੍ਰਸ਼ਾਸਨ ਵਲੋਂ ਪਾਣੀ ਦੀ ਡੈਮ ਵਿੱਚ ਵਧ ਰਹੀ ਆਮਦ ਨੂੰ ਵੇਖਦੇ ਹੋਏ ਡੈਮ ‘ਚੋਂ ਐਤਵਾਰ ਸ਼ਾਮ ਨੂੰ 22300 ਕਿਉਸਿਕ ਪਾਣੀ 52 ਗੇਟ ਬੈਰਾਜ ‘ਚ ਛੱਡਿਆ ਗਿਆ ਹੈ।

Advertisements

ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬੀਬੀਐਮਬੀ ਦੇ ਚੀਫ ਇੰਜੀਨੀਅਰ ਤਲਵਾੜਾ ਅਰੁਣ ਸਧਾਨਾਂ ਨੇ ਕੀਤਾ। ਉਨ੍ਹਾਂ ਦਸਿਆ ਕਿ 52 ਗੇਟ ਬੈਰਾਜ ‘ਚ ਛੱਡੇ ਗਏ ਪਾਣੀ ‘ਚੋਂ ਉੱਥੋਂ 6000 ਕਿਉਸਿਕ ਪਾਣੀ ਬਿਆਸ ਦਰਿਆ ‘ਚ ਛਡਿਆ ਗਿਆ ਹੈ। ਛੱਡੇ ਗਏ ਪਾਣੀ ਨਾਲ ਬਿਆਸ ਦਰਿਆ ਦੇ ਨਾਲ ਲਗਦੇ ਪਿੰਡ ਪ੍ਰਭਾਵਿਤ ਨਹੀਂ ਹੋਣਗੇ ਕਿਉਂਕਿ 52 ਗੇਟ ਬੈਰਾਜ ‘ਚੋਂ ਪਹਿਲਾ ਹੀ 11000 ਕਿਊਸਕ ਪਾਣੀ ਮੁਕੇਰੀਆਂ ਹਾਇਡਲ ਨਹਿਰ ‘ਚ ਛੱਡਿਆ ਜਾ ਰਿਹਾ ਹੈ ਤੇ ਬਾਕੀ ਬਚਦਾ ਪਾਣੀ ਡਾਊਨ ਸਟਰੀਮ ਰਾਹੀਂ ਬਿਆਸ ਦਰਿਆ ਵਿਚ ਛੱਡਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here