Monday, October 12, 2026
Home Latest ਲੁਧਿਆਣਾ ਵਿੱਚ ਪੁਰਾਣੀ ਰੰਜੀਸ਼ ਦੇ ਚਲਦੇ ਐੱਨਆਰਆਈ ਦਾ ਕੀਤਾ ਕਤਲ, ਜਾਂਚ ਸ਼ੁਰੂ

ਲੁਧਿਆਣਾ ਵਿੱਚ ਪੁਰਾਣੀ ਰੰਜੀਸ਼ ਦੇ ਚਲਦੇ ਐੱਨਆਰਆਈ ਦਾ ਕੀਤਾ ਕਤਲ, ਜਾਂਚ ਸ਼ੁਰੂ

ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਜ਼ਿਲ੍ਹੇ ਤੋ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਸਲ ਥਾਣਾ ਸਦਰ ਦੇ ਇਲਾਕੇ ਠਾਕੁਰ ਕਾਲੋਨੀ ਵਿੱਚ ਬੀਤੇ ਦਿਨ ਦੀ ਰਾਤ 12 ਵਜੇ ਐੱਨਆਰਆਈ, ਆਪਣੇ ਨੋਕਰ ਨਾਲ ਮੋਟਰਸਾਇਕਲ ‘ਤੇ ਘਰ ਜਾ ਰਿਹਾ ਸੀ। ਉਸ ਦੌਰਾਨ ਗਲਾ ਵੱਢ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਰਾਹ ਵਿੱਚ ਦੋ ਮੋਟਰਸਾਇਕਲ ਸਵਾਰਾਂ ਨੇ ਉਨ੍ਹਾਂ ਨੂੰ ਰੋਕ ਲਿਆ।

Advertisements

ਉਨ੍ਹਾਂ ਦੇ ਚਿਹਰੇ ਢੱਕੇ ਹੋਏ ਸਨ, ਅਤੇ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਐੱਨਆਰਆਈ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਉਸਨੂੰ ਤੁਰੰਤ ਡੀ. ਐੱਸ. ਸੀ. ਹਸਪਤਾਲ ਲਿਆਂਦਾ ਗਿਆ, ਜਿੱਥੇ ਉਸਨੇ ਦਮ ਤੋੜ ਦਿੱਤਾ। ਇਹ ਵੀ ਪਤਾ ਲੱਗਿਆ ਹੈ ਕਿ ਉਸਦੇ ਨੋਕਰ ਨੂੰ ਵੀ ਸੱਟਾਂ ਲੱਗੀਆ ਹਨ। ਪੁਲਸ ਵੱਲੋ ਜਾਂਚ ਜਾਰੀ ਹੈ, ਪਰ ਪੁਲਸ ਦਾ ਕਹਿਣਾ ਹੈ ਕਿ ਰੰਜਿਸ਼ ਦੇ ਚੱਲਦਿਆ, ਇਹ ਕਤਲ ਕੀਤਾ ਗਿਆ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ, ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here