ਸੁਰਿੰਦਰ ਛਿੰਦਾ ਦੀ ਜ਼ਿੰਦਗੀ ਨਾਲ ਜੁੜ੍ਹੀਆ ਕੁੱਝ ਅਹਿਮ ਗੱਲਾਂ, ਪੁੱਤ ਜੱਟਾਂ ਦੇ ਬਲਾਉਦੇ ਬੱਕਰੇ ਗੀਤ ਨਾਲ ਕੀਤੀ ਸੀ ਸ਼ੁਰੂਆਤ

ਚੰਡੀਗੜ੍ਹ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਪੰਜਾਬ ਦੇ ਉਘੇ ਤੇ ਮਸ਼ਹੂਰ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਉਹਨਾਂ ਦੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਅਤੇ ਉਥੇ ਹੀ ਪੂਰੀ ਪੰਜਾਬੀ ਇੰਡਸਟਰੀ ਨੂੰ ਵੀ ਵੱਡਾ ਘਾਟਾ ਪਿਆ। ਦੱਸ ਦਈਏ ਕਿ ਉਹਨਾਂ ਦੇ ਗਾਣਿਆ ਨੇ ਪੰਜਾਬੀ ਸੱਭਿਆਚਾਰ ਨੂੰ ਲੋਕਾਂ ਤੱਕ ਪਹੁੰਚਾਇਆ ਅਤੇ ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ ਪਿਆ ਹੈ। ਸੁਰਿੰਦਰ ਛਿੰਦਾ ਦਾ ਜਨਮ 20 ਮਈ 1953 ਨੂੰ ਪਿੰਡ ਚੋਟੀ ਈਆਲੀ, ਜ਼ਿਲਾ ਲੁਧਿਆਣਾ ਪੰਜਾਬ ਵਿੱਚ ਹੋਇਆ ਸੀ। ਉਹਨਾਂ ਦਾ ਪੂਰਾ ਨਾਮ ਸੁਰਿੰਦਰ ਪਾਲ ਧੰਮੀ ਸੀ ਪਰ ਉਹਨਾਂ ਨੂੰ ਲੋਕ ਸੁਰਿੰਦਰ ਛਿੰਦਾ ਵਜੋ ਜਾਣਦੇ ਸਨ। ਪੰਜਾਬੀ ਜਗਤ ਵਿੱਚ ਆਉਣ ਤੋ ਪਹਿਲਾ ਉਹ ਛਿੰਦਾ ਸਰੂਪ ਮਕੈਨੀਕਲ ਵਰਕਸ ਵਿੱਚ ਨੌਕਰੀ ਵਜੋ ਕੰਮ ਕਰਦੇ ਸਨ।

Advertisements

ਉਹਨਾਂ ਨੇ ਸਾਲ 1981 ਵਿੱਚ ਪੁੱਤ ਜੱਟਾਂ ਦੇ ਬਲਾਉਦੇ ਬੱਕਰੇ ਗੀਤ ਨਾਲ ਪੰਜਾਬੀ ਇੰਡਸਟਰੀ ਵਿੱਚ ਕਦਮ ਰੱਖਿਆ ਸੀ। ਉਹਨਾਂ ਦਾ ਇਹ ਗੀਤ ਕਾਫੀ ਹਿੱਟ ਹੋਇਆ ਸੀ। ਸੁਰਿੰਦਰ ਛਿੰਦਾ ਕਾਫੀ ਦਿਨਾਂ ਤੋ ਬਿਮਾਰ ਚੱਲ ਰਹੇ ਸਨ ਅਤੇ ਉਹਨਾਂ ਦਾ ਇੱਕ ਨਿੱਜੀ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ। ਸੁਰਿੰਦਰ ਸ਼ਿੰਦਾ ਨੇ 45 ਤੋਂ ਵੱਧ ਐਲਬਮ ਕੀਤੀਆਂ ਅਤੇ ਸਾਰੇ ਗੀਤ ਸੁਪਰਹਿੱਟ ਰਹੇ। ਸ਼ਿੰਦਾ ਨੇ 20 ਦੇ ਕਰੀਬ ਫਿਲਮਾਂ ਕੀਤੀਆਂ ਅਤੇ ਅਦਾਕਾਰੀ ‘ਚ ਵੀ ਆਪਣੀ ਵੱਖਰੀ ਛਾਪ ਛੱਡੀ। ਅੱਜ ਭਾਵੇਂ ਸੁਰਿੰਦਰ ਸ਼ਿੰਦਾ ਸਾਡੇ ਵਿੱਚ ਨਹੀਂ ਰਹੇ, ਪਰ ਉਹਨਾਂ ਦੀ ਕਲਾ ਸਦਕਾ ਹਮੇਸ਼ਾਂ ਲੋਕਾਂ ‘ਚ ਜਿੰਦਾ ਰਹਿਣਗੇ।

LEAVE A REPLY

Please enter your comment!
Please enter your name here