ਪਟਵਾਰ ਯੂਨੀਅਨ ਨੇ ਮੰਗਾ ਬਾਰੇ ਡੀਸੀ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਪੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੀ ਰੈਵਨਿਊ ਪਟਵਾਰ ਯੂਨੀਅਨ ਦੀ ਲੰਮੇ ਸਮੇਂ 2020 ਤੋਂ ਚੱਲੀ ਆ ਰਹੀ ਮੰਗ ਜਿਸ ਵਿੱਚ ਟ੍ਰੇਨਿੰਗ ਦਾ ਸਮਾਂ ਘਟਾ ਕੇ 12 ਮਹੀਨੇ ਕਰਨ ਤੇ ਟ੍ਰ਼ੇਨਿੰਗ ਸਮੇਂ ਨੂੰ ਸਰਵਿਸ ਦਾ ਹਿੱਸਾ ਬਣਨ ਦਾ ਨੋਟੀਫਿਕੇਸ਼ਨ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸੀ। ਪਰ ਬੀਤੇ ਦਿਨੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਲਈ ਟ੍ਰੇਨਿੰਗ ਰੂਲਾ ਦੇ ਨੋਟੀਫਿਕੇਸ਼ਨ ਨੂੰ ਖਾਰਜ ਕਰ ਦਿੱਤਾ ਹੈ ਜਿਸ ਕਾਰਨ ਜਮਾਤ ਵਿੱਚ ਰੋਸ ਹੈ।

Advertisements

ਯੂਨੀਅਨ ਨੇ ਮੰਗ ਕੀਤੀ ਹੈ ਕਿ ਹਾਈਕੋਰਟ ਦੇ ਫੈਸਲੇ ਖਿਲਾਫ ਪੰਜਾਬ ਸਰਕਾਰ ਕਾਰਵਾਈ ਕਰਕੇ ਇਸ ਨਵੇਂ ਟ੍ਰੇਨਿੰਗ ਰੂਲ ਤੇ ਟ੍ਰੇਨਿੰਗ ਨੂੰ ਸਰਵਿਸ ਦਾ ਹਿੱਸਾ ਬਣਾ ਕੇ ਪਿਛਲੇ ਬੈਚ ਵਿੱਚ ਹਾਜ਼ਰ ਪਟਵਾਰੀਆਂ ਤੇ ਵੀ ਲਾਗੂ ਕੀਤਾ ਜਾਵੇ। ਡਿਪਟੀ ਕਮਿਸ਼ਨਰ ਜੀ ਨੂੰ ਮੰਗ ਪੱਤਰ ਦੇਣ ਸਮੇਂ ਜ਼ਿਲ੍ਹਾ ਪ੍ਰਧਾਨ ਅਨਿਲ ਕੁਮਾਰ, ਜ਼ਿਲ੍ਹਾ ਜਨਰਲ ਸਕੱਤਰ ਮਨਜੀਤ ਸਿੰਘ, ਪਟਵਾਰੀ ਜੋਬਨਪ੍ਰੀਤ ਸਿੰਘ, ਅਮਿਤ, ਗੁਲਸ਼ਨ, ਕਰਮ ਸਿੰਘ ਤੇ ਕਾਨੂੰਗੋ ਪਵਨਦੀਪ ਆਦਿ ਹਾਜ਼ਰ ਸਨ। 

LEAVE A REPLY

Please enter your comment!
Please enter your name here