ਹਰਿਆਣਾ ਵਿਖੇ ਗੁਰੂ ਰਵਿਦਾਸ ਟਾਈਗਰ ਫੋਰਸ ਨੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਫੁਕਿਆ ਪੁਤਲਾ

ਹਰਿਆਣਾ (ਦ ਸਟੈਲਰ ਨਿਊਜ਼ ), ਰਿਪੋਰਟ- ਪ੍ਰੀਤੀ ਪਰਾਸ਼ਰ। ਕਸਬਾ ਹਰਿਆਣਾ ਵਿੱਖੇ ਗੁਰੂ ਰਵਿਦਾਸ ਟਾਈਗਰ ਫੋਰਸ ਵੱਲੋਂ ਪ੍ਰਧਾਨ ਅਕਾਸ਼ ਅਹੀਰ(ਪ੍ਰਧਾਨ ਹਲਕਾ ਸ਼ਾਮਚੌਰਾਸੀ) ਦੀ ਅਗੁਵਾਈ ਹੇਠ ਸਰਕਾਰੀ ਹਸਪਤਾਲ ਹਰਿਆਣਾ ਦੇ ਸਾਹਮਣੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫ਼ੂਕ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਸੂਬਾ ਪ੍ਰਧਾਨ ਬਿੰਦਰ ਸਰੋਯਾ, ਦੋਆਬਾ ਦੇ ਪ੍ਰਧਾਨ ਮਨੀਸ਼ ਕੋਲ ਦੋਆਬਾ ਮੀਤ ਪ੍ਰਧਾਨ ਇੰਦਰਜੀਤ ਕਾਲਰਾ, ਹੁਸ਼ਿਆਰਪੁਰ ਸਿਟੀ ਪ੍ਰਧਾਨ ਚਰਨਪ੍ਰੀਤ ਚੰਨੀ,ਹਰਿਆਣਾ ਦੇ ਪ੍ਰਧਾਨ ਵਿਸ਼ਾਲ ਮੀਤ ਪ੍ਰਧਾਨ ਮਨੀਸ਼ ਕੁਮਾਰ, ਪ੍ਰਧਾਨ ਜਨੋੜੀ ਗੁਰਪ੍ਰੀਤ ਸਿੰਘ, ਵਰਿੰਦਰ ਕੁਮਾਰ, ਦਵਿੰਦਰ, ਕਮਲ, ਸੀਨੀਅਰ ਮੈਂਬਰ ਮਨੀਸ਼ ਕੌਸ਼ਲ ਨੇ ਅਪਣੇ ਅਪਣੇ ਸੰਬੋਧਨ ਚ ਕਿਹਾ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੀਆਂ ਮਾਰੂ ਨੀਤੀਆਂ ਦਾ ਉਹ ਪੁਰਜ਼ੋਰ ਵਿਰੋਧ ਕਰਦੇ ਹਨ।

Advertisements

ਉਨਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮਨੀਪੁਰ ਵਿੱਖੇ ਹੋਈ ਘਟਨਾ ਦੇ ਦੋਸ਼ੀਆਂ ਨੂੰ ਸਜਾ ਦਿੱਤੀ ਜਾਵੇ, ਜਾਹਲੀ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀਆਂ ਕਰ ਚੁੱਕੇ ਦੋਸ਼ੀਆਂ ਨੂੰ ਸਜਾ ਦਿੱਤੀ ਜਾਵੇ, ਹੜ੍ਹ ਪੀੜਤਾਂ ਨੂੰ ਸੂਬਾ ਸਰਕਾਰ ਵੱਲੋਂ ਕੋਈ ਵੀ ਸੁਵਿਧਾ ਨਹੀਂ ਦਿਤੀ ਗਈ ਜੋ ਕਿ ਸ਼ਰਮਨਸਕ ਹੈ, ਮੁਸੀਬਤ ਦੀ ਇੰਸ ਘੜੀ ਚ ਉਹ ਲੋਕ ਬੇਬਸ ਅਤੇ ਲਾਚਾਰ ਨਜ਼ਰ ਆ ਰਹੇ ਹਨ ਜਿਨਾਂ ਦੀਆਂ ਵੋਟਾਂ ਨਾਲ ਜਿੱਤ ਕੇ ਅੱਜ ਸੂਬੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਪ੍ਰੰਤੂ ਸਰਕਾਰ ਵੱਲੋਂ ਉਨਾਂ ਦੀ ਕੋਈ ਮਦਦ ਨਹੀਂ ਕੀਤੀ ਗਈ ਉਨਾਂ ਦੀ ਮਦਦ ਲਈ ਸਰਕਾਰ ਉਪਰਾਲਾ ਕਰੇ ਅਤੇ ਈ ਵੀ ਐਮ ਮਸ਼ੀਨ ਦੀ ਥਾਂ ਵੇਲਟ ਪ੍ਰਾਪਰ ਨਾਲ ਚੋਣਾਂ ਹੋਣ ਤਾਂ ਜੋ ਦੇਸ਼ ਅਤੇ ਸਵਿਧਾਨ ਨੂੰ ਬਚਾਇਆ ਜਾ ਸਕੇ। ਉਨ੍ਹਾਂ ਇਹ ਚਿਤਾਵਨੀ ਵੀ ਦਿਤੀ ਕਿ ਜੇਕਰ ਸਰਕਾਰ ਉਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਦੀ ਹੈ ਤਾਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਊਨਾ ਥਾਣਾ ਹਰਿਆਣਾ ਦੇ ਐਸਐਚਓ ਨੂੰ ਮੰਗ ਪਤਰ ਵੀ ਦਿੱਤਾ।

LEAVE A REPLY

Please enter your comment!
Please enter your name here