ਖੁਸ਼ਖਬਰੀ: ਆਖਿਰ! ਕੱਚੇ ਅਧਿਆਪਕ ਹੋਏ ਪੱਕੇ: ਅੱਤਰੀ/ਰਹੀਮਪੁਰੀ

ਹੁਸ਼ਿਆਰਪੁਰ (ਦ ਸਟ (ਦ ਸਟੈਲਰ ਨਿਊਜ਼)। 12700 ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਵੋਟਾਂ ਤੋ ਪਹਿਲਾਂ ਕੀਤਾ ਵਾਅਦਾ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੇ ਦੂਸਰੇ ਸਾਲ ਵਿਚ ਹੀ ਪੂਰਾ ਕਰ ਦਿੱਤਾ ਹੈ। ਸਰਕਾਰ ਨੇ 2024 ਲੋਕ ਸਭਾ ਅਤੇ ਪੰਜਾਬ ਕਾਰਪੋਰੇਸ਼ਨ ਇਲੈਕਸ਼ਨਾਂ ਲਈ ਆਗਾਜ਼ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਟਗੌਰ ਥੀਏਟਰ, ਚੰਡੀਗੜ੍ਹ ਵਿਖੇ ਰਾਜ ਪੱਧਰੀ ਸਮਾਗਮ ਕਰਕੇ ਸਿੱਖਿਆ ਪ੍ਰੋਵਾਇਡਰਾਂ ਅਤੇ ਹੋਰ ਕੈਟਾਗਿਰੀਆਂ ਦੇ ਕੱਚੇ ਟੀਚਰਾਂ ਨੂੰ ਇੱਕ ਸਪੈਸ਼ਲ 10 ਸਾਲਾਂ ਪਾਲਿਸੀ ਕੈਬਨਿਟ ਵਿੱਚ ਪਾਸ ਕਰਕੇ ਪੱਕੀ ਨੌਕਰੀ ਵਿਚ ਬਦਲ ਦਿੱਤਾ ਹੈ। ਇਸ ਨਾਲ ਪੰਜਾਬ ਦੇ ਇਹਨਾਂ 12700 ਕੱਚੇ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਵੀ ਭਾਰੀ ਵਾਧਾ ਹੋਇਆ ਉੱਥੇ ਇਹਨਾਂ ਕੱਚੇ ਟੀਚਰਾਂ ਨੂੰ ਪੱਕੇ ਨਿਯੁਕਤੀ ਪੱਤਰ ਅਧੀਨ ਵਿਸ਼ੇਸ਼ ਕੈਡਰ ਵਿੱਚ ਨਿਯੁਕਤੀ ਕੀਤੀ ਗਈ ਹੈ।

Advertisements

ਕੈਡਰ ਨੂੰ ਲਿਖਤੀ ਰੂਪ ਦਿੱਤਾ ਗਿਆ ਹੈ ਕਿ ਰੈਗੂਲਰ ਟੀਚਰਾਂ ਨੂੰ ਮਿਲਣ ਵਾਲੇ ਸਾਰੇ ਲਾਭ ਸਮੇਤ CSR ਰੂਲ ਪ੍ਰਸੋਨਲ ਵਿਭਾਗ ਬਾਅਦ ਵਿੱਚ ਤੈਅ ਕਰੇਗਾ। ਸਰਕਾਰ ਵਲੋ ਇਹਨਾਂ ਕੱਚੇ ਟੀਚਰਾਂ ਨੂੰ ਸਪੈਸ਼ਲ ਮਾਣ ਸਤਿਕਾਰ ਦੇਣ ਲਈ ਸਕੂਲ ਕਮੇਟੀਆਂ, ਸਟਾਫ, ਉੱਚ ਅਧਿਕਾਰੀਆਂ ਅਤੇ ਪਤਵੰਤੇ ਸੱਜਣਾਂ ਦੀ ਹਜੂਰੀ ਵਿੱਚ ਵਿਸ਼ੇਸ਼ ਗਾਈਡ ਲਾਈਨਾਂ ਰਾਹੀ ਪਿਤਰੀ ਸਕੂਲਾਂ ਵਿਚ ਹੀ ਨਿਯੁਕਤੀ ਪੱਤਰ ਦਿੱਤੇ ਗਏ ਹਨ। ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕੱਚੇ ਅਧਿਆਪਕਾਂ ਦੇ ਸੰਗਰਸ਼ ਨਾਲ ਕਈ ਸਾਲਾਂ ਤੋ ਜੁੜੇ ਸਮਾਜ ਸੇਵੀ ਕਾਰਜਕਰਤਾ ਤੀਰਥ ਸ਼ਰਮਾਂ ਅੱਤਰੀ, ਕੱਚੇ ਅਧਿਆਪਕ ਯੂਨੀਅਨ ਦੇ ਸਟੇਟ ਆਗੂ ਅਤੇ ਸਿੱਖਿਆ ਪ੍ਰੋਵਾਇਡਰ ਯੂਨੀਅਨ ਹੁਸ਼ਿਆਰਪੁਰ ਦੇ ਜਿਲਾ ਪ੍ਰਧਾਨ ਜਗਤਾਰ ਰਹੀਮਪੁਰੀ ਨੇ ਦੱਸਿਆ ਕਿ ਸਰਕਾਰ ਦੇ ਇਸ ਉੱਦਮ ਨਾਲ ਹਜ਼ਾਰਾਂ ਕੱਚੇ ਅਧਿਆਪਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਜੋ 14-15 ਸਾਲਾਂ ਦਾ ਸੰਤਾਪ, ਵਿਰੋਧੀ ਪਾਰਟੀਆਂ ਦੁਆਰਾ ਕੀਤੇ ਤਸ਼ੱਦਰ ਅਤੇ ਮਤਰੇਈ ਮਾਂ ਵਾਲੇ ਕੀਤੇ ਸਕੂਲ ਤੋ ਅਜਾਦੀ ਹੈ। ਸਰਕਾਰ ਨੇ ਪੱਕੇ ਨਿਯੁਕਤੀ ਪੱਤਰ ਦੇਕੇ ਆਡੀ ਚੌਰਾਸੀ ਦੀ ਜੂਨ ਕੱਟੀ ਹੈ। ਇਸ ਇਤਿਹਾਸਕ ਦਿਨ ਨੂੰ ਕੱਚੇ ਅਧਿਆਪਕ ਪਰਿਵਾਰਾਂ ਸਮੇਤ ਯਾਦ ਰੱਖਣਗੇ।

ਆਗੂਆਂ ਨੇ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ, ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਸ, ਡਿਪਟੀ ਸਪੀਕਰ ਸਰਦਾਰ ਜੈ ਕਿਸ਼ਨ ਸਿੰਘ ਰੌੜੀ, ਕੈਬਨਿਟ ਮੰਤਰੀ ਬਰੰਮ ਸ਼ੰਕਰ ਜਿੰਪਾਂ, ਐਮ ਐਲ ਏ ਸਰਦਾਰ ਕਰਮਵੀਰ ਸਿੰਘ ਘੁੰਮਣ ਸਾਹਿਬ ਅਤੇ ਸਮੁੱਚੀ ਕੈਬਨਿਟ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ ਜਿਹਨਾਂ ਦੀ ਮਿਹਨਤ, ਨੀਅਤ ਅਤੇ ਯੋਗਦਾਨ ਸਦਕਾ ਇਹ ਭਾਗਾਂ ਭਰਿਆ ਦਿਨ ਚੜਿਆਂ ਹੈ। ਜਿਹੜੇ ਟੀਚਰ ਇਸ ਸਮੇ ਵੀ ਸਰਕਾਰ ਦੇ ਇਸ ਉਪਰਾਲੇ ਦੀ ਨਿੰਦਾ ਕਰ ਰਹੇ ਹਨ ਉਹਨਾਂ ਨੂੰ ਪਹਿਲਾਂ ਇਸ ਪਰੋਸੀਜਰ ਅਤੇ ਲਾਭ ਵਾਰੇ ਪਹਿਲਾਂ ਸੰਪੂਰਨ ਜਾਣਕਾਰੀ ਇਕੱਠੀ ਕਰ ਲੈਣੀ ਚਾਹੀਦੀ ਹੈ। ਵਿਰੋਧੀ ਪਾਰਟੀਆਂ ਦੇ ਇਸ਼ਾਰੇ ਤੇ ਪੰਜਾਬ ਸਰਕਾਰ ਦੇ ਇਸ ਮਹਾਨ ਕਾਰਜ ਨੂੰ ਬਦਨਾਮ ਨਹੀ ਕਰਨਾ ਚਾਹੀਦਾ।

LEAVE A REPLY

Please enter your comment!
Please enter your name here