ਪੱਤਰਕਾਰ ਜਤਿੰਦਰ ਫੋਜੀ ਦੇ ਪਿਤਾ ਦਾ ਦਿਹਾਂਤ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ ਗੌਰਵ ਮੜੀਆ। ਜਰਨਲਿਸਟ ਪ੍ਰੈਸ ਕਲੱਬ ਪੰਜਾਬ ਦੇ ਜ਼ਿਲ੍ਹਾ ਜੁਆਇੰਟ ਸਕੱਤਰ ਤੇ ਚੜ੍ਹਦੀ ਕਲਾ ਟਾਈਮ ਟੀਵੀ, ਸਪੈਸ਼ਲ ਨਿਉਜ ਪੰਜਾਬੀ ਦੇ ਚੀਫ਼ ਐਡੀਟਰ, ਕੇ ਟੀਵੀ ਪੰਜਾਬ ਦੇ ਪੱਤਰਕਾਰ ਜਤਿੰਦਰ ਸਿੰਘ ਫੌਜੀ ਨੂੰ ਉਸ ਵਕਤ ਡੂੰਗਾ ਸਦਮਾ ਲੱਗਾ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਬਾਬਾ ਜਗੀਰ ਸਿੰਘ ਦਾ ਅਚਾਨਕ ਦਿਹਾਂਤ ਹੋ ਗਿਆ। ਬਾਬਾ ਜਗੀਰ ਸਿੰਘ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਕਿਸ਼ਨ ਸਿੰਘ ਵਾਲਾ ਵਿਖੇ ਰੀਤੀ ਰਿਵਾਜਾਂ ਅਨੁਸਾਰ ਕਰ ਦਿਤਾ ਗਿਆ।

Advertisements

ਪਰਿਵਾਰਿਕ ਮੈਂਬਰਾਂ ਅਨੁਸਾਰ ਬਾਬਾ ਜਗੀਰ ਸਿੰਘ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ 5 ਅਗਸਤ ਨੂੰ ਪਿੰਡ ਕਿਸ਼ਨ ਸਿੰਘ ਵਾਲਾ ਕਪੂਰਥਲਾ ਵਿਖ਼ੇ ਹੋਵੇਗਾ। ਇਸ ਮੌਕੇ ਜਨਰਲਿਸਟ ਪ੍ਰੈਸ ਕਲੱਬ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ, ਜਿਲ੍ਹਾ ਪ੍ਰਧਾਨ ਪ੍ਰੀਤ ਸੰਗੋਜਲਾ, ਜਿਲ੍ਹਾ ਚੈਅਰਮੈਨ ਜੋਗਿੰਦਰ ਸਿੰਘ ਜਾਤੀਕੇ, ਜਨਰਲ ਸਕੱਤਰ ਸੁਖਵਿੰਦਰ ਸੋਹੀ, ਤਰਲੋਚਨ ਸਿੰਘ ਚਾਹਲ, ਪੱਤਰਕਾਰ ਬਰਿੰਦਰ ਚਾਨਾ,ਪੱਤਰਕਾਰ ਗੌਰਵ ਮੜੀਆ, ਸੁਰਜੀਤ ਸਿੰਘ ਗੋਰਾ,ਪੱਤਰਕਾਰ ਰਾਜਿੰਦਰ ਸ਼ਰਮਾ, ਪੱਤਰਕਾਰ ਹਰਪ੍ਰੀਤ ਮੱਟੂ, ਪੱਤਰਕਾਰ ਸੁਰਿੰਦਰ ਸਭਰਵਾਲ,ਪੱਤਰਕਾਰ ਪਵਨ ਕੌਸ਼ਲ, ਚਰਨਜੀਤ ਹੰਸ ਸੀਨੀਅਰ ਕਾਂਗਰਸੀ ਆਗੂ,ਬਲਾਕ ਸੰਮਤੀ ਮੈਂਬਰ ਬੱਬੂ ਖੈੜਾ, ਹਰਸ਼ਦੀਪ ਸਿੰਘ ਟਾਂਡੀ, ਵਰਿੰਦਰ ਸਿੰਘ, ਹੈਪੀ ਖੀਰਾਂਵਾਲੀ, ਸਾਬੀ ਉੱਚਾ, ਪ੍ਰਿੰਸ ਸਟੂਡੀਓ, ਅਤੇ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀਆਂ ਨੇ ਜਤਿੰਦਰ ਸਿੰਘ ਫੌਜੀ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

LEAVE A REPLY

Please enter your comment!
Please enter your name here