ਪੀ.ਸੀ.ਪੀ.ਸੀ ਵਲੋਂ ਮਨੀਪੁਰ ‘ਚ ਹੋਈ ਮੰਦਭਾਗੀ ਘਟਨਾਵਾਂ ਦੇ ਰੋਸ਼ ਵਜੋਂ ਡੀਸੀ ਕਪੂਰਥਲਾ ਨੂੰ ਮੰਗ ਪਤਰ ਸੌਂਪਿਆ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ ਗੌਰਵ ਮੜੀਆ। ਪੈਂਤੇਕਾਸਟਿਲ ਕ੍ਰਿਸ਼ਚੀਅਨ ਪ੍ਰਬੰਧਕ ਕਮੇਟੀ ਵਲੋਂ ਪੰਜਾਬ ਦੀ ਇੱਕ ਹੰਗਾਮੀ ਮੀਟਿੰਗ ਦ ਓਪਨ ਡੋਰ ਚਰਚ ਖੋਜੇਵਾਲਾ ਕਪੂਰਥਲਾ ਵਿਖੇ ਹੋਈ ਜਿਸ ਵਿੱਚ ਪੰਜਾਬ ਭਰ ਵਿੱਚੋ ਪੀ.ਸੀ.ਪੀ.ਸੀ ਦੇ ਅਹਿਮ ਅਹੁਦੇਦਾਰਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਮਨੀਪੁਰ ਚ ਸਰਕਾਰੀ ਸ਼ਹਿ ਨਾਲ ਹੋਈ ਕ੍ਰਿਸ਼ਚੀਅਨ ਸਮੁਦਾਏ ਦੀ ਨਸਲਕੁਸ਼ੀ ਬਾਰੇ ਗੰਭੀਰ ਵਿਚਾਰਾਂ ਕੀਤੀਆਂ ਗਈਆਂ ਦੱਸਿਆ ਗਿਆ ਕਿ ਜਿਸ ਤਰਾਹ ਮਨੀਪੁਰ ਚ ਇਸਾਈ ਸਮੁਦਾਏ ਦੀਆਂ ਧੀਆਂ ਭੈਣਾਂ ਨਾਲ ਅਸ਼ਲੀਲਤਾ ਭਰਿਆ ਗਿਣੋਨਾ ਅਪਰਾਧ ਕੀਤਾ ਗਿਆ ਹੈ। ਉਹ ਮਨੁੱਖਤਾ ਨੂੰ ਸ਼ਰਮਸਾਰ ਕਰਦਾ ਹੋਇਆ ਹੈਵਾਨੀਅਤ ਦਾ ਨੰਗਾ ਨਾਚ ਹੈ। ਜਿਸ ਤਰਾਹ ਮਨੀਪੁਰ ਵਿੱਚ ਸੈਂਕੜੇ (ਚਰਚ)ਪ੍ਰਭੂ ਭਵਨ ਤੋੜ ਦਿੱਤੇ ਗਏ ਹਨ ਅਤੇ ਬੇਅੰਤ ਇਸਾਈ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਹ ਬਹੁਤ ਹੀ ਅਸਹਿਯੋਗ ਘਟਨਾ ਹੈ ਜਿਸਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ ਪੈਂਤੇਕਾਸਟਿਲ ਕ੍ਰਿਸ਼ਚੀਅਨ ਪ੍ਰਬੰਧਕ ਕਮੇਟੀ ਪੰਜਾਬ ਇਹਨਾਂ ਦੁਖਦਾਈ ਘਟਨਾਵਾਂ ਦੀ ਸਖਤ ਸ਼ਬਦਾਂ ਚ ਨਿਖੇਦੀ ਕਰਦੀ ਹੈ ਅਤੇ ਇਸਦੇ ਵਿਰੋਧ ਚ ਅੱਜ ਜਿਲਾ ਕਪੂਰਥਲਾ ਵਿਖੇ ਕਮੇਟੀ ਵਲੋਂ ਸੈਂਕੜੇ ਸਾਥੀਆਂ ਦੀ ਹਾਜ਼ਰੀ ਚ ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਨੂੰ ਇੱਕ ਰੋਸ਼ ਪੱਤਰ ਸੌਂਪਿਆ ਗਿਆ।

Advertisements

ਇਸ ਮੌਕੇ ਪਾਸਟਰ ਹਰਪ੍ਰੀਤ ਦਿਓਲ ਚੇਅਰਮੈਨ ਪੀ.ਸੀ.ਪੀ.ਸੀ,ਪ੍ਰਧਾਨ ਸੰਧਾਵਾਲੀਆ ਦੇ ਨਾਲ ਪ੍ਰਧਾਨ ਧਰਮੇਂਦਰ ਬਾਜਵਾ ਪੀ.ਸੀ.ਪੀ.ਸੀ ਲੁਧਿਆਣਾ,ਬਿਸ਼ਪ ਸੈਮੁਅਲ ਸੋਨੀ ਪੀ.ਸੀ.ਪੀ.ਸੀ ਗੁਰਦਾਸਪੁਰ,ਬਿਸ਼ਪ ਡੇਵਿਡ ਭਾਰਤੀ ਪੀ.ਸੀ.ਪੀ.ਸੀ ਬਠਿੰਡਾ, ਪਾਸਟਰ ਰਾਮ ਜੀਤ ਸਿੰਘ ਪੀ.ਸੀ.ਪੀ.ਸੀ ਇੰਚਾਰਜ ਅੰਮ੍ਰਿਤਸਰ,ਪਾਸਟਰ ਗੁਰਚਰਨ ਸਿੰਘ ਸਮਾਣਾ ਪੀ.ਸੀ.ਪੀ.ਸੀ ਪਟਿਆਲਾ, ਪਾਸਟਰ ਕਰਨ ਵਰਮਾ ਪੀ.ਸੀ.ਪੀ.ਸੀ ਜਲੰਧਰ, ਪਾਸਟਰ ਮੰਗਾ ਮਸੀਹ ਪੀ.ਸੀ.ਪੀ.ਸੀ ਗੁਰਦਾਸਪੁਰ, ਪਾਸਟ ਯਾਕੂਬ ਪੋਲ ਪੀ.ਸੀ.ਪੀ.ਸੀ ਮਜੀਠਾ, ਪਾਸਟਰ ਸਾਹਿਬ ਵੀਰ ਪੀ.ਸੀ.ਪੀ.ਸੀ ਅੰਮ੍ਰਿਤਸਰ,ਪਾਸਟਰ ਬੁਆ ਸਿੰਘ ਪੀ.ਸੀ.ਪੀ.ਸੀ ਅੰਮ੍ਰਿਤਸਰ,ਪਾਸਟਰ ਸੁਸ਼ੀਲ ਖੁਰਾਣਾ ਪੀ.ਸੀ.ਪੀ.ਸੀ ਬਠਿੰਡਾ,ਪਾਸਟਰ ਮਨੋਹਰ ਸਿੰਘ ਪੀ.ਸੀ.ਪੀ.ਸੀ ਅੰਮ੍ਰਿਤਸਰ, ਪਾਸਟਰ ਬਲਦੇਵ ਕੁਮਾਰ ਪੀ.ਸੀ.ਪੀ.ਸੀ ਕਪੂਰਥਲਾ,ਪਾਸਟਰ ਵਿਲੀਅਮ ਲੱਖਣ ਕਲਾਂ ਪੀ.ਸੀ.ਪੀ.ਸੀ ਕਪੂਰਥਲਾ,ਪਾਸਟਰ ਗੁਲਸ਼ਨ ਪੀਟਰ ਪੀ.ਸੀ.ਪੀ.ਸੀ ਲੁਧਿਆਣਾ,ਪਾਸਟਰ ਜੀਵਨ ਪੀ.ਸੀ.ਪੀ.ਸੀ ਲੁਧਿਆਣਾ,ਪਾਸਟਰ ਸਰਦਾਰ ਮਸੀਹ ਪੀ.ਸੀ.ਪੀ.ਸੀ ਬਟਾਲਾ,ਪਾਸਟਰ ਗਗਨ ਪੀ.ਸੀ.ਪੀ.ਸੀ ਬਟਾਲਾ,ਪਾਸਟਰ ਸਟੇਨਲੀ ਪੀ.ਸੀ.ਪੀ.ਸੀ ਲੁਧਿਆਣਾ,ਪਾਸਟਰ ਸਰਵਣ ਮਸੀਹ ਪੀ.ਸੀ.ਪੀ.ਸੀ ਗੁਰਦਾਸਪੁਰ, ਪਾਸਟਰ ਸਤਪਾਲ ਪੀ.ਸੀ.ਪੀ.ਸੀ ਅੰਮ੍ਰਿਤਸਰ,ਚੇਅਰਮੈਨ ਸਟੀਫਨ ਹੰਸ ਪੀ.ਸੀ.ਪੀ.ਸੀ ਕਪੂਰਥਲਾ,ਯੂਥ ਪ੍ਰਧਾਨ ਬਲਵਿੰਦਰ ਸਿੰਘ ਸਾਬੀ  ਪੀ.ਸੀ.ਪੀ.ਸੀ ਕਪੂਰਥਲਾ,ਪਾਸਟਰ ਅਗਸਟੀਨ, ਪਾਸਟਰ ਸੰਦੀਪ,ਪਾਸਟਰ ਜੈਰਾਮ,ਬ੍ਰਦਰ ਰਾਜਵਿੰਦਰ, ਬ੍ਰਦਰ ਸੁੱਚਾ ਮਸੀਹ,ਬ੍ਰਦਰ ਮਥੁਰਾ ਦਾਸ, ਲੰਬੜਦਾਰ ਮਾਂਗੀ ਰਾਮ, ਬ੍ਰਦਰ ਬਲਵਿੰਦਰ ਕੁਮਾਰ, ਬ੍ਰਦਰ ਰਾਜਿੰਦਰ ਕੁਮਾਰ,ਬ੍ਰਦਰ ਬਲਵਿੰਦਰ ਬਿੱਟੂ,ਬ੍ਰਦਰ ਰਾਜੇਸ਼ ਕਮਬੋਜ,ਬ੍ਰਦਰ ਸਹਿਜਪਾਲ,ਬ੍ਰਦਰ ਸਵੀਂਨ, ਬ੍ਰਦਰ ਪਾਰਸ ਦੁਆ, ਬ੍ਰਦਰ ਸੀਮੋਨ ਖਾਲਕੋ, ਬ੍ਰਦਰ ਸੰਦੀਪ ਕੁਮਾਰ ਅਤੇ ਵੱਡੀ ਗਿਣਤੀ ਚ ਮਸੀਹੀ ਸੰਗਤ ਹਾਜ਼ਿਰ ਸੀ

LEAVE A REPLY

Please enter your comment!
Please enter your name here