ਇਸਰੋ ਨੇ ਸ਼ੇਅਰ ਕੀਤੀ ਚੰਦਰਮਾ ਦੀ ਪਹਿਲੀ ਝਲਕ: ਚੰਦਰਮਾ ਦੀ ਸਤ੍ਹਾ ਤੇ 23 ਅਗਸਤ ਨੂੰ ਕਰੇਗਾ ਲੈਂਡਿੰਗ

ਦਿੱਲੀ (ਦ ਸਟੈਲਰ ਨਿਊਜ਼), ਪਲਕ। ਚੰਦਰਯਾਨ-3 ਭਾਰਤੀ ਪੁਲਾੜ ਖੋਜ ਸੰਗਠਨ ਨੇ ਚੰਦਰਯਾਨ-3 ਦੁਆਰਾ ਦੇਖਿਆ ਗਿਆ ਚੰਦਰਮਾ ਦਾ ਇੱਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਚੰਦਰਯਾਨ-3 ਚੰਦਰਮਾ ਦੇ ਔਰਵਿਟ ਵਿੱਚ ਦਾਖ਼ਲ ਹੋ ਰਿਹਾ ਹੈ ਅਤੇ ਵੇਖਿਆ ਜਾ ਰਿਹਾ ਹੈ ਕਿ ਚੰਦਰਮਾ ਤੇ ਨੀਲੇ ਅਤੇ ਹਰੇ ਰੰਗ ਦੇ ਕਈ ਟੋਏ ਵੀ ਹਨ।

Advertisements

ਇਸਰੋ ਨੇ ਚੰਦਰਮਾ ਦੀ ਇਹ ਪਹਿਲੀ ਝਲਕ ਟਵਿੱਟਰ ਤੇ ਸ਼ੇਅਰ ਕੀਤੀ ਹੈ। ਇਸਰੋ ਨੂੰ ਉਮੀਦ ਹੈ ਕਿ ਵਿਕਰਮ ਲੈਂਡਰ ਇਸ ਮਹੀਨੇ ਦੇ ਅੰਤ ਵਿੱਚ 23 ਅਗਸਤ ਨੂੰ ਚੰਦਰਮਾ ਦੀ ਸਤ੍ਹਾ ਤੇ ਇੱਕ ਸਾਫਟ ਲੈਂਡਿੰਗ ਕਰੇਗਾ।

LEAVE A REPLY

Please enter your comment!
Please enter your name here