ਜੈਮਸ ਕੈਂਬਰਿਜ ਸਕੂਲ ਦੇ ਵਿੱਦਿਆਰਥੀ ਨੇ ਖੇਡ ਅਤੇ ਮੈਡੀਕਲ ਸਿੱਖਿਆ ਦੇ ਖੇਤਰ ਦੇ ਵਿੱਚ ਆਪਣੀ ਬੇਹਤਰੀਨ ਉੱਪਲੱਬਧੀਆਂ ਨਾਲ ਫਹਿਰਾਇਆ ਪਰਚਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ, ਹੁਸ਼ਿਆਰਪੁਰ ਦੇ ਦੇ ਉੱਭਰਦੇ ਸਿਤਾਰੇ ਖੇਡ ਅਤੇ ਮੈਡੀਕਲ ਸਿੱਖਿਆ ਦੇ ਖੇਤਰ ਦੇ ਵਿੱਚ ਆਪਣੀਆਂ ਬੇਹਤਰੀਨ ਉੱਪਲੱਬਧੀਆਂ ਦੇ ਨਾਲ ਕਾਮਯਾਬੀ ਦੀ ਨਵੀਂ ਰਾਹ ਬਣਾ ਰਹੇ ਹਨ। ਉਹਨਾਂ ਦੇ ਸਮਰਪਨ, ਸਖ਼ਤ ਮਿਹਨਤ ਅਤੇ ਜਨੂਨ ਨੇ ਮਹੱਤਵਪੂਰਨ ਉੱਪਲੱਬਧੀਆਂ ਹਾਸਲ ਕੀਤੀਆਂ ਹਨ ਜਿਹਨਾਂ ਤੇ ਸਾਨੂੰ ਬੜਾ ਮਾਣ ਹੈ। ਸਕੂਲ ਦੇ ਤਿੰਨ ਵਿਦਿਆਰਥੀਆਂ ਨੇ ਪੰਜਾਬ ਦੇ ਬੇਹਤਰੀਨ ਕਾਲਜਾਂ ਦੇ ਵਿੱਚ ਦਾਖਲਾ ਲੈ ਕੇ ਇੱਕ ਮਿਸਾਲ ਕਾਇਮ ਕੀਤੀ ਹੈ। ਦੋ ਵਿਦਿਆਰਥੀਆਂ, ਪ੍ਰਭਗੁਣ ਵੀਰ ਸਿਘ ਗਿੱਲ ਅਤੇ ਮਨਸੀਰਤ ਕੌਰ ਨੇ ਦੇਸ ਦੇ ਸਭ ਤੋਂ ਜ਼ਿਆਦਾ ਮੁਕਾਬਲੇ ਵਾਲੇ ‘ਨੀਟ’ ਪ੍ਰੀਖਿਆ ਦੇ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਸਰਕਾਰੀ ਮੈਡੀਕਲ ਕਾਲਜ ਦੇ ਵਿੱਚ ਜਗ੍ਹਾ ਬਣਾਈ।

Advertisements

ਪ੍ਰਭਗੁਣ ਵੀਰ ਸਿਘ ਗਿੱਲ ਨੇ ਸਕਾਲਰਸ਼ਿਪ ਵੀ ਹਾਸਲ ਕੀਤੀ। ਇਹ ਉੱਪਲੱਬਧੀ ਆਪਣੀ ਸਿੱਖਿਅਕ ਨਿਪੂੰਨਤਾ ਅਤੇ ਦ੍ਰਿੜ ਸਕਲਪ ਨਾਲ ਹਾਸਲ ਕੀਤੀ। ਇਸ ਤੋਂ ਉਹਨਾਂ ਦੀ ਸਿਖਿਅਕ ਨਿਪੁੰਨਤਾ ਦਾ ਪਤਾ ਲੱਗਦਾ ਹੈ। ਪ੍ਰਿੰਸੀਪਲ ਸ਼ਰਤ ਕੁਮਾਰ ਸਿਘ ਜੀ ਨੇ ਦੱਸਿਆ ਕਿ ਇੱਥੇ ਇਹ ਵਰਨਣਯੋਗ ਹੈ ਕਿ ਇਸੀ ਸਕੂਲ ਦੇ ਇੱਕ ਹੋਰ ਵਿਦਿਆਰਥੀ ਦਿਸ਼ਾਂਤ ਪਠਾਣੀਆ ਨੂ ਨੈਸ਼ਨਲ ਕਾਲਜ ਫਾਰ ਡੈਂਟਲ ਸਟਡੀਜ਼ ,ਡੇਰਾਬੱਸੀ ਦੇ ਵਿਚ ਬੈਚਲਰ ਆਫ ਡੈਂਟਲ ਸਰਜਰੀ ਦੇ ਵਿੱਚ ਦਾਖਲਾ ਮਿਲਿਆ ਹੈ।ਇਹ ਇਸ ਸਕੂਲ ਦੇ ਵਿਦਿਆਰਥੀਆਂ ਦੇ ਅਧਿਐਨ ਦੇ ਵੱਖੋ-ਵੱਖ ਖੇਤਰਾਂ ਦੇ ਵਿੱਚ ਦਿਲਚਸਪੀ ਅਤੇ ਸਿਖਿਆ ਜਾਣਕਾਰੀ ਦਰਸਾਉਂਦਾ ਹੈ।

ਇੱਥੇ ਇੱਕ ਹੋਰ ਉੱਪਲੱਬਧੀ ਜਿਕਰਯੋਗ ਹੈ। ਇਸ ਸਕੂਲ ਦੇ ਵਿਦਿਆਰਥੀ ਯੁਵਰਾਜ ਠਾਕੁਰ ਨੇ ਲੁਧਿਆਣਾ ਦੇ ਵਿੱਚ ਸਮਾਪਤ ਹੋਏ ਸਬਾ ਪੱਧਰੀ ਕੁਰਾਸ਼ ਜੂਡੋ ਚੈਪੀਅਨਸ਼ਿਪ ਦੇ ਵਿੱਚ ਗੋਲਡ ਮੈਡਲ ਜਿੱਤ ਕੇ ਜਿੱਤ ਪ੍ਰਾਪਤ ਕੀਤੀ। ਯੁਵਰਾਜ ਠਾਕੁਰ ਨੇ ਆਪਣੇ ਅਸਾਧਾਰਨ ਪ੍ਰਦਰਸ਼ਨ ਦੀ ਬਦੌਲਤ ਮੱਧ ਪ੍ਰਦੇਸ਼ ਦੇ ਵਿੱਚ ਹੋਣ ਵਾਲੀ ਨੈਸ਼ਨਲ ਖੇਡਾਂ ਵਿੱਚ ਜਗ੍ਹਾ ਪੱਕੀ ਕੀਤੀ ਹੈ। ਪ੍ਰਿੰਸੀਪ ਸ਼ਰਤ ਕੁਮਾਰ ਸਿਘ ਜੀ ਦੀ ਅਗੁਵਾਈ ਵਿੱਚ ਇਹਨਾਂ ਸਾਰੇ ਵਿਦਿਆਰਥੀਆਂ ਨੂੰ ਸਕੂਲ ਦੇ ਵਿੱਚ ਸਨਮਾਨਤ ਕੀਤਾ ਗਿਆ ਅਤੇ ਜਿਸ ਤੋਂ ਬਾਕੀ ਵਿਦਿਆਰਥੀ ਵੀ ਪ੍ਰੇਰਨਾ ਲੈਣਗੇ। ਵਾਸਲ ਐਜੂਕੇਸ਼ਨ ਦੇ ਪ੍ਰਧਾਨ ਕੇ.ਕੇ.ਵਾਸਲ,ਚੇਅਰਮੈਨ ਸਜੀਵ ਵਾਸਲ ਅਤੇ ਸੀ.ਈ.ਓ. ਰਾਘਵ ਵਾਸਲ ਜੀ ਨੇ ਮੇਧਾਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਦੇ ਲਈ ਸ਼ਭਕਾਮਨਾਵਾਂ ਦਿੱਤੀਆਂ। ਇਹ ਸਕੂਲ ਅਤੇ ਸ਼ਹਿਰ ਵਾਸੀਆਂ ਦੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਅਤੇ ਖੇਡ ਜਗਤ ਦੋਨਾਂ ਵਿੱਚ ਹੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਸਕੂਲ ਅਤੇ ਸ਼ਹਿਰ ਦਾ ਨਾਂ ਰੌਸ਼ਨ ਕਰਕੇ ਕਾਮਯਾਬੀ ਦੀਆਂ ਨਵੀਆਂ ਉਚੱਾਈਆਂ ਛੂਹ ਰਹੇ ਹਨ।

LEAVE A REPLY

Please enter your comment!
Please enter your name here