ਬਰਨਾਲਾ ਵਿੱਚ ਪੁਲਿਸ ਤੇ ਬੰਬੀਹਾ ਗੈਂਗ ਦੇ ਸ਼ੂਟਰਾਂ ਵਿਚਕਾਰ ਤਾਬੜਤੋੜ ਚੱਲੀਆਂ ਗੋਲੀਆਂ

ਬਰਨਾਲਾ (ਦ ਸਟੈਲਰ ਨਿਊਜ਼),ਪਲਕ। ਬਰਨਾਲਾ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਦੀ ਜਾਣਕਾਰੀ ਏ.ਜੀ.ਟੀ.ਐੱਫ. ਪ੍ਰਮੋਦ ਬਾਨ ਨੇ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਬਰਨਾਲਾ ਵਿੱਚ ਏ.ਜੀ.ਟੀ.ਐੱਫ. ਤੇ ਬੰਬੀਹਾ ਗੈਂਗ ਦੇ ਸ਼ੂਟਰਾਂ ਵਿਚਕਾਰ ਐਨਕਾਊਂਟਰ ਹੋਇਆ ਹੈ।

Advertisements

ਇਹ ਮੁਕਾਬਲਾ ਬਰਨਾਲਾ ਦੇ ਹੰਡੀਆ ਪੁੱਲ ਤੇ ਹੋਇਆ ਹੈ। ਮੁਕਾਬਲੇ ਦੌਰਾਨ ਦੋਵੇਂ ਪਾਸੇ ਚੱਲੀਆਂ ਗੋਲੀਆਂ ਦੌਰਾਨ ਸ਼ੂਟਰ ਸੁਖੀ ਖਾਨ ਦੇ ਜ਼ਖ਼ਮੀ ਹੋਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਏ.ਜੀ.ਟੀ.ਐੱਫ. ਦੇ ਕੋਲ ਪਹਿਲਾਂ ਹੀ ਇੰਟੈਲੀਜੈਂਸ ਇਨਪੁਟ ਸੀ।

LEAVE A REPLY

Please enter your comment!
Please enter your name here