ਦੁਖਦ: ਇੰਟਰਨੈਸ਼ਨਲ ਕਬੱਡੀ ਖਿਡਾਰੀ ਮੰਨੂ ਮਸਾਣਾਂ ਦੀ ਮੈਚ ਦੌਰਾਨ ਸਿਰ ਤੇ ਸੱਟ ਲੱਗਣ ਕਾਰਨ ਹੋਈ ਮੌਤ

ਗੁਰਦਾਸਪੁਰ (ਦ ਸਟੈਲਰ ਨਿਊਜ਼),ਪਲਕ। ਪੰਜਾਬ ਦੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਮਨਪ੍ਰੀਤ ਮੰਨੂ ਮਸਾਣਾਂ ਦੀ ਮੈਚ ਦੌਰਾਨ ਸਿਰ ਤੇ ਸੱਟ ਲੱਗਣ ਕਾਰਨ ਮੌਤ ਹੋ ਗਈ। ਸੂਚਨਾ ਮੁਤਾਬਕ ਮੰਨੂ ਅੰਮ੍ਰਿਤਸਰ ਵਿੱਚ ਇੱਕ ਕਬੱਡੀ ਮੈਚ ਖੇਡਣ ਗਿਆ ਸੀ।

Advertisements

ਸੱਟ ਇੰਨੀ ਗੰਭੀਰ ਸੀ ਕਿ ਕੁੱਝ ਸਮਾਂ ਬਾਅਦ ਮੰਨੂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮੰਨੂ ਗੁਰਦਾਸਪੁਰ ਜ਼ਿਲ੍ਹੇ ਦੇ ਹਲਕਾ ਡੇਰਾ ਬਾਬਾ ਨਾਲ ਸਬੰਧਤ ਪਿੰਡ ਮਸਾਣਾਂ ਦਾ ਰਹਿਣ ਵਾਲਾ ਸੀ। ਇੰਟਰਨੈਸ਼ਨਲ ਕਬੱਡੀ ਖਿਡਾਰੀ ਮੰਨੂ ਮਸਾਣਾਂ ਦੀ ਮੌਤ ਤੋਂ ਬਾਅਦ ਪੂਰੇ ਕਬੱਡੀ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

LEAVE A REPLY

Please enter your comment!
Please enter your name here