Saturday, October 24, 2026
Home Latest ਬੀਐੱਸਐੱਫ ਜਵਾਨਾਂ ਨੂੰ ਮਿਲੀ ਸਫਲਤਾ: ਪਠਾਨਕੋਟ ਸਰਹੱਦ ਤੇ ਢੇਰ ਕੀਤਾ ਪਾਕਿਸਤਾਨੀ ਘੁਸਪੈਠੀਆ

ਬੀਐੱਸਐੱਫ ਜਵਾਨਾਂ ਨੂੰ ਮਿਲੀ ਸਫਲਤਾ: ਪਠਾਨਕੋਟ ਸਰਹੱਦ ਤੇ ਢੇਰ ਕੀਤਾ ਪਾਕਿਸਤਾਨੀ ਘੁਸਪੈਠੀਆ

ਪਠਾਨਕੋਟ (ਦ ਸਟੈਲਰ ਨਿਊਜ਼),ਪਲਕ। ਪੰਜਾਬ ਵਿੱਚ 15 ਅਗਸਤ ਤੋਂ ਪਹਿਲਾਂ ਬੀਐੱਸਐੱਫ ਜਵਾਨਾਂ ਨੂੰ ਵੱਡੀ ਸਫਲਤਾ ਮਿਲੀ ਹੈ। ਪਠਾਨਕੋਟ-ਪਾਕਿ ਸਰਹੱਦ ਤੇ ਬੀਐੱਸਐੱਫ ਨੇ ਬੀਤੀ ਰਾਤ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਕਰ ਦਿੱਤਾ ਹੈ। ਜਵਾਨਾਂ ਵੱਲੋਂ ਕਰੀਬ 14 ਰਾਊਂਡ ਫਾਇਰਿੰਗ ਕੀਤੀ ਗਈ। ਜਵਾਨਾਂ ਨੇ ਰਾਤ 12.30 ਵਜੇ ਸਰਹੱਦੀ ਖੇਤਰ ਵਿੱਚ ਵਾੜ ਦੇ ਸਾਹਮਣੇ ਇੱਕ ਪਾਕਿਸਤਾਨੀ ਘੁਸਪੈਠੀਏ ਦੀ ਸ਼ੱਕੀ ਗਤੀਵਿਧੀ ਦੇਖੀ।

Advertisements

ਜਵਾਨਾਂ ਨੇ ਘੁਸਪੈਠੀਏ ਨੂੰ ਚੇਤਾਵਨੀ ਦਿੱਤੀ, ਪਰ ਜਦੋਂ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਘੁਸਪੈਠੀਏ ਦੀ ਮੌਤ ਹੋ ਗਈ। ਲਾਸ਼ ਦੇ ਕੋਲ 2 ਮੋਬਾਇਲ ਫੋਨ ਅਤੇ ਇੱਕ ਟਾਰਚ ਪਈ ਮਿਲੀ। ਬੀਐੱਸਐਫ ਸੁਰੱਖਿਆ ਜਵਾਨਾਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

LEAVE A REPLY

Please enter your comment!
Please enter your name here