ਉੱਤਰ ਪ੍ਰਦੇਸ਼ ‘ਚ 6 ਨੌਜਵਾਨਾਂ ਨੇ 1 ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦੀ ਕੀਤੀ ਕੋਸ਼ਿਸ਼, ਗ੍ਰਿਫ਼ਤਾਰ

ਉੱਤਰ ਪ੍ਰਦੇਸ਼ (ਦ ਸਟੈਲਰ ਨਿਊਜ਼), ਪਲਕ। ਉੱਤਰ ਪ੍ਰਦੇਸ਼ ਦੇ ਜੌਨਪੁਰ ਵਿੱਚ ਬੇਹੱਦ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਜਿੱਥੇ 6 ਨੌਜਵਾਨਾਂ ਨੇ 1 ਨਾਬਾਲਗ ਲੜਕੀ ਦਾ ਕਿਡਨੈਪ ਕੀਤਾ ਅਤੇ ਖੇਤਾਂ ਵਿੱਚ ਲਿਜਾ ਕੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਨੌਜਵਾਨਾਂ ਨੇ ਲੜਕੀ ਦੀ ਵੀਡੀਓ ਵੀ ਬਣਾਈ, ਜਿਸਨੂੰ ਵਾਇਰਲ ਕਰ ਦਿੱਤਾ ਗਿਆ। ਨੌਜਵਾਨਾਂ ਨਾਲ ਘਿਰੀ ਲੜਕੀ ‘ਪਾਪਾ ਬਚਾਓ’ ਕਹਿ ਕੇ ਚੀਕਾ ਮਾਰ ਰਹੀ ਸੀ ਪਰ ਨੌਜਵਾਨ ਉਸਦਾ ਮੂੰਹ ਬੰਦ ਕਰਵਾ ਰਹੇ ਸਨ।

Advertisements

ਇਹ ਘਟਨਾ 14 ਅਗਸਤ ਦੀ ਦੱਸੀ ਜਾ ਰਹੀ ਹੈ। ਪੀੜਤਾਂ ਦੀ ਮਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਨੌਜਵਾਨਾਂ ਖਿਲਾਫ ਕੇਸ ਦਰਜ ਕਰਵਾਇਆ। ਪੀੜਤ ਲੜਕੀ ਨੇ ਜਦੋਂ ਖੇਤਾਂ ਵਿੱਚ ਰੋਲਾ ਪਾਇਆ ਤਾਂ ਲੋਕਾਂ ਨੂੰ ਵੇਖ ਕੇ ਨੌਜਵਾਨ ਉੱਥੋਂ ਦੌੜ ਗਏ। ਪੀੜਤਾਂ ਦੀ ਮਾਂ ਨੇ ਆਸ਼ੀਸ਼, ਵਿੱਕੀ, ਗੋਰੇ, ਪ੍ਰਮੋਦ, ਪਪੂ, ਸ਼ੇਸ਼ਮਣੀ ਨਾਂ ਦੇ ਨੌਜਵਾਨਾਂ ਖਿਲਾਫ ਕੇਸ ਦਰਜ ਕਰਵਾਇਆ। ਇਸ ਮਾਮਲੇ ਵਿੱਚ ਪੁਲਿਸ  ਦਾ ਕਹਿਣਾ ਹੈ ਕਿ ਨਾਮਜਦ ਨੌਜਵਾਨਾਂ  ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here