ਕਾਰਗਿਲ ‘ਚ ਕਬਾੜੀਏ ਦੀ ਦੁਕਾਨ ਤੇ ਹੋਇਆ ਧਮਾਕਾ, 3 ਦੀ ਮੌਤ, 10 ਜ਼ਖ਼ਮੀ

ਕਾਰਗਿਲ (ਦ ਸਟੈਲਰ ਨਿਊਜ਼), ਪਲਕ। ਕਾਰਗਿਲ ਜ਼ਿਲ੍ਹੇ ਵਿੱਚ ਸਵੇਰੇ ਇੱਕ ਕਬਾੜੀਏ ਦੀ ਦੁਕਾਨ ਤੇ ਧਮਾਕਾ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਜਦਕਿ ਇਸ ਹਾਦਸੇ ਵਿੱਚ 10 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਦ੍ਰਾਸ ਦੇ ਕਬਾੜੀ ਨਾਲ ਇਲਾਕੇ ਵਿੱਚ ਇੱਕ ਕਬਾੜੀਏ ਦੀ ਦੁਕਾਨ ਦੇ ਅੰਦਰ ਇੱਕ ਸ਼ੱਕੀ ਚੀਜ਼ ਵਿੱਚ ਧਮਾਕਾ ਹੋ ਗਿਆ।

Advertisements

ਇਸ ਧਮਾਕੇ ਵਿੱਚ ਇਕ ਗੈਰ ਸਥਾਨਕ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here