ਮੋਹਾਲੀ ‘ਚ ਜੱਗੂ ਭਗਵਾਨਪੁਰੀਆ ਗੈਂਗ ਦੇ 2 ਨੌਜਵਾਨਾਂ ਨੇ ਕੀਤੀ ਤਾਬੜਤੋੜ ਫਾਇਰਿੰਗ, ਵਾਲ-ਵਾਲ ਬਚੀ ਨੌਜਵਾਨ ਦੀ ਜਾਨ

ਮੋਹਾਲੀ (ਦ ਸਟੈਲਰ ਨਿਊਜ਼), ਪਲਕ। ਮੋਹਾਲੀ ਜ਼ਿਲ੍ਹੇ ਦੇ ਖਰੜ ਦੇ ਘੜੂਆਂ ਵਿੱਚ ਜੱਗੂ ਭਗਵਾਨਪੁਰੀਆ ਗੈਂਗ ਦੇ 2 ਨੌਜਵਾਨਾਂ ਨੇ ਤਾਬੜਤੋੜ ਫਾਇਰਿੰਗ ਕੀਤੀ ਹੈ। ਨੌਜਵਾਨ ਦੀ ਜਾਨ ਵਾਲ-ਵਾਲ ਬਚ ਗਈ। ਹਮਲਾਵਰਾਂ ਨੇ ਨੌਜਵਾਨ ਤੇ 7 ਗੋਲੀਆਂ ਚਲਾਈਆਂ। ਪੀੜਤ ਦੀ ਪਹਿਚਾਣ ਮਨਪ੍ਰੀਤ ਸਿੰਘ ਧਨੋਆ ਨਿਵਾਸੀ ਪਿੰਡ ਘੜੂਆਂ ਵਜੋਂ ਹੋਈ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੌਸ਼ੀਆਂ ਦੀ ਮੋਟਰ ਸਾਈਕਲ ਅਤੇ ਇੱਕ ਮੋਬਾਇਲ ਫੋਨ ਬਰਾਮਦ ਕੀਤਾ ਹੈ। ਜਾਣਕਾਰੀ ਮੁਤਾਬਕ ਦੇਰ ਰਾਤ ਮੋਟਰ ਸਾਈਕਲ ਤੇ 2 ਨੌਜਵਾਨ ਆਏ ਅਤੇ ਉਨ੍ਹਾਂ ਨੇ ਘਰ ਦੇ ਬਾਹਰ ਆ ਕੇ ਮਨਪ੍ਰੀਤ ਨੂੰ ਆਵਾਜ਼ ਲਗਾਈ।

Advertisements

ਮਨਪ੍ਰੀਤ ਦੇ ਪਰਿਵਾਰ ਵਾਲੇ ਆਏ ਤਾਂ ਉਨ੍ਹਾਂ ਕਿਹਾ ਕਿ ਮਨਪ੍ਰੀਤ ਨੂੰ ਮਿਲਣਾ ਹੈ। ਜਦੋਂ ਮਨਪ੍ਰੀਤ ਬਾਹਰ ਆਇਆ ਤਾਂ ਉਨ੍ਹਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆ। ਦੱਸਿਆ ਜਾ ਰਿਹਾ ਹੈ ਕਿ ਪੀੜਤ ਦਾ ਭਰਾ ਅਮਰੀਕਾ ਵਿੱਚ ਰਹਿੰਦਾ ਹੈ। ਉਹ ਉੱਥੇ ਜੱਗੂ ਭਗਵਾਨਪੁਰੀਆ ਦੇ ਐਂਟੀ ਗਰੁੱਪ ਦੇ ਸੰਪਰਕ ਵਿੱਚ ਹੈ। ਮਨਪ੍ਰੀਤ ਨੂੰ ਪਹਿਲਾਂ ਵੀ ਕਈ ਵਾਰ ਧਮਕੀਆਂ ਮਿਲੀਆਂ ਹਨ।

ਦੋਸ਼ੀਆਂ ਨੇ ਉਸ ਘਟਨਾ ਨੂੰ ਲੈ ਸ਼ੋਸ਼ਲ ਮੀਡੀਆ ਤੇ ਛੋਟਾ ਹੁਸ਼ਿਆਰਪੁਰੀਆ ਨਾਂ ਤੋਂ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ। ਉਸ ਵਿੱਚ ਲਿੱਖਿਆ ਹੈ ਕਿ ਜੋ ਘੜੂਆਂ ਵਿੱਚ ਗੋਲੀਆਂ ਚਲਾਈਆਂ ਗਈਆਂ ਹਨ ਉਹ ਆਪਾਂ ਚਲਾਈਆਂ ਹਨ। ਇਸ ਦਾ ਕਾਰਨ ਸਨੀ ਧਨੋਆ ਹੈ, ਜੋ ਅਮਰੀਕਾ ਵਿੱਚ ਐਂਟੀ ਪਾਰਟੀ ਨਾਲ ਮਿਲਿਆ ਹੋਇਆ ਹੈ। ਇਸ ਬਾਰ ਮਨਪ੍ਰੀਤ ਨੂੰ ਜਾਣਕਾਰੀ ਦਿੱਤੀ ਸੀ, ਪਰ ਉਸ ਨੇ ਉਸਨੂੰ ਨਹੀਂ ਰੋਕਿਆ। ਇਸ ਲਈ ਉਸ ਤੇ ਹਮਲਾ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਕਾਰਵਾਈ ਜਾਰੀ ਹੈ।

LEAVE A REPLY

Please enter your comment!
Please enter your name here