ਜਲੰਧਰ ਦੇ ਲਿੱਦੜ ਫਲਾਈਓਵਰ ਦੇ ਹੇਠਾਂ ਸ਼ਰੇਆਮ ਚਲੀਆਂ ਗੋਲੀਆਂ, ਵਾਰਦਾਤ ਸੀਸੀਟੀਵੀ ਵਿੱਚ ਕੈਦ

ਜਲੰਧਰ (ਦ ਸਟੈਲਰ ਨਿਊਜ਼), ਪਲਕ। ਜਲੰਧਰ ਦੇ ਲਿੱਦੜ ਫਲਾਈਓਵਰ ਦੇ ਹੇਠਾਂ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਦੋ ਧਿਰਾਂ ਵਿਚਕਾਰ ਆਪਸੀ ਰੰਜ਼ਿਸ਼ ਕਾਰਨ ਕਾਫੀ ਹੰਗਾਮਾ ਹੋਇਆ। ਦੋਵਾਂ ਧਿਰਾਂ ਨੇ ਇੱਕ ਦੂਸਰੇ ਨੂੰ ਮਿਲਣ ਲਈ ਲਿਦੜਾ ਫਲਾਈਓਵਰ ਦੇ ਹੇਠਾਂ ਟਾਈਮ ਪਾਇਆ ਸੀ। ਇਕ ਧਿਰ ਦੇ ਵਿਅਕਤੀ ਮੌਕੇ ਤੇ ਇੱਕ ਸਕਾਰਪੀਓ ਤੇ ਇੱਕ ਕਾਰ ਵਿੱਚ ਸਵਾਰ ਹੋ ਕੇ ਪਹੁੰਚੇ। ਦੂਜੀ ਧਿਰ ਦੇ ਵਿਅਕਤੀ ਪਹਿਲਾਂ ਹੀ ਉੱਥੇ ਮੌਜੂਦ ਹੋਣ ਤੇ ਸਕਾਰਪੀਓ ਤੇ ਕਾਰ ਵਿੱਚ ਆਏ ਵਿਅਕਤੀਆਂ ਵੱਲੋਂ ਬੰਦੂਕ ਤਾਨਣ ਵਾਲੇ ਵਿਅਕਤੀ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਦੌਰਾਨ ਬੰਦੂਕ ਤਾਨਣ ਵਾਲਾ ਵਿਅਕਤੀ ਜ਼ਖ਼ਮੀ ਹੋ ਗਿਆ ਅਤੇ ਉਨ੍ਹਾਂ ਦੀ ਸਕਾਰਪੀਓ ਕਾਰ ਵੀ ਨੁਕਸਾਨੀ ਗਈ, ਜਿਸ ਦੌਰਾਨ ਉਹ ਸਕਾਰਪੀਓ ਤੇ ਕਾਰ ਵਿੱਚ ਮੌਕੇ ਤੋਂ ਫ਼ਰਾਰ ਹੋ ਗਏ।

Advertisements

ਇਸ ਸੰਬੰਧੀ ਥਾਣਾ ਮਕਸੂਦਾਂ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਥਾਣਾ ਮਕਸੂਦਾਂ ਦੇ ਐਸਐਚਓ ਸਿਕੰਦਰ ਸਿੰਘ ਆਪਣੀ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਐਸਐਚਓ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲਿਸ ਕੰਟਰੋਲ ਰੂਮ ਰਾਹੀਂ ਸੂਚਨਾ ਮਿਲੀ ਸੀ ਅਤੇ ਜਦ ਉਹ ਉੱਥੇ ਪਹੁੰਚੇ ਉੱਥੇ ਕੋਈ ਵਾਹਨ ਤੇ ਵਿਅਕਤੀ ਮੌਜੂਦ ਨਹੀਂ ਸਨ ਜਦਕਿ ਉਥੇ ਟੁੱਟਿਆ ਹੋਇਆ ਕੱਚ ਖਿਲਰਿਆ ਪਿਆ ਸੀ। ਉਨ੍ਹਾਂ ਨੇ ਦੱਸਿਆ ਕਿ ਜਿਸ ਵਿਅਕਤੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ ਉਸਨੇ ਆਪਣਾ ਨਾਂ ਲਵਪ੍ਰੀਤ ਲਿਖਾਇਆ ਹੈ ਅਤੇ ਕਿਹਾ ਕਿ ਇੱਕ ਵਿਅਕਤੀ ਇਲਾਜ ਲਈ ਕਿਸੇ ਨਿਜੀ ਹਸਪਤਾਲ ਵਿੱਚ ਦਾਖ਼ਲ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਨੇੜੇ ਦੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਚੈਕ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here