ਮੋਰਿੰਡਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦਾ ਸ਼ਾਨਦਾਰ ਆਗਾਜ਼

ਰੂਪਨਗਰ/ਮੋਰਿੰਡਾ (ਦ ਸਟੈਲਰ ਨਿਊਜ਼), ਰਿਪੋਰਟ- ਧਰੂਵ ਨਾਰੰਗ । ਪੰਜਾਬ ਸਰਕਾਰ ਵਲੋਂ ਖੇਡਾਂ ਦਾ ਸੱਭਿਆਚਾਰ ਵਿਕਸਿਤ ਕਰਨ ਦੇ ਉਪਰਾਲੇ ਕਰਨ ਲਈ ਸ਼ੁਰੂ ਕੀਤੇ “ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2” ਟੂਰਨਾਮੈਂਟ ਬਲਾਕ ਪੱਧਰ ਦਾ ਟੂਰਨਾਮੈਂਟ ਸਥਾਨਕ ਮਿਲਟਰੀ ਗਰਾਊਂਡ ਵਿਖੇ ਸ਼ੁਰੂ ਹੋਈਆਂ। ਉਪ ਮੰਡਲ ਮੈਜਿਸਟਰੇਟ ਦੀਪਾਂਕਰ ਗਰਗ ਅਤੇ ਟੂਰਨਾਂਮੈਂਟ ਦੇ ਇੰਚਾਰਜ ਸੁਰਿੰਦਰ ਕੁਮਾਰ ਘਈ ਬੀ ਐਨ ਓ, ਪ੍ਰਿੰਸੀਪਲ ਮਲਕੀਤ ਸਿੰਘ ਦੀ ਦੇਖ ਰੇਖ ਹੇਠ ਸ਼ੁਰੂ ਹੋਏ ਇਸ ਟੂਰਨਾਮੈਂਟ ਦਾ ਉਦਘਟਨ ਤਹਿਸੀਲਦਾਰ ਮੋਰਿੰਡਾ ਮਨਿੰਦਰ ਸਿੰਘ ਸਿੱਧੂ ਨੇ ਆਪਣੇ ਕਰ ਕਲਮਾਂ ਨਾਲ਼ ਕੀਤਾ। ਇਸ ਮੌਕੇ ਡੀ ਐਸ ਪੀ ਮਨਜੀਤ ਸਿੰਘ ਔਲਖ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਮੱਦਦ ਕਰਦੀਆਂ ਹਨ। ਬੱਚਿਆਂ ਲਈ ਖਾਣੇ, ਪਾਣੀ, ਡਾਕਟਰ ਪਰਮਿੰਦਰ ਸਿੰਘ ਦੀ ਟੀਮ ਮੈਡੀਕਲ ਸੇਵਾਵਾਂ ਦੇਣ ਲਈ ਪੁਖਤਾ ਪ੍ਰਬੰਧ ਹਨ।ਇਸ ਮੌਕੇ ਅੱਜ ਅਥਲੈਟਿਕਸ ਖੋਖੋ ਅਤੇ ਕਬੱਡੀ ਦੇ ਮੁਕਾਬਲੇ ਕਰਵਾਏ ਗਏ।

Advertisements

ਇਸ ਮੌਕੇ ਸ਼ਰਨਜੀਤ ਕੌਰ ਲੈਕਚਰਾਰ, ਜਸਪ੍ਰੀਤ ਸਿੰਘ ਕਲਸੀ, ਮਲਕੀਤ ਸਿੰਘ ਸੁਪਰਡੈਂਟ, ਗੁਰਮੀਤ ਸਿੰਘ,ਹਰਵਿੰਦਰ ਸਿੰਘ, ਗੁਰਿੰਦਰਜੀਤ ਸਿੰਘ ਮਾਨ,ਗਿਰਧਾਰੀ ਲਾਲ, ਜਸਬੀਰ ਸਿੰਘ ਸ਼ਾਂਤਪੁਰੀ, ਅਮਨਦੀਪ ਸਿੰਘ ਢੰਗਰਾਲੀ, ਪਰਮਜੀਤ ਸਿੰਘ ਰਤਨ ਗੜ੍ਹ, ਸ਼ਮਿੰਦਰ ਸਿੰਘ ਰੰਗੀਆਂ, ਭੁਪਿੰਦਰ ਸਿੰਘ ਚਤਾਮਲਾ ਰੁਪਿੰਦਰ ਸਿੰਘ ਮੋਰਿੰਡਾ,ਰਾਜਵੀਰ ਸਿੰਘ ਸਲੇਮਪੁਰ, ਗੁਰਮੀਤ ਕੌਰ ਸਹੇੜੀ, ਗੁਰਜੰਟ ਸਿੰਘ, ਹਰਪ੍ਰੀਤ ਸਿੰਘ ਮੜੋਲੀ ਕਲਾਂ, ਭਵਨਦੀਪ ਸਿੰਘ, ਸਰਬਜੀਤ ਕੌਰ ਬੂਰ ਮਾਜਰਾ, ਸੁਰਮੁਖ ਸਿੰਘ ਲੁਠੇੜੀ, ਪਰਮਜੀਤ ਸਿੰਘ ਚਤਾਮਲੀ, ਸ਼ੁਸ਼ੀਲ ਕੁਮਾਰ ਕਾਈਨੌਰ, ਸੰਜੀਵ ਕੁਮਾਰ ਬਹਿਡਾਲੀ , ਨਰਿੰਦਰ ਕੌਰ, ਰਮਨਦੀਪ ਕੌਰ ਕਾਈਨੌਰ, ਬਲਜੀਤ ਕੌਰ, ਰਮਨਦੀਪ ਕੌਰ ਤਾਜਪੁਰ, ਕਰਮਜੀਤ ਸਿੰਘ ਲੱਕੀ, ਗੁਰਜੰਟ ਸਿੰਘ, ਅਜੇ ਅਰੋੜਾ, ਪਰਦੀਪ ਕੁਮਾਰ, ਜਗਪਾਲ ਸਿੰਘ, ਅੰਜੂ ਬਾਲਾ ਕਲਾਰਾਂ, ਕਮਲਜੀਤ ਸਿੰਘ ਕਾਈਨੌਰ, ਸੁਰਿੰਦਰ ਸਿੰਘ ਧਿਆਨਪੁਰ, ਕਮਲਜੀਤ ਸ਼ਰਮਾ, ਅਤੇ ਜਸਵੰਤ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here