Sunday, October 25, 2026
Home Hoshiarpur ਮਰਨਾਈਆਂ ਖੁਰਦ ਵਿਖੇ ਬਿਜਲੀ ਦੀ ਨਾਕਸ ਸਪਲਾਈ ਤੋਂ ਦੁਖੀ ਹੋ ਕੇ ਕਿਸਾਨਾਂ...

ਮਰਨਾਈਆਂ ਖੁਰਦ ਵਿਖੇ ਬਿਜਲੀ ਦੀ ਨਾਕਸ ਸਪਲਾਈ ਤੋਂ ਦੁਖੀ ਹੋ ਕੇ ਕਿਸਾਨਾਂ ਨੇ ਦਿੱਤਾ ਧਰਨਾ

ਮੇਹਟਿਆਣਾ (ਦ ਸਟੈਲਰ ਨਿਊਜ਼), ਰਿਪੋਰਟ-ਇੰਦਰਜੀਤ ਹੀਰਾ: ਹੁਸ਼ਿਆਰਪੁਰ ਫਗਵਾੜਾ ਰੋਡ ਤੇ ਸਥਿਤ ਬਿਜਲੀ ਘਰ ਮਰਣਾਈਆਂ ਖੁਰਦ ਵਿਖੇ ਕਿਸਾਨਾਂ ਵੱਲੋਂ ਕਰੀਬ 20 ਮਿੰਟ ਦਾ ਧਰਨਾ ਲਗਾਇਆ ਗਿਆ। ਵੱਖ-ਵੱਖ ਪਿੰਡਾਂ ਤੋਂ ਇਕੱਤਰ ਹੋਏ ਕਿਸਾਨਾਂ ਨੇ ਦੱਸਿਆ ਕਿ ਬਿਜਲੀ ਮਹਿਕਮੇ ਵੱਲੋਂ ਮੋਟਰਾਂ ਦੀ ਸਪਲਾਈ ਨਹੀਂ ਆ ਰਹੀ ਜਿਸ ਕਾਰਨ ਉਨ੍ਹਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਹਨ ਅਤੇ ਸਮੇਂ ਸਿਰ ਫਸਲਾਂ ਨੂੰ ਪਾਣੀ ਨਹੀਂ ਲੱਗ ਰਿਹਾ।

Advertisements

ਜਿਸ ਕਾਰਨ ਮਜਬੂਰ ਹੋ ਕੇ ਬਿਜਲੀ ਘਰ ਵਿਖੇ ਧਰਨਾ ਦੇਣਾ ਪਿਆ। ਉਨ੍ਹਾਂ ਕਿਹਾ ਕਿ ਕਈ ਵਾਰ ਇਸ ਸਬੰਧੀ ਬਿਜਲੀ ਮਹਿਕਮੇ ਨੂੰ ਸੂਚਿਤ ਕੀਤਾ ਗਿਆ, ਪਰ ਹਰ ਵਾਰ ਹੀ ਕੋਈ ਨਾ ਕੋਈ ਲਾਈਨ ਦੇ ਵਿੱਚ ਫਾਲਟ ਆ ਜਾਣ ਦੀ ਖਬਰ ਦੇ ਦਿੰਦੇ ਹਾਂ। ਮੌਕੇ ਤੇ ਪਹੁੰਚੇ ਹੁਸ਼ਿਆਰਪੁਰ ਤੋਂ ਐਕਸੀਅਨ ਐਮ ਐਲ ਚਤ੍ਰਿਥ ਅਤੇ ਐਸਡੀਓ ਨਰੇਸ਼ ਕੁਮਾਰ ਦੀਪਕ ਨੇ ਕਿਸਾਨਾਂ ਨੂੰ ਦੱਸਿਆ ਕਿ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ। ਜਿਸ ਤੋਂ ਬਾਅਦ ਕਿਸਾਨਾਂ ਨੇ ਬਿਜਲੀ ਘਰ ਅੱਗੇਉ ਉਠਾ ਲਿਆ।

LEAVE A REPLY

Please enter your comment!
Please enter your name here