ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਭਾਜਪਾ ਪ੍ਰਧਾਨ ਅਜੈਵੀਰ ਲਾਲਪੁਰਾ ਵੱਖ-ਵੱਖ ਮੰਦਰਾਂ ਵਿੱਚ ਹੋਏ ਨਤਮਸਤਕ


ਰੂਪਨਗਰ (ਦ ਸਟੈਲਰ ਨਿਊਜ਼) ਧਰੂਵ ਨਾਰੰਗ। ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਭਾਜਪਾ ਦੇ ਜਿ਼ਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਦੇਰ ਰਾਤ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿੱਚ ਨਤਮਸਤ ਹੋ ਕੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਅੱਗੇ ਮੱਥਾ ਟੇਕਿਆ ਅਤੇ ਸ਼ਰਧਾਲੂਆਂ ਵਿੱਚ ਬੈਠ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਗੁਣਗਾਨ ਕੀਤਾ। ਇਸ ਮੌਕੇ ਸਭ ਤੋਂ ਪਹਿਲਾਂ ਸ. ਲਾਲਪੁਰਾ ਨੇ ਸਾਥੀਆਂ ਸਮੇਤ ਸ੍ਰੀ ਕ੍ਰਿਸ਼ਨਾ ਮੰਦਰ ਵਿਖੇ ਮੱਥਾ ਟੇਕਿਆ ਜਿੱਥੇ ਵੱਡੀ ਗਿਣਤੀ ਸੰਗਤਾਂ ਵਿਚ ਬੈਠ ਕਿ ਉਨ੍ਹਾਂ ਭਗਵਾਨ ਸ੍ਰੀ ਕ੍ਰਿਸ਼ਨ ਦੇ ਭਜਨਾਂ ਦਾ ਅਨੰਦ ਲਿਆ। ਇਸ ਮੌਕੇ ਸ. ਲਾਲਪੁਰਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਦਾ ਪੂਰਾ ਜੀਵਨ ਹੀ ਸਾਡੇ ਲਈ ਮਾਰਗਦਰਸ਼ਕ ਹੈ, ਭਾਵੇਂ ਪਵਿੱਤਰ ਗ੍ਰੰਥ ਭਗਵਤ ਗੀਤਾ ਹੋਵੇ ਜਾਂ ਫੇਰ ਉਨ੍ਹਾਂ ਦੀਆਂ ਬਾਲ ਲੀਲ੍ਹਾਵਾਂ ਸਭ ਤੋਂ ਸਾਨੂੰ ਜਿੰਦਗੀ ਦੀਆਂ ਬਹੁਤ ਵੱਡੀਆਂ ਸਿੱਖਿਆਵਾਂ ਪ੍ਰਾਪਤ ਹੁੰਦੀਆਂ ਹਨ।

Advertisements

ਉਨ੍ਹਾਂ ਕਿਹਾ ਕਿ ਉਹ ਰੋਪੜ ਸ਼ਹਿਰ ਲਈ ਪੂਰੀ ਸੁਹਿਦਰਤਾ ਨਾਲ ਸਮਰਪਿਤ ਹਨ, ਇੱਥੇ ਜ਼ਮੀਨੀ ਪੱਧਰ ਤੇ ਛੋਟੀਆਂ ਤੋਂ ਲੈ ਕੇ ਬਹੁਤ ਵੱਡੀਆਂ ਸਮੱਸਿਆਵਾਂ ਹਨ ਜਿਨ੍ਹਾਂ ਪ੍ਰਤੀ ਮੌਜੂਦਾ ਸਰਕਾਰ, ਮੌਜੂਦਾ ਵਿਧਾਇਕ, ਕੌਂਸਲ ਤੇ ਕਾਬਜ਼ ਧੜਾ ਸੁਹਿਰਦ ਹੀ ਨਹੀਂ। ਟ੍ਰੈਫਿ਼ਕ ਤੋਂ ਲੈ ਕੇ ਟੁੱਟੀਆਂ ਸੜਕਾਂ, ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਆਦਿ ਸਭ ਸਮੱਸਿਆਵਾਂ ਨੇ ਰੂਪਨਗਰ ਨੂੰ ਕਰੂਪਨਗਰ ਬਣਾ ਦਿੱਤਾ ਹੈ, ਪਰ ਉਹ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਚਰਨਾਂ ਵਿਚ ਅੱਜ ਅਰਦਾਸ ਕਰਦੇ ਹਨ ਕਿ ਉਹ ਉਨ੍ਹਾਂ ਨੂੰ ਲੋਕਾਂ ਦੀ ਆਵਾਜ਼ ਬਣਨ ਅਤੇ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਜੜ੍ਹੋ ਖ਼ਤਮ ਕਰਨ ਦਾ ਬੱਲ ਬਖਸ਼ਣ। ਇਸ ਮੌਕੇ ਉਨ੍ਹਾਂ ਭਾਜਪਾ ਦੇ ਜਿ਼ਲ੍ਹਾ ਜਨਰਲ ਸਕੱਤਰ ਰਮਨ ਜਿੰਦਲ ਨੇ ਕਿਹਾ ਕਿ ਰੂਪਨਗਰੀ ਕ੍ਰਿਸ਼ਨਮਈ ਹੋ ਗਈ ਹੈ ਤੇ ਜੋ ਅਨੰਦ ਸੰਗਤਾਂ ਵਿਚ ਬੈਠ ਪ੍ਰਭੂ ਸਿਮਰਨ ਕਰਕੇ ਆਉਂਦਾ ਹੈ, ਉਸ ਅਨੰਦ ਦੀ ਪ੍ਰਾਪਤੀ ਹੋਰ ਕਿਧਰੋ ਨਹੀਂ ਹੋ ਸਕਦੀ।

ਇਸ ਮੌਕੇ ਭਾਜਪਾ ਦੇ ਮੰਡਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਨੇ ਸੰਗਤਾਂ ਨੁੂ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੰਦਿਆਂ ਸ਼ਹਿਰ ਦੀਆਂ ਹਰੇਕ ਸਮੱਸਿਆਵਾਂ ਨੂੰ ਲੋਕਾਂ ਦੀ ਆਵਾਜ਼ ਬਣ ਕਿ ਚੁੱਕਣ ਦਾ ਅਹਿਦ ਕੀਤਾ। ਇਸ ਤੋਂ ਬਾਅਦ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਹਨੂੰਮਾਨ ਮੰਦਰ ਵਿਖੇ ਮੱਥਾ ਟੇਕਿਆ। ਇਸ ਮੌਕੇ ਜਿ਼ਲ੍ਹਾ ਜਨਰਲ ਸਕੱਤਰ ਰਮਨ ਜਿੰਦਲ, ਮੀਤ ਪ੍ਰਧਾਨ ਮੁਕੇਸ਼ ਮਹਾਜਨ, ਭਾਜਪਾ ਮੰਡਲ ਰੋਪੜ ਦੇ ਪ੍ਰਧਾਨ ਜਗਦੀਸ਼ ਚੰਦਰ ਕਾਜਲਾ, ਵਿਸ਼ਨੂੰ ਭਟਨਾਗਰ, ਸੰਜੇ ਪ੍ਰਤਾਪ ਜੈਨ, ਜੀਵਤ ਜੈਨ, ਹਿੰਮਤ ਸਿੰਘ, ਟੋਨੀ ਵਰਮਾ, ਕਪਿਲ, ਅਨੂਪ ਗੁਪਤਾ, ਅਗਨੀਹੋਤਰੀ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here