Wednesday, October 21, 2026
Home Latest ਜਲੰਧਰ ‘ਚ ਨਸ਼ੇ ਦੀ ਹਾਲਤ ਵਿੱਚ ਏਐੱਸਆਈ ਨੇ ਸੜਕ ਤੇ ਕੀਤਾ ਹੰਗਾਮਾ,...

ਜਲੰਧਰ ‘ਚ ਨਸ਼ੇ ਦੀ ਹਾਲਤ ਵਿੱਚ ਏਐੱਸਆਈ ਨੇ ਸੜਕ ਤੇ ਕੀਤਾ ਹੰਗਾਮਾ, ਮਾਰੀ 3 ਵਾਹਨਾਂ ਨੂੰ ਟੱਕਰ

ਜਲੰਧਰ (ਦ ਸਟੈਲਰ ਨਿਊਜ਼), ਪਲਕ। ਜਲੰਧਰ ਤੋਂ ਖਬਰ ਸਾਹਮਣੇ ਆਈ ਹੈ, ਜਿਥੇ ਕਿ ਪੁਲਿਸ ਲਾਈਨ ਰੋਡ ਤੇ ਨਸ਼ੇ ਦੀ ਹਾਲਤ ਵਿੱਚ ਏ.ਐੱਸ.ਆਈ.ਜਸਪਾਲ ਸਿੰਘ ਨੇ ਸੜਕ ਤੇ ਕਾਫੀ ਹੰਗਾਮਾ ਕੀਤਾ। ਨਸ਼ੇ ਦੀ ਹਾਲਤ ਵਿੱਚ ਏ.ਐੱਸ.ਆਈ. ਨੇ ਆਪਣੀ ਬੋਲੈਰੋ ਗੱਡੀ ਨਾਲ ਡਾਕਟਰ ਦੀ ਗੱਡੀ ਸਮੇਤ 3 ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਏ.ਐੱਸ.ਆਈ. ਨੂੰ ਅਜਿਹੀ ਹਾਲਤ ਵਿੱਚ ਵੇਖ ਕੇ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਾਣਕਾਰੀ ਮੁਤਾਬਕ ਏ.ਐੱਸ.ਆਈ. ਜਸਪਾਲ ਸਿੰਘ ਪੁਲਿਸ ਲਾਈਨ ਰੋਡ ਨੇੜੇ ਪ੍ਰੈਜ਼ੀਡੈਂਟ ਹੋਟਲ ਦੇ ਬਾਹਰ ਤੋਂ ਨਿਕਲ ਰਿਹਾ ਸੀ।

Advertisements

ਜ਼ਿਆਦਾ ਸ਼ਰਾਬ ਪੀਣ ਕਾਰਨ ਉਸ ਨੇ ਹੋਟਲ ਦੀ ਪਾਰਕਿੰਗ ਤੋਂ ਆਪਣੀ ਗੱਡੀ ਛੱਡ ਕੇ 3 ਗੱਡੀਆਂ ਨੂੰ ਟੱਕਰ ਮਾਰ ਦਿੱਤੀ। ਲੋਕਾਂ ਨੇ ਏ.ਐੱਸ.ਆਈ. ਦੀ ਕਾਰ ਨੂੰ ਰੋਕ ਕੇ ਕਾਬੂ ਕਰ ਲਿਆ ਅਤੇ ਥਾਣਾ ਨਵਾਂ ਬਾਰਾਂਦਰੀ ਦੀ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਏ.ਐੱਸ.ਆਈ. ਨੂੰ ਸਰਕਾਰੀ ਗੱਡੀ ਵਿੱਚ ਬਿਠਾ ਲਿਆ ਗਿਆ ਅਤੇ ਸਿਵਲ ਹਸਪਤਾਲ ਮੈਡੀਕਲ ਲਿਜਾਇਆ ਗਿਆ। ਨਵੀਂ ਬਾਰਾਦਰੀ ਥਾਣੇ ਦੇ ਐੱਸ.ਐੱਚ.ਓ. ਰਵਿੰਦਰ ਕੁਮਾਰ ਨੇ ਦੱਸਿਆ ਕਿ ਏ.ਐੱਸ.ਆਈ. ਨੇ 3 ਵਾਹਨਾਂ ਨੂੰ ਟੱਕਰ ਮਾਰ ਦਿੱਤੀ ਹੈ। ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here