ਬ੍ਰਿਟੇਨ ਦਾ ਸਭ ਤੋਂ ਵੱਡਾ ਸ਼ਹਿਰ ਬਰਮਿੰਘਮ ਦੀਵਾਲੀਆ ਐਲਾਨ

ਬ੍ਰਿਟੇਨ (ਦ ਸਟੈਲਰ ਨਿਊਜ਼), ਪਲਕ। ਬ੍ਰਿਟੇਨ ਤੋਂ ਖਬਰ ਸਾਹਮਣੇ ਆਈ ਹੈ, ਜਿੱਥੇ ਦੂਜਾ ਸਭ ਤੋਂ ਵੱਡਾ ਸ਼ਹਿਰ ਬਰਮਿੰਘਮ ਦੀਵਾਲੀਆ ਹੋ ਚੁੱਕਾ ਹੈ। ਬਰਮਿੰਘਮ ਸਿਟੀ ਕੌਂਸਲ ਨੇ ਖੁਦ ਇਸ ਨੂੰ ਕਬੂਲ ਕੀਤਾ ਹੈ। ਸ਼ਹਿਰ ਵਿੱਚ ਜ਼ਰੂਰੀ ਸੇਵਾਵਾਂ ਛੱਡ ਕੇ ਸਾਰੇ ਖਰਚਿਆਂ ਤੇ ਤਤਕਾਰ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਗਈ ਹੈ। ਬ੍ਰਿਟੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਬਰਮਿੰਘਮ ਨੇ ਕੁੱਲ 954 ਮਿਲੀਅਨ ਡਾਲਰ ਦੇ ਬਰਾਬਰ ਤਨਖਾਹ ਦੇ ਦਾਅਵੇ ਜਾਰੀ ਹੋਣ ਦੇ ਬਾਅਦ ਸਾਰੇ ਗੈਰ-ਜ਼ਰੂਰੀ ਖਰਚੇ ਬੰਦ ਕਰ ਦਿੱਤੇ ਤੇ ਖੁਦ ਨੂੰ ਦੀਵਾਲੀਆ ਐਲਾਨ ਦਿੱਤਾ।

Advertisements

ਬਰਮਿੰਘਮ ਸਿਟੀ ਕੌਂਸਲ ਵੱਲੋਂ ਦਾਇਰ ਕੀਤੇ ਗਏ ਨੋਟਿਸ ਵਿੱਚ ਸਾਫ ਕਿਹਾ ਗਿਆ ਹੈ ਕਿ ਨਵੇਂ ਬਰਾਬਰ ਤਨਖਾਹ ਦਾਅਵਿਆਂ ਦੀ ਸੰਭਾਵਿਤ ਲਾਗਤ 650 ਮਿਲੀਅਨ ਪੌਂਡ ਦੇ ਵਿੱਚ ਹੋਵੇਗੀ ਜਦੋਂਕਿ ਕੌਂਸਲ ਕੋਲ ਇਸ ਨੂੰ ਕਵਰ ਕਰਨ ਲਈ ਲੋੜੀਂਦੇ ਸਾਧਨ ਮੌਜੂਦ ਨਹੀਂ ਹਨ। ਵਿੱਤੀ ਸਾਲ 2023-23 ਲਈ ਸ਼ਹਿਰ ਨੂੰ ਹੁਣ 87 ਮਿਲੀਅਨ ਪੌਂਡ ਦੇ ਘਾਟੇ ਦਾ ਅਨੁਮਾਨ ਹੈ। ਰਿਪੋਰਟ ਮੁਤਾਬਕ ਬਰਮਿੰਘਮ 10 ਲੱਖ ਤੋਂ ਵੱਧ ਲੋਕਾਂ ਨੂੰ ਸੇਵਾਵਾਂ ਦਿੰਦੀ ਹੈ।

LEAVE A REPLY

Please enter your comment!
Please enter your name here