ਲਾਈਨਜ਼ ਕਲੱਬ ਹੁਸ਼ਿਆਰਪੁਰ ਪ੍ਰਿੰਸ ਨੇ ਕੀਤਾ 104 ਅਧਿਆਪਕਾਂ ਦਾ ਸਨਮਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਲਾਈਨਜ਼ ਕਲੱਬ ਹੁਸ਼ਿਆਰਪੁਰ ਪ੍ਰਿੰਸ ਨੇ ਅਧਿਆਪਕ ਦਿਵਸ ਹੁਸ਼ਿਆਰਪੁਰ ਦੇ ਇਕ ਸਥਾਨਕ ਹੋਟਲ ਵਿੱਚ ਮਨਾਇਆ ਜਿਸ ਵਿੱਚ ਫੰਕਸ਼ਨ ਚੇਅਰਮੈਨ ਲਾਇਨ ਰਣਜੀਤ ਸਿੰਘ ਰਾਣਾ ਦੀ ਅਗਵਾਈ ਵਿੱਚ 104 ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਸ ਯਾਦਗਾਰ ਪਲ ਵਿੱਚ ਜ਼ਿਲਾ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਮਾਣਯੋਗ ਆਈ. ਏ.ਐਸ ਮੈਡਮ ਕੌਮਲ ਮਿੱਤਲ ਜੀ ਤੇ ਲਾਈਨਜ਼ ਕਲੱਬ 321 ਡੀ ਦੇ ਗਵਰਨਰ ਮਾਨਯੋਗ ਸੁਰਿੰਦਰ ਪਾਲ ਸੋਂਧੀ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਆਈ. ਏ. ਐਸ. ਕੌਮਲ ਮਿੱਤਲ ਜੀ ਨੇ ਆਏ ਹੋਏ ਸਾਰੇ ਅਧਿਆਪਕਾ ਤੇ ਨੂੰ ਵਧਾਈ ਦਿੱਤੀ ਤੇ ਲਾਇਨਸ ਕਲੱਬ ਹੁਸ਼ਿਆਰਪੁਰ ਪ੍ਰਿੰਸ ਦੇ ਸ਼ਲਾਘਾ ਕੀਤੀ ਉਹਨਾਂ ਕਿਹਾ ਕੇ ਲਾਇਨਸ ਕਲੱਬ ਸਮਾਜ ਸੇਵਾ ਦੇ ਕੰਮਾਂ ਵਿੱਚ ਹਮੇਸ਼ਾ ਅੱਗੇ ਰਿਹਾ ਹੈ। ਉਹਨਾਂ ਅਧਿਆਪਕਾ ਨੂੰ ਸੰਬੋਧਿਤ ਕਰਦਿਆਂ ਕਿਹਾ ਕੇ ਅਧਿਆਪਕ ਦਾ ਦਰਜ਼ਾ ਸਭ ਤੋਂ ਉੱਚਾ ਹੈ ਉਹ ਆਪਣੀ ਮੇਹਨਤ ਨਾਲ ਦੇਸ਼ ਦਾ ਭਵਿੱਖ ਤਿਆਰ ਕਰਦੇ ਹਨ। ਅਧਿਆਪਕ ਦਾ ਕਿੱਤਾ ਬਹੁਤ ਹੀ ਸਨਮਾਨਿਤ ਕਿੱਤਾ ਹੈ।

Advertisements

ਉਹ ਜੇ ਇਸ ਸਮੇ ਡਿਪਟੀ ਕਮਿਸ਼ਨਰ ਹਨ ਇਹ ਸਭ ਅਧਿਆਪਕਾ ਦੀ ਬਦੌਲਤ ਹੀ ਹੈ। ਇਸ ਮੌਕੇ ਲਾਈਨਜ਼ ਕਲੱਬ 321 ਡੀ ਦੇ ਗਵਰਨਰ ਮਾਨਯੋਗ ਸੁਰਿੰਦਰ ਪਾਲ ਸੋਂਧੀ ਜੀ ਨੇ ਲਾਇਨਸ ਕਲੱਬ ਹੁਸ਼ਿਆਰਪੁਰ ਪ੍ਰਿੰਸ ਦੇ ਚਾਰਟਰ ਪ੍ਰੈਜ਼ੀਡੈਂਟ ਲਾਇਨ ਰਤਨ ਚੰਦ ਜੀ, ਪ੍ਰੈਜ਼ੀਡੈਂਟ ਲਾਇਨ ਜਤਿੰਦਰ ਪਾਲ, ਫੰਕਸ਼ਨ ਚੇਅਰਮੈਨ ਲਾਇਨ ਰਣਜੀਤ ਸਿੰਘ ਰਾਣਾ ਜੀ ਨੂੰ ਭਾਰੀ ਗਿਣਤੀ ਵਿੱਚ ਅਧਿਆਪਕਾ ਨੂੰ ਸਨਮਾਨਿਤ ਕਰਨ ਲਈ ਵਧਾਈ ਦਿੱਤੀ ਉਹਨਾਂ ਕਿਹਾ ਕੇ ਲਾਇਨਸ ਕਲੱਬ ਹੁਸ਼ਿਆਰਪੁਰ ਪ੍ਰਿੰਸ ਦਾ ਨਾਮ ਸਮਾਜ ਸੇਵਾ ਦੇ ਕੰਮਾ ਕਰਕੇ ਡਿਸਟਿਕ 321 ਡੀ, ਮਲਟੀਪਲ, ਤੇ ਇੰਟਰਨੈਸ਼ਨਲ ਪੱਧਰ ਤੇ ਚਮਕਿਆਂ ਹੈ। ਇਸ ਮੌਕੇ ਪੁਲਿਸ ਚੌਂਕੀ ਇੰਚਾਰਜ ਏ.ਐਸ. ਆਈ ਤਜਿੰਦਰ ਕੌਰ ਜੀ ਨੇ ਅਧਿਆਪਕਾ ਨੂੰ ਵਧਾਈ ਦਿੱਤੀ ਤੇ ਉਹਨਾ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਲਈ ਪ੍ਰੇਰਿਤ ਕੀਤਾ ਤੇ ਕਿਹਾ ਪੰਜਾਬ ਪੁਲਿਸ ਹਮੇਸ਼ਾ ਸਮਾਜ ਦੇ ਨਾਲ ਹੈ।

ਅੰਤ ਵਿੱਚ ਲਾਇਨ ਰਣਜੀਤ ਸਿੰਘ ਰਾਣਾ ਨੇ ਆਏ ਹੋਏ ਮਹਿਮਾਨਾਂ ਦਾ ਮਾਨਯੋਗ ਪ੍ਰਿੰਸੀਪਲ ਸਹਿਬਾਨ ਦਾ, ਲੈਕਚਰਰ ਸਹਿਬਾਨ ਦਾ, ਤੇ ਅਧਿਆਪਕ ਸਹਿਬਾਨ ਦਾ ਤੇ ਆਪਣੇ ਕਲੱਬ ਸਾਥੀਆਂ ਦਾ ਇਸ ਪ੍ਰੋਗਰਾਮ ਨੂੰ ਬਹੁਤ ਵਧੀਆ ਬਣੋਨ ਲਈ ਧੰਨਵਾਦ ਕੀਤਾ। ਸੰਦੀਪ ਮਿੰਟੂ ਨੇ ਸਟੇਜ ਸੈਕਰਟੀ ਦੀ ਭੂਮਿਕਾ ਬਾਖੂਬੀ ਨਿਭਾਈ ਇਸ ਮੌਕੇ ਪ੍ਰੈਜ਼ੀਡੈਂਟ ਲਾਇਨ ਜਤਿੰਦਰ ਪਾਲ, ਰੀਜਨ ਚੇਅਰਮੈਨ ਲਾਇਨ ਡਾ. ਰਤਨ ਚੰਦ. ਡਿਸਟਿਕ ਚੇਅਰਮੈਨ ਲਾਇਨ ਆਗਿਆਪਲ ਸਿੰਘ ਸਾਹਨੀ, ਡਿਸਟਿਕ ਚੇਅਰਮੈਨ ਲਾਇਨ ਰਣਜੀਤ ਕੁਮਾਰ ਗੋਗਨਾ, ਡਿਸਟਿਕ ਚੇਅਰਪਰਸਨ ਲਾਇਨ ਮਨਜੀਤ ਕੌਰ, ਜ਼ੋਨ ਚੇਅਰਮੈਨ ਸਤਪਾਲ ਜੱਖੂ, ਡਿਸਟਿਕ ਕੈਬਨਿਟ ਸੈਕਰਟੀ ਪ੍ਰਸ਼ਾਤ ਸ਼ਰਮਾ, ਜਿਲ੍ਹਾ ਸਿੱਖਿਆ ਸੁਧਾਰ ਕਮੇਟੀ ਦੇ ਇੰਚਾਰਜ ਸ਼ੈਲੇਂਦਰ ਠਾਕੁਰ ਜੀ, ਪ੍ਰਿੰਸੀਪਲ ਤਰਲੋਚਨ ਸਿੰਘ, ਪ੍ਰਿੰਸੀਪਲ ਲਲਿਤਾ ਅਰੋੜਾ, ਪ੍ਰਿੰਸੀਪਲ ਰਮਨਦੀਪ ਕੌਰ, ਪ੍ਰਿੰਸੀਪਲ ਜੀਮਾਰੀਆ ਜੋਨ, ਪ੍ਰਿੰਸੀਪਲ ਐਡਵੋਕੇਟ ਮਨਜੀਤ ਕੌਰ, ਪ੍ਰਿੰਸੀਪਲ ਇੰਦਰਜੀਤ ਸਿੰਘ, ਪ੍ਰਿੰਸੀਪਲ ਸੰਜੀਵ ਕੁਮਾਰ ਜੀ, ਪ੍ਰਿੰਸੀਪਲ ਮਰਿਡੁਲਾ ਸ਼ਰਮਾ, ਸੈਂਟਰ ਹੈਡ ਸੰਗੀਤਾ, ਅਧਿਆਪਕ ਚੰਦਰ ਪ੍ਰਕਾਸ਼, ਕਮਲ ਛਾਬੜਾ, ਕਮਲਜੀਤ ਹੀਰ, ਰਮਨ ਏਰੀ, ਲਾਇਨ ਕਲੱਬ ਦੇ ਮੈਂਬਰ ਪ੍ਰਦੀਪ ਕੁਮਾਰ, ਸੁਰਿੰਦਰ ਕੁਮਾਰ, ਸੰਤੋਸ਼ ਕੁਮਾਰੀ, ਨੀਲਮ ਕੁਮਾਰੀ, ਹਾਜਰ ਸਨ

LEAVE A REPLY

Please enter your comment!
Please enter your name here