ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 13ਵੀਂ ਕੌਮੀ ਯੋਗਾ ਮੀਟ ਸ਼ੁਰੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) : ਭਾਰਤ ਦੇ ਸਿਖਿਆ ਮੰਤਰਾਲੇ ਅਧੀਨ ਮਿਆਰੀ ਸਿੱਖਿਆ ਦੇ ਰਹੇ 649 ਜਵਾਹਰ ਨਵੋਦਿਆ ਵਿਦਿਆਲਿਆਂ ਦੇ ਪੂਰੇ ਦੇਸ਼ ਵਿੱਚੋਂ ਆਏ 335 ਖਿਡਾਰੀਆਂ ਦੀ 13ਵੀਂ ਕੌਮੀ ਯੋਗਾ ਮੀਟ ਅੱਜ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਚ ਸ਼ੁਰੂ ਹੋਈ। ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਉਦਘਾਟਨੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜੇ.ਐਨ. ਵੀ ਫਲਾਹੀ ਦੇ ਵਿਦਿਆਰਥੀਆਂ ਨੇ ਸਵਾਗਤੀ ਗੀਤ ਗਾ ਕੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ।

Advertisements

ਕੌਮੀ ਮੀਟ, ਹੁਸ਼ਿਆਰਪੁਰ ਜ਼ਿਲ੍ਹੇ ਲਈ ਬੇਹੱਦ ਖੁਸ਼ੀ ਅਤੇ ਮਾਣ ਵਾਲੀ ਗੱਲ : ਕੋਮਲ ਮਿੱਤਲ

ਸੰਤੋਸ਼ ਸ਼ਰਮਾ ਸਹਾਇਕ ਕਮਿਸ਼ਨਰ ਨੇ ਮੁੱਖ ਮਹਿਮਾਨ, ਟੀਮ ਮੈਨੇਜਰਾਂ, ਮਹਿਮਾਨਾਂ ਅਤੇ ਮੀਟ ਵਿਚ ਹਿੱਸਾ ਲੈਣ ਆਏ ਖਿਡਾਰੀਆਂ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਯੋਗਾ ਦੇ ਮਹੱਤਵ ਬਾਰੇ ਦੱਸਿਆ। ਇਸ ਦੌਰਾਨ ਭਾਰਤ ਦੇ ਅੱਠ ਨਵੋਦਿਆ ਵਿਦਿਆਲਿਆ ਸਮਿਤੀ ਖੇਤਰਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਮਾਰਚ ਪਾਸਟ ਕੀਤਾ। ਮੁੱਖ ਮਹਿਮਾਨ ਨੇ ਨਵੋਦਿਆ ਵਿਦਿਆਲਿਆ ਸਮਿਤੀ ਦਾ ਝੰਡਾ ਲਹਿਰਾਇਆ।ਇਸ ਉਪਰੰਤ ਖਿਡਾਰੀਆਂ ਨੇ ਖੇਡ ਨੂੰ ਖੇਡ ਦੀ ਸੱਚੀ ਭਾਵਨਾ ਨਾਲ਼ ਖੇਡਣ ਦੀ ਸਹੁੰ ਚੁੱਕੀ।
ਵਿਦਿਆਲਿਆ ਦੇ ਪ੍ਰਿੰਸੀਪਲ ਰੰਜੂ ਦੁਗਲ ਨੇ ਵਿਦਿਆਰਥੀਆਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਦੀ ਰਿਪੋਰਟ ਪੜ੍ਹੀ। ਜੇ. ਐਨ.ਵੀ ਪੋਜੇਵਾਲ ਨੇ ਗਿੱਧਾ ਅਤੇ ਜੇ. ਐਨ. ਵੀ ਹਮੀਰਪੁਰ ਨੇ ਹਰਿਆਣਵੀ ਡਾਂਸ ਪੇਸ਼ ਕੀਤਾ। ਮੁੱਖ ਮਹਿਮਾਨ ਕੋਮਲ ਮਿੱਤਲ ਨੇ ਖੇਡਾਂ ਰਾਹੀਂ ਹੁੰਦੇ ਚਰਿੱਤਰ ਨਿਰਮਾਣ ਬਾਰੇ ਬੋਲਦਿਆਂ ਸਾਰੇ ਵਿਦਿਆਰਥੀਆਂ ਨੂੰ ਇਸ ਮੀਟ ਵਿੱਚ ਹਿੱਸਾ ਲੈਣ ਲਈ ਅਸ਼ੀਰਵਾਦ ਦਿੱਤਾ ਅਤੇ  ਕਿਹਾ ਕਿ ਇਹ ਕੌਮੀ ਮੀਟ ਹੁਸ਼ਿਆਰਪੁਰ ਜਿਲ੍ਹੇ ਲਈ ਬੇਹੱਦ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ। ਮੁੱਖ ਮਹਿਮਾਨ ਨੂੰ ਵਿਦਿਆਲਿਆ ਵਲੋਂ ਯਾਦ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਸਹਾਇਕ ਕਮਿਸ਼ਨਰ ਡੀ.ਡੀ ਸ਼ਰਮਾ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਨਵੋਦਿਆ ਵਿਦਿਆਲਿਆ ਸਮਿਤੀ ਖੇਤਰੀ ਦਫ਼ਤਰ ਚੰਡੀਗੜ੍ਹ ਦੇ ਸਹਾਇਕ ਕਮਿਸ਼ਨਰ ਸੰਤੋਸ਼ ਸ਼ਰਮਾ, ਅਨੀਤਾ ਕੁਮਾਰੀ, ਆਰ. ਕੇ ਵਰਮਾ, ਡੀ. ਡੀ ਸ਼ਰਮਾ, ਵੱਖ-ਵੱਖ ਜਵਾਹਰ ਨਵੋਦਿਆ ਵਿਦਿਆਲਿਆਂ ਦੇ ਪ੍ਰਿੰਸੀਪਲ ਐਸ. ਡੀ. ਸ਼ਰਮਾ, ਰਵਿੰਦਰ ਕੁਮਾਰ, ਰਵਿੰਦਰ ਸਿੰਘ, ਨਿਸ਼ੀ ਗੋਇਲ, ਸੁਨੀਤਾ, ਦਿਨੇਸ਼ ਸੱਭਰਵਾਲ, ਟੀਮਾਂ ਦੇ ਮੈਨੇਜਰ ਨਰੰਜਣ ਦਲਾਈ (ਭੋਪਾਲ ਰੀਜ਼ਨ), ਪਵਨ ਕੁਮਾਰ ਦੂਬੇ (ਪਟਨਾ ਰੀਜ਼ਨ), ਸੁਨੀਲ (ਪੁਣੇ ਰੀਜ਼ਨ), ਐਸ. ਕੇ ਤਿਵਾੜੀ (ਚੰਡੀਗੜ੍ਹ ਰੀਜ਼ਨ), ਰਤੀਸ਼ (ਸ਼ਿਲੌਂਗ ਰੀਜ਼ਨ), ਯੋਗੇਸ਼ ਕੁਮਾਰ ਮੌਰੀਆ (ਲਖਨਊ ਰੀਜ਼ਨ), ਗਜ਼ੇ ਸਿੰਘ (ਜੈਪੁਰ ਰੀਜ਼ਨ), ਪਾਂਡੂ ਰੰਗਾਰਾਓ (ਹੈਦਰਾਬਾਦ ਰੀਜ਼ਨ), ਸੀਨੀਅਰ ਅਧਿਆਪਕ ਸੰਜੀਵ ਕੁਮਾਰ ਤੋਂ ਇਲਾਵਾ ਵੱਖ-ਵੱਖ ਸਕੂਲਾਂ ਤੋਂ ਆਏ ਅਤੇ ਨਵੋਦਿਆ ਫਲਾਹੀ ਦੇ ਸਟਾਫ ਮੈਂਬਰ, ਸੁਰਜੀਤ ਲਾਲ ਸਰਪੰਚ ਫਲਾਹੀ, ਬਲਜਿੰਦਰ ਕੌਰ ਸਰਪੰਚ ਮਹਿਮੋਵਾਲ ਹਾਜ਼ਰ ਸਨ।

LEAVE A REPLY

Please enter your comment!
Please enter your name here