ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ 13  ਸਤੰਬਰ ਨੂੰ ਕਰੇਗੀ ਸੁਭਾਨਪੁਰ ਥਾਣੇ ਦਾ ਘਿਰਾਓ

ਸੁਭਾਨਪੁਰ/ਕਪੂਰਥਲਾ (ਦ ਸਟੈਲਰ ਨਿਊਜ਼),ਰਿਪੋਰਟ-ਗੌਰਵ ਮੜੀਆ । ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਕਪੂਰਥਲਾ ਦੀ ਕੋਰ ਕਮੇਟੀ ਦੀ ਮੀਟਿੰਗ ਜਿੱਲਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਦੀ ਅਗਵਾਈ ਹੇਠ ਸਟੇਟ ਗੁਰਦੂਆਰਾ ਸਾਹਿਬ ਕਪੂਰਥਲਾ ਵਿੱਖੇ ਹੋਈ।ਜਿਸ ਵਿੱਚ ਸੂਬਾ ਖਜ਼ਾਨਚੀ ਗੁਰਲਾਲ ਸਿੰਘ ਪੰਡੋਰੀ ਰਣ ਸਿੰਘ ਉੱਚੇਚੇ ਤੋਰ ਤੇ ਪੂੱਜੇ ਤੇ ਇਸ ਮੀਟਿੰਗ ਵਿੱਚ ਵੱਖ ਵੱਖ ਮੁੱਦੀਆ ਤੇ ਵਿਚਾਰ ਚਰਚਾ ਕੀਤੀ ਗਈ ਤੇ ਜਗਤਜੀਤ ਸ਼ਰਾਬ ਫੈਂਕਟਰੀ ਹਮੀਰਾ ਵਲੋ ਜੋ 21 ਜੁਲਾਈ 2022 ਤੋ 25ਜੁਲਾਈ 2022ਨੂੰ ਸੂਬਾ ਕਾਲ ਤੇ ਦੂਸ਼ਿਤ ਵਾਤਾਵਰਣ ਤੇ ਪਾਣੀ ਨੂੰ ਲੈਕੇ ਧਰਨਾ ਹਮੀਰਾ ਫੈਕਟਰੀ ਦੇ ਬਾਹਰ ਲਾਇਆ ਗਿਆ ਸੀ ਤੇ ਉਸ ਧਰਨੇ ਦੋਰਾਣ ਕਿਸਾਨਾ ਤੇ ਪਰਚੇ ਕੀਤੇ ਗਏ ਸੀ।

Advertisements

ਉਸ ਦੇ ਸਬੰਧ ਵਿੱਚ ਪ੍ਰਸਾ਼ਸ਼ਨ ਨੂੰ ਫੈਕਟਰੀ ਵੱਲੋ ਭੇਜੇ ਸਮਨ ਵਾਪਿਸ ਕਰਵਾਉਣ ਲਈ ਬਾਰ ਬਾਰ ਮੰਗ ਪੱਤਰ ਵੀ ਦਿੱਤੇ ਗਏ ਪਰ ਪ੍ਰਸਾ਼ਸ਼ਨ ਵਲੋ ਕੋਈ ਵੀ ਸੁਣਵਾਈ ਨਹੀ ਕੀਤੀ ਗਈ। ਉਸ ਦੇ ਸਬੰਧ ਵਿੱਚ 13 ਸਤੰਬਰ ਨੂੰ ਪੁਲਿਸ ਸਟੇਸ਼ਨ ਸੁਭਾਨਪੁਰ ਦਾ ਘਿਰਾਓ ਕੀਤਾ ਜਾਵੇਗਾ ਇਸ ਦਾ ਜਿੰਮੇਵਾਰ ਪ੍ਰਸਾ਼ਸ਼ਨ ਹੋਵੇਗਾ। ਇਸ ਤੋ ਇਲਾਵਾ 28 ਸਤੰਬਰ ਨੂੰ ਜੋ ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੈ। ਉਸ ਦੀਆ ਜੋਨ ਮੀਟਿੰਗਾ ਲਗਾ ਕੇ ਵੱਡੇ ਪੱਧਰ ਤੇ ਇਕੱਠ ਕਰਨ ਦੀਆ ਤਿਆਰੀਆ ਤੇ ਵਿਚਾਰ ਕੀਤੇ ਗਏ।ਇਸ ਤੋ ਇਲਾਵਾ ਜੋ ਇਲਾਕੇ ਦਾ ਪਾਣੀ ਜਗਤਜੀਤ ਸ਼ਰਾਬ ਫੈਕਟਰੀ ਵਲੋ ਖਰਾਬ ਕੀਤਾ ਗਿਆ ਹੈ ਉਸ ਤੇ ਜਲਦ ਕਾਰਵਾਈ ਕੀਤੀ ਜਾਵੇ ਤੇ ਇਲਾਕੇ ਨੂੰ ਸਾਫ ਪਾਣੀ ਮੱਹਾਈਆ ਕਰਵਾਈਆ ਜਾਵੇ ਤੇ ਜੋ ਈਥਨੌਲ ਪਲਾਟ ਫੈਕਟਰੀ ਹਮੀਰਾ ਵਲੋ ਲਗਾਈਆ ਜਾ ਰਿਹਾ ਹੈ।

ਉਸ ਨੂੰ ਜੱਲਦ ਰੱਦ ਕੀਤਾ ਜਾਵੇ। ਸ਼ਰਾਬ‌ ਫੈਕਟਰੀ ਹਮੀਰਾ ਦੇ ਕਾਰਨ ਇਲਾਕੇ ਦਾ ਪਾਣੀ ਤੇ ਹਵਾ ਪਹਿਲਾ ਹੀ ਬਹੁਤ ਪ੍ਰਦੂਸਿਤ ਹਨ ਇਸ ਨੂੰ ਹੋਰ ਖਰਾਬ ਨਹੀ ਹੋਣ ਦਿੱਤਾ ਜਾਵੇਗਾ ਇਸ ਤੇ ਵੀ ਵਿਚਾਰ ਚਰਚਾ ਕੀਤੀ ਗਈ।

ਇਸ ਮੋਕੇ ਜਿੱਲਾ ਖਜ਼ਾਨਚੀ ਹਾਕਮ ਸਿੰਘ ਸਾਹਜਹਾਨਪੁਰ, ਜਿੱਲਾ ਸ਼ੀਨੀਅਰ ਮੀਤ ਪ੍ਰਧਾਨ ਜਗਮੋਹਨ ਦੀਪ ਸਿੰਘ, ਜਿੱਲਾ ਸਕੱਤਰ ਨਿਰਮਲ ਸਿੰਘ ਮੰਡ, ਜੋਨ ਨਡਾਲਾ ਪ੍ਰਧਾਨ ਨਿਸ਼ਾਨ ਸਿੰਘ, ਖਜ਼ਾਨਚੀ ਬਲਦੇਵ ਸਿੰਘ ਕੰਬੋਜ, ਜੋਨ ਮੀਰੀ ਪੀਰੀ ਗੁਰਸਰ ਸਾਹਿਬ ਪ੍ਰਧਾਨ ਹਰਵਿੰਦਰ ਸਿੰਘ ਉੱਚਾ, ਜ਼ੋਨ ਢਿਲੱਵਾ ਖਜ਼ਾਨਚੀ ਸੁਰਜੀਤ ਸਿੰਘ ਖਾਨਗਾਹ, ਜੋਨ ਭਾਈ ਲਾਲੂ ਜੀ ਡੱਲਾ ਸਕੱਤਰ ਬਲਬੀਰ ਸਿੰਘ ,ਜੋਨ ਬਾਬਾ ਬੀਰ ਸਿੰਘ ਪ੍ਰਧਾਨ ਪਿਆਰਾ ਸਿੰਘ ਵਾਟਾਵਾਲੀ,ਜੋਨ ਸੁਲਤਾਨਪੁਰ ਪ੍ਰਧਾਨ ਸ਼ੇਰ ਸਿੰਘ ਮਹੀਂਵਾਲ ਤੇ ਜਿੱਲਾ ਪ੍ਰੈੱਸ ਸਕੱਤਰ ਪੁਸ਼ਪਿੰਦਰ ਸਿੰਘ ਰੰਧੀਰਪੁਰ ਹਾਜ਼ਰ ਸਨ

LEAVE A REPLY

Please enter your comment!
Please enter your name here