Wednesday, October 28, 2026
Home Latest ਲੁਧਿਆਣਾ ‘ਚ ਨਕਲੀ ਸੀਆਈਏ ਕਰਮੀ ਬਣ ਕੇ ਦੁਕਾਨਦਾਰ ਨੂੰ ਬਲੈਕਮੇਲ ਕਰਨ ਵਾਲੇ...

ਲੁਧਿਆਣਾ ‘ਚ ਨਕਲੀ ਸੀਆਈਏ ਕਰਮੀ ਬਣ ਕੇ ਦੁਕਾਨਦਾਰ ਨੂੰ ਬਲੈਕਮੇਲ ਕਰਨ ਵਾਲੇ ਦੋ ਬਦਮਾਸ਼ ਕਾਬੂ

ਲੁਧਿਆਣਾ (ਦ ਸਟੈਲਰ ਨਿਊਜ਼), ਪਲਕ।  ਲੁਧਿਆਣਾ ਵਿੱਚ ਨਕਲੀ ਸੀਆਈਏ ਪੁਲਿਸ ਕਰਮੀ ਬਣ ਕੇ ਇੱਕ ਹਲਵਾਈ ਦੀ ਦੁਕਾਨ ਦੇ ਮਾਲਕ ਨੂੰ ਬਲੈਕਮੇਲ ਕਰਨ ਆਏ ਦੋ ਬਦਮਾਸ਼ਾਂ ਦਾ ਪਿੱਛਾ ਕਰਕੇ ਪੁਲਿਸ ਨੇ ਕਾਬੂ ਕਰ ਲਿਆ। ਜਾਣਕਾਰੀ ਮੁਤਾਬਕ ਅਸਲੀ ਪੁਲਿਸ ਨੂੰ ਵੇਖ ਕੇ ਨਕਲੀ ਮੁਲਾਜ਼ਮ ਘਬਰਾ ਕੇ ਭੱਜਣ ਲੱਗੇ। ਇਸ ਦੌਰਾਨ ਨਕਲੀ ਮੁਲਾਜ਼ਮਾਂ ਨੇ ਤੇਜ਼ ਰਫਤਾਰ ਕਾਰ ਨਾਲ ਇੱਕ ਲੜਕੀ ਨੂੰ ਟੱਕਰ ਮਾਰ ਦਿੱਤੀ ਅਤੇ ਲੜਕੀ ਜ਼ਖ਼ਮੀ ਹੋ ਗਈ। ਇਸ ਤੋਂ ਬਾਅਦ ਮੁਲਜ਼ਮਾਂ ਦਾ ਪਿੱਛਾ ਕਰਨ ਤੋਂ ਬਾਅਦ ਐਸਐਚਓ ਨੇ ਉਨ੍ਹਾਂ ਦੀ ਕਾਰ ਨੂੰ ਰੋਕ ਲਿਆ ਅਤੇ ਦੋਵਾਂ ਨੂੰ ਦਬੋਚ ਲਿਆ।

Advertisements

ਦੁਕਾਨਦਾਰ ਦਾ ਕਹਿਣਾ ਹੈ ਕਿ ਮੁਲਜ਼ਮ ਉਸ ਨੂੰ ਮੋਬਾਇਲ ਫੋਲ ਵੇਚਣ ਦਾ ਝਾਂਸਾ ਦੇ ਕੇ ਬਲੈਕਮੇਲ ਕਰਦਾ ਸੀ। ਕੁੱਝ ਦਿਨ ਪਹਿਲਾਂ ਨੌਜਵਾਨ ਉਸ ਦੀ ਦੁਕਾਨ ਤੋਂ ਮੋਬਾਇਲ ਫੋਨ ਚੁੱਕ ਕੇ ਭੱਜ ਗਿਆ ਸੀ। ਜਦੋਂ ਉਹ ਕੁੱਝ ਦਿਨਾਂ ਬਾਅਦ ਵਾਪਸ ਆਇਆ ਤਾਂ ਉਸ ਨੇ ਮੁਲਜ਼ਮ ਕੋਲੋ ਮੋਬਾਇਲ ਮੰਗਇਆ। ਇਸ ਤੇ ਉਸ ਨੇ ਮੋਬਾਇਲ ਦੇ ਬਦਲੇ ਪੈਸੇ ਦੇਣ ਦੀ ਗੱਲ ਕਹੀ। ਕੁੱਝ ਦਿਨਾਂ ਬਾਅਦ ਉਸ ਦੇ ਨਾਲ ਦੋ ਵਿਅਕਤੀ ਹੋਰ ਆਏ। ਦੋਵਾਂ ਨੇ ਆਪਣੇ ਆਪ ਨੂੰ ਸੀਆਈਏ ਮੁਲਾਜ਼ਮ ਦੱਸਿਆ। ਦੁਕਾਨਦਾਰ ਅਨੁਸਾਰ ਉਨ੍ਹਾਂ ਖਿਲਾਫ ਕੇਸ ਦਰਜ ਕਰਨ ਦੀ ਧਮਕੀ ਦੇ ਕੇ ਪੈਸੇ ਲੈ ਲਏ। ਦੁਕਾਨਦਾਰ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਫਿਰ ਤੋਂ ਤੰਗ ਕਰਨਾ ਸ਼ੁਰੂ ਕਰ ਦਿੱਤਾ। ਫਿਰ ਦੁਕਾਨਦਾਰ ਨੇ ਇਹ ਗੱਲ ਥਾਣਾ ਇੰਚਾਰਜ ਸੁਖਦੇਵ ਬਰਾੜ ਨੂੰ ਦੱਸੀ। ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਪਿੱਛਾ ਕਰਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ।

LEAVE A REPLY

Please enter your comment!
Please enter your name here