
ਮੇਹਟਿਆਣਾ (ਦ ਸਟੈਲਰ ਨਿਊਜ਼), ਰਿਪੋਰਟ-ਇੰਦਰਜੀਤ ਹੀਰਾ। ਬੇਗਮਪੁਰਾ ਟਾਈਗਰ ਵਲੋ ਅੱਜ ਮਿਨੀ ਸੈਕਟਰੀਏਟ ਅੱਗੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਤੇ ਡੀ.ਡੀ.ਪੀ.ਓ ਦਾ ਸਾਂਝੇ ਤੋਰ ਤੇ ਪੁੱਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕੋਮੀ ਚੈਅਰਮੈਨ ਬਿੱਲਾ ਦਿਓਵਾਲ ਨੇ ਕਿਹਾ ਕਿ ਮਨਜੀਤ ਕੁਮਾਰ ਵਾਸੀ ਪਿੰਡ ਡਾਡਾ ਵਲੋ ਤਕਰੀਬਨ 4 ਸਾਲਾ ਤੋ ਨਜਾਇਜ ਕਬਜਿਆ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਐਪਲੀਕੇਸ਼ਨਾਂ ਦਿੱਤੀਆਂ ਜਾ ਰਹੀਆਂ ਹਨ । ਨਜਾਇਜ ਕਬਜਿਆ ਨੂੰ ਲੈ ਕੇ ਜਦੋ ਭਗਵੰਤ ਮਾਨ ਨੇ ਬਿਆਨ ਦਿੱਤਾ ਸੀ ਕੀ ਨਜਾਇਜ ਕਬਜੇ ਵਾਲੇ ਹੁਣ ਬਕਸ਼ੇ ਨਹੀ ਜਾਣਗੇ ਤਾਂ ਮਨਜੀਤ ਡਾਡਾ ਨੂੰ ਆਸ ਹੋਈ ਕਿ ਹੁਣ ਹੁਸ਼ਿਆਰਪੁਰ ਦਾ ਪ੍ਰਸ਼ਾਸਨ ਓਸ ਵਲੋ ਦਿੱਤੀਆਂ ਐਪਲੀਕੇਸ਼ਨਾ ਤੇ ਕਾਰਵਾਈ ਜਰੂਰ ਕਰੇਗਾ।

ਪਰ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਵਲੋ ਕਬਜਾਧਾਰਕਾ ਦਾ ਸਾਥ ਦਿੱਤਾ ਜਾ ਰਿਹਾ ਹੈ ਤੇ ਸ਼ਾਸ਼ਨਿਲ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਬੂਤ ਦੇਣ ਦੇ ਬਾਵਜੂਦ ਕਬਜਾਧਾਰਕਾ ਤੇ ਕੋਈ ਕਾਰਵਾਈ ਨਹੀ ਕਰ ਰਹੀ, ਕਿਓਂਕਿ ਸਰਕਾਰੀ ਅਧਿਕਾਰੀਆਂ ਤੇ ਪੂਰਾ ਪ੍ਰਭਾਵ ਕੈਬਨਿਟ ਮੰਤਰੀ ਪਾ ਰਿਹਾ ਹੈ। ਉਨ੍ਹਾਂ ਭਗਵੰਤ ਮਾਨ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਹਿਣੀ ਤੇ ਕਥਨੀ ਵਿੱਚ ਬਹੁਤ ਫਰਕ ਹੈ, ਕਿਓਂਕਿ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾ ਨੂੰ ਟਿੱਚ ਕਰਕੇ ਜਾਨਦਾ ਹੈ।
ਇਸ ਮੌਕੇ ਕੋੌਮੀ ਚੈਅਰਮੈਨ ਬਿੱਲਾ ਦਿਓਵਾਲ, ਪੰਜਾਬ ਪ੍ਰਧਾਨ ਤਾਰਾ ਚੰਦ, ਦੋਆਬਾ ਇੰਚਾਰਜ ਸੋਮਦੇਵ ਸੰਧੀ, ਦੋਆਬਾ ਪ੍ਰਧਾਨ ਅਮਰਜੀਤ ਸੰਧੀ, ਜਿਲਾ ਪ੍ਰਧਾਨ ਮੋਨੂ ਡਵਿੱਡਾ, ਪੰਜਾਬ ਸਕੱਤਰ ਬੱਬੂ ਸਿੰਘੜ੍ਵੀਵਾਲ, ਈਸ਼ ਕੁਮਾਰ ਬਿੱਟਾ ਬਸੀ ਓਕਾਰ, ਬਜਰਾਵਰ ਤਿਲਕ ਰਾਜ ਵੀਰਦੀ, ਪ੍ਰਿੰਸ ਭੂਗਾ, ਜਿਲਾ ਇੰਚਾਰਜ ਕ੍ਰਿਸ਼ਨ ਲਾਲ ਮੱਲ ਮਜਾਰਾ, ਰੂਪ ਲਾਲ, ਹਰਜਿੰਦਰ ਸਿੰਘ, ਰੂਪ ਚੰਦ, ਰਕੇਸ਼ ਕੁਮਾਰ, ਹੈਰੀ ਸਿੰਘ, ਰਾਜ ਕੁਮਾਰ, ਮੋਹਨ ਲਾਲ, ਪਰਮਜੀਤ, ਸਰਬਜੀਤ, ਵਿਕੀ, ਬਾਲੀ, ਸੰਨੀ, ਦੀਪ ਸੰਜੀਵ ਕੁਮਾਰ, ਗੱਗੀ, ਸਰਬਜੀਤ, ਪਰਮਿੰਦਰ, ਬੰਟੀ, ਰਮਨ, ਮਨਜੀਤ ਡਾਡਾ, ਕੁਲਵੰਤ ਡਾਡਾ ਹੰਸ, ਰਾਜ ਸ਼ਤੀਸ਼ ਕੁਮਾਰ, ਦੀਪਾ ਡਾਡਾ, ਰੀਟਾ ਰਾਣੀ ਸੁਰਜੀਤ ਕੋਰ ਸਾਬਕਾ ਪੰਚ ਕਿਰਨਾ ਦੇਵੋ ਰਾਣੀ ਵਿਕਰਮ ਅਟਵਾਲ, ਅਬੀਸ਼ੇਕ ਅਟਵਾਲ, ਪ੍ਰਿਸ ਅਟਵਾਲ, ਰੋਹਿਤ ਅਟਵਾਲ, ਰੋਹਿਤ, ਮੋਹਿਤ ਆਦਿ ਮੌਜੂਦ ਸਨ।












