
ਪਟਿਆਲਾ (ਦ ਸਟੈਲਰ ਨਿਊਜ਼): ਸਾਨੂੰ ਇਹ ਐਲਾਨ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਭਾਰਤੀ ਰੇਲਵੇ ਦੀ ਇਕਾਈ, ਪਟਿਆਲਾ ਰੇਲ ਇੰਜਨ ਕਾਰਖ਼ਾਨਾ, ਪਟਿਆਲਾ ਦੀ 400 ਮੀਟਰ ਦੌੜਾਕ ਪ੍ਰਾਚੀ ਨੇ ਏਸ਼ੀਅਨ ਖੇਡਾਂ-2023, ਜੋ ਹਾਂਗਜ਼ੌ ਵਿੱਚ ਹੋ ਰਹੀਆਂ ਹਨ, ਵਿੱਚ ਭਾਗ ਲੈਣ ਵਾਲੀ ਭਾਰਤੀ ਟੀਮ ਵਿੱਚ ਸਥਾਨ ਹਾਸਲ ਕੀਤਾ ਹੈ। ਚੰਡੀਗੜ੍ਹ ਵਿੱਚ ਆਯੋਜਿਤ ਇੰਡੀਅਨ ਗ੍ਰੈੰਡ ਪਰਿਕਸ ਅਥਲੈਟਿਕਸ ਈਵੈਂਟ ਵਿੱਚ ਉਸਨੇ ਬੇਮਿਸਾਲ ਪ੍ਰਦਰਸ਼ਨ ਕੀਤਾ ਅਤੇ ਜਿੱਥੇ ਉਸਨੇ 400 ਮੀਟਰ ਦੌੜ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ, ਇਹ ਉਸਦੀ ਸ਼ਾਨਦਾਰ ਪ੍ਰਤਿਭਾ ਅਤੇ ਸਮਰਪਣ ਦਾ ਪ੍ਰਮਾਣ ਹੈ।

ਪਟਿਆਲਾ ਰੇਲ ਇੰਜਨ ਕਾਰਖ਼ਾਨਾ ਦੀਆਂ ਅਥਲੀਟਆਂ ਅਨੂ ਰਾਣੀ, ਜੈਵਲਿਨ ਥਰੋਅਰ, ਅਤੇ ਮਨਪ੍ਰੀਤ ਕੌਰ ਸ਼ਾਟ ਪੁਟਰ ਜੋ ਪਹਿਲਾਂ ਹੀ ਏਸ਼ੀਅਨ ਖੇਡਾਂ ਲਈ ਭਾਰਤੀ ਦਲ ਵਿੱਚ ਆਪਣੀਆਂ ਪੁਜ਼ੀਸ਼ਨਾਂ ਪ੍ਰਾਪਤ ਕਰ ਚੁਕੀਆਂ ਹਨ। ਏਸ਼ੀਅਨ ਖੇਡਾਂ ਵਿੱਚ ਉਨ੍ਹਾਂ ਦੀ ਚੋਣ ਸਾਡੇ ਸਾਰਿਆਂ ਲਈ ਮਾਣ ਦਾ ਸਰੋਤ ਹੈ, ਜੋ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਪੀ ਐਲ ਡਬਲਯੂ ਸਪੋਰਟਸ ਐਸੋਸੀਏਸ਼ਨ ਦੇ ਅਟੁੱਟ ਸਮਰਥਨ ਨੂੰ ਦਰਸਾਉਂਦੀ ਹੈ। ਪ੍ਰਮੋਦ ਕੁਮਾਰ, ਪਟਿਆਲਾ ਰੇਲ ਇੰਜਨ ਕਾਰਖ਼ਾਨਾ ਦੇ ਪ੍ਰਮੁੱਖ ਮੁੱਖ ਪ੍ਰਬੰਧਕੀ ਅਫਸਰ, ਨੇ ਪ੍ਰਾਚੀ, ਅਨੂ ਰਾਣੀ ਅਤੇ ਮਨਪ੍ਰੀਤ ਕੌਰ ਨੂੰ ਹਾਰਦਿਕ ਵਧਾਈ ਦਿਤੀ ਅਤੇ ਉਨ੍ਹਾਂ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਣ ਲਈ ਪ੍ਰੇਰਿਤ ਕੀਤਾ ।
ਪ੍ਰਮੋਦ ਕੁਮਾਰ ਨੇ ਕਿਹਾ ਕਿ ਜਿਵੇਂ ਕਿ ਇਹ ਐਥਲੀਟ ਏਸ਼ੀਅਨ ਖੇਡਾਂ -2023 ਲਈ ਤਿਆਰੀ ਕਰ ਰਹੇ ਹਨ, ਸਾਨੂੰ ਵਿਸ਼ਵਾਸ ਹੈ ਕਿ ਉਹ ਜ਼ੋਰਦਾਰ ਮੁਕਾਬਲਾ ਕਰਨਗੇ ਅਤੇ ਸਾਡੇ ਦੇਸ਼ ਲਈ ਮੈਡਲ ਲਿਆਉਣ ਦੀ ਕੋਸ਼ਿਸ਼ ਕਰਨਗੇ, ਅੱਗੇ ਕਿਹਾ ਕਿ ਅਸੀਂ ਪ੍ਰਾਚੀ, ਅਨੁ ਰਾਣੀ ਅਤੇ ਮਨਪ੍ਰੀਤ ਕੌਰ ਨੂੰ ਏਸ਼ਿਆਈ ਖੇਡਾਂ ਵਿੱਚ ਚੁਣੇ ਜਾਣ ’ਤੇ ਸ਼ੁਭਕਾਮਨਾਵਾਂ ਦਿੰਦੇ ਹਾਂ। ।












