Saturday, October 24, 2026
Home Latest ਨਵਾਂਸ਼ਹਿਰ ‘ਚ ਸ਼ਾਰਟ ਸਰਕਿਟ ਹੋਣ ਕਾਰਨ ਐੱਸਬੀਆਈ ਬੈਂਕ ਵਿੱਚ ਲੱਗੀ ਅੱਗ, ਵਾਲ-ਵਾਲ...

ਨਵਾਂਸ਼ਹਿਰ ‘ਚ ਸ਼ਾਰਟ ਸਰਕਿਟ ਹੋਣ ਕਾਰਨ ਐੱਸਬੀਆਈ ਬੈਂਕ ਵਿੱਚ ਲੱਗੀ ਅੱਗ, ਵਾਲ-ਵਾਲ ਬਚਿਆ ਸਟਾਫ਼

ਨਵਾਂਸ਼ਹਿਰ (ਦ ਸਟੈਲਰ ਨਿਊਜ਼), ਪਲਕ। ਨਵਾਂਸ਼ਹਿਰ ਦੇ ਓਲਡ ਕੋਰਟ ਰੋਡ ਤੇ ਸਥਿਤ ਐੱਸ.ਬੀ.ਆਈ. ਬੈਂਕ ਵਿੱਚ ਅੱਗ ਲੱਗਣ ਦੀ ਖਬਰ ਮਿਲੀ ਹੈ। ਅੱਗ ਲੱਗਣ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ, ਜਿਸ ਤੋਂ ਬਾਅਦ  15 ਮਿੰਟ ਵਿੱਚ ਅੱਗ ਤੇ ਕਾਬੂ ਪਾਇਆ ਗਿਆ। ਜਾਣਕਾਰੀ ਦਿੰਦੇ ਹੋਏ ਬੈਂਕ ਮੈਨੇਜਰ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਿਟ ਹੋ ਸਕਦਾ ਹੈ।

Advertisements

ਉਨ੍ਹਾਂ ਦੱਸਿਆ ਕਿ ਸਮਾਂ ਰਹਿੰਦੇ ਅੱਗ ਤੇ ਕਾਬੂ ਪਾ ਲੈਣ ਨਾਲ ਬੈਂਕ ਦਾ ਰਿਕਾਰਡ ਜਿੱਥੇ ਸੇਫ ਰਿਹਾ ਤਾਂ ਉੱਥੇ ਹੀ ਅੱਗ ਬੈਂਕ ਦੀ ਦੂਜੀ ਬਿਲਡਿੰਗ ਤੱਕ ਨਹੀਂ ਪਹੁੰਚ ਸਕੀ। ਬੈਂਕ ਬੰਦ ਹੋਣ ਤੋਂ ਅੱਧਾ ਘੰਟਾ ਪਹਿਲਾਂ ਪਤਾ ਲੱਗਾ ਕਿ ਪਿਛਲੀ ਸਾਈਡ ਧੂੰਆਂ ਨਜ਼ਰ ਆਇਆ। ਜਿਸ ਉਪਰੰਤ ਬੈਂਕ ਮੁਲਾਜ਼ਮਾਂ ਵਿੱਚ ਹਫੜਾ-ਦਫੜੀ ਮਚ ਗਈ ਅਤੇ ਬੈਂਕ ਵਿੱਚ ਲੱਗੀ ਅੱਗ ਦੀ ਜਾਣਕਾਰੀ ਫਾਇਰ ਵਿਭਾਗ ਨੂੰ ਦਿੱਤੀ।

LEAVE A REPLY

Please enter your comment!
Please enter your name here