Sunday, October 18, 2026
Home Himachal ਸਤਲੁਜ ਨਦੀ ਵਿੱਚ ਡਿੱਗਿਆ ਵਾਹਨ, 3 ਲੋਕ ਲਾਪਤਾ, 1 ਜ਼ਖ਼ਮੀ

ਸਤਲੁਜ ਨਦੀ ਵਿੱਚ ਡਿੱਗਿਆ ਵਾਹਨ, 3 ਲੋਕ ਲਾਪਤਾ, 1 ਜ਼ਖ਼ਮੀ

ਹਿਮਾਚਲ ਪ੍ਰਦੇਸ਼ (ਦ ਸਟੈਲਰ ਨਿਊਜ਼), ਪਲਕ। ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਵਿੱਚ ਇੱਕ ਵਾਹਨ ਦੇ ਸਤਲੁਜ ਨਦੀ ਵਿੱਚ ਡਿੱਗ ਜਾਣ ਨਾਲ 3 ਲੋਕ ਵਹਿ ਗਏ ਅਤੇ 1 ਜ਼ਖ਼ਮੀ ਹੋ ਗਿਆ। ਜ਼ਿਲ੍ਹਾਂ ਪ੍ਰਸ਼ਾਸ਼ਨ ਦੇ ਇੱਕ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕਿੰਨੌਰ ਜ਼ਿਲ੍ਹੇ ਦੇ ਨਿਚਾਰ ਸਬ-ਡਵੀਜਨ ਤਹਿਤ ਜਾਨੀ ਸੰਪਰਕ ਮਾਰਗ ਤੇ ਇੱਕ ਪਿਕਅੱਪ ਵਾਹਨ ਸਤਲੁਜ ਨਦੀ ਵਿੱਚ ਡਿੱਗ ਗਿਆ।

Advertisements

ਉਨ੍ਹਾਂ ਕਿਹਾ ਕਿ ਗੱਡੀ ਵਿੱਚ ਬੈਠੇ 4 ਲੋਕਾਂ ਵਿੱਚੋਂ ਸਿਰਫ ਇਕ ਜ਼ਖ਼ਮੀ ਨੂੰ ਹੀ ਬਚਾਇਆ ਜਾ ਸਕਿਆ। ਬਾਕੀ 3 ਲੋਕ ਨਦੀ ਦੇ ਤੇਜ਼ ਵਹਾਅ ਵਿੱਚ ਰੁੜ ਗਏ। ਜਿਨ੍ਹਾਂ ਦੀ ਪਹਿਚਾਣ ਚੰਪਾ ਦੇਵੀ, ਅਨੀਤਾ ਦੇਵੀ ਤੇ ਰਾਜਕੁਮਾਰੀ ਦੇ ਰੂਪ ਵਜੋਂ ਹੋਈ ਹੈ। ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਲਾਪਤਾ ਹੋਇਆ ਦੀ ਬਚਾਅ ਟੀਮ ਵੱਲੋਂ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here