Sunday, October 18, 2026
Home Latest ਦਿਨੋ ਦਿਨ ਮਨੁੱਖੀ ਤਸਕਰੀ ਦੇ ਮਾਮਲੇ ਵਿੱਚ ਹੋ ਰਿਹਾ ਹੈ ਵਾਧਾ ਹਰ...

ਦਿਨੋ ਦਿਨ ਮਨੁੱਖੀ ਤਸਕਰੀ ਦੇ ਮਾਮਲੇ ਵਿੱਚ ਹੋ ਰਿਹਾ ਹੈ ਵਾਧਾ ਹਰ ਰੋਜ਼ 4 ਲੜਕੀਆ ਹੋ ਰਹੀਆਂ ਹਨ ਲਾਪਤਾ: ਅਜੇ ਮਿਸ਼ਰਾ

ਦਿੱਲੀ (ਦ ਸਟੈਲਰ ਨਿਊਜ਼),ਪੰਕਜ। ਦੇਸ਼ ਵਿੱਚ ਦਿਨੋ ਦਿਨ ਮਨੁੱਖੀ ਤਸਕਰੀ ਦੇ ਮਾਮਲੇ ਲਗਾਤਾਰ ਵੱਧਦੇ ਜਾਂ ਰਹੇ ਹਨ। ਲੜਕੀਆ ਦੇ ਲਾਪਤਾ ਹੋਣ ਦੇ ਮਾਮਲੇ ਦਿਨੋ ਦਿਨ ਵੱਧ ਰਹੇ ਹਨ, ਇਹ ਮਾਮਲੇ ਚੰਡੀਗੜ੍ਹ ਵਰਗੇ ਸ਼ਹਿਰ ਵਿੱਚ ਜ਼ਿਆਦਾ ਆ ਰਹੇ ਹਨ। ਰੋਜ਼ ਦੇ ਰੋਜ਼ 3 ਤੋ 4 ਲੜਕੀਆ ਲਾਪਤਾ ਹੋ ਰਹੀਆਂ ਹਨ। ਇਹ ਜਾਣਕਾਰੀ ਬੀਤੇ ਦਿਨ ਰਾਜ ਸਭਾ ਵਿੱਚ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਨੇ ਦਿੱਤੀ ਹੈ। ਰਾਜ ਮੰਤਰੀ ਨੇ ਦੇਸ਼ ਭਰ ਵਿੱਚ ਲੜਕੀਆ ਅਤੇ ਅੋਰਤਾਂ ਬਾਰੇ ਰਿਪੋਰਟ ਪੇਸ਼ ਕੀਤੀ।

Advertisements

ਰਿਪੋਰਟ ਦੇ ਅੰਕੜਿਆਂ ਮੁਤਾਬਕ ਚੰਡੀਗੜ੍ਹ ਵਿੱਚ 2019 ਤੋ 2021 ਤੱਕ ਇਨ੍ਹਾਂ 3 ਸਾਲਾਂ ਵਿੱਚ 18 ਸਾਲ ਤੋ ਘੱਟ ਉਮਰ ਦੀਆਂ ਲੜਕੀਆ ਦੇ ਲਾਪਤਾ ਹੋਣ ਦੇ 921 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਤਿੰਨ ਸਾਲਾਂ ਵਿੱਚ 18 ਸਾਲ ਤੋ ਵੱਧ ਉਮਰ ਦੀਆਂ 3,669 ਔਰਤਾਂ ਲਾਪਤਾ ਹੋਈਆਂ ਹਨ।

ਜੇਕਰ ਇਨ੍ਹਾਂ ਤਿੰਨ ਸਾਲਾਂ ਦੀ ਔਸਤ ਦੇਖੀਏ ਤਾਂ ਹਰ ਰੋਜ਼ 4 ਔਰਤਾਂ ਲਾਪਤਾ ਹੋ ਰਹੀਆ ਹਨ। ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸ਼ੇ੍ਰਣੀ ਵਿੱਚ ਦਿੱਲੀ, ਜੰੰਮੂ-ਕਸ਼ਮੀਰ ਤੋ ਬਾਅਦ ਤੀਜਾ ਕੇਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਹੈ, ਜਿੱਥੇ ਸਭ ਤੋ ਵੱਧ ਔਰਤਾਂ ਲਾਪਤਾ ਹੋਈਆ ਹਨ।

LEAVE A REPLY

Please enter your comment!
Please enter your name here