ਪੰਜਾਬ ਪੁਲਸ ਦੀ ਨੌਕਰੀ ਤੋ ਸਸਪੈਡ ਨੌਜ਼ਵਾਨ ਦੀ ਸ਼ੱਕੀ ਹਲਾਤਾਂ ਵਿੱਚ ਹੋਈ ਮੌਤ

ਕਪੂਰਥਲਾ (ਦ ਸਟੈਲਰ ਨਿਊਜ਼),ਰਿਪੋਰਟ ਪੰਕਜ। ਕਪੂਰਥਲਾ ਵਿੱਚ ਪੰਜਾਬ ਪੁਲਸ ਦੀ ਨੌਕਰੀ ਤੋ ਸਸਪੈਡ ਹੋ ਗਏ ਨੌਜਵਾਨ ਦੀ ਸ਼ੱਕੀ ਹਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਪਹਿਚਾਣ ਜਸਕਰਨਜੀਤ ਸਿੰਘ ਵਾਸੀ ਗੁਰੂ ਨਾਨਕ ਨਗਰ ਵਜੋ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜਸਕਰਨ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਸੀ ਅਤੇ ਜਸਕਰਨ ਦੇ ਪਿਤਾ ਪੁਲਿਸ ਵਿੱਚ ਸੀ।

Advertisements

ਉਹਨਾਂ ਦੀ ਮੌਤ ਤੋ ਬਾਅਦ ਉਸਨੂੰ ਉਸਦੇ ਪਿਤਾ ਦੀ ਜਗ੍ਹਾ ਤੇ ਪੁਲਿਸ ਦੀ ਨੌਕਰੀ ਮਿਲੀ ਸੀ ਅਤੇ ਉਸਨੂੰ ਕਰੀਬ 8 ਮਹੀਨੇ ਪਹਿਲਾਂ ਨੌਕਰੀ ਤੋ ਸਸਪੈਡ ਕਰ ਦਿੱਤਾ ਗਿਆ ਸੀ ਅਤੇ ਉਦੋ ਤੋਂ ਉਹ ਡਿਪ੍ਰੈਸ਼ਨ ਵਿੱਚ ਰਹਿੰਦਾ ਸੀ।ਕਿਰਾਏਦਾਰਾਂ ਨੇ ਜਦੋ ਘਰ ਦੇ ਬਾਹਰ ਖੜੀ ਬਾਈਕ ਬਾਰੇ ਪੁੱਛਣ ਲਈ ਜਦੋ ਦਰਵਾਜ਼ਾ ਖੜਕਾਇਆ ਤਾਂ ਕੋਈ ਆਵਾਜ਼ ਨਹੀ ਆਈ ਤਾਂ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਪੁਲਸ ਆਈ ਤਾਂ ਉਹਨਾਂ ਨੂੰ ਲਾਸ਼ ਮਿਲੀ। ਪੁਲਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here