ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਨੇ ਡਾ. ਬੀਆਰ ਅੰਬੇਡਕਰ ਜੀ ਦਾ ਜਨਮ ਦਿਵਸ ਅਤੇ ਖਾਲਸਾ ਸਾਜਨਾ ਦਿਵਸ ਮਨਾਇਆ

ਹੁਸਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਪੰਜਾਬ ਰੋਡਵੇਜ਼ ਦੇ ਡੀਪੂ ਵਿਖੇ ਭਾਰਚ ਰਤਨ ਡਾ. ਬੀਆਰ ਅੰਬੇਡਕਰ ਜੀ ਦੇ 133 ਵੇ ਜਨਮ ਦਿਵਸ ਅਤੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ ਅਤੇ ਝੰਡੇ ਦੀ ਰਸਮ ਅਦਾ ਕੀਤੀ ਗਈ । ਇਸ ਮੋਕੇ ਸਡਿਲਊ ਕਾਸਟ ਅਤੇ ਬੀਸੀ ਇੰਪਲਾਈਜ ਯੂਨੀਅਨ ਅਤੇ ਕਰਮਚਾਰੀ ਦੱਲ ਕਸਮੀਰ ਸਿੰਘ ਚੈਅਰਮੈਨ ਅਤੇ ਬਲਜੀਤ ਸਿੰਘ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਇਹ ਸਮਾਗਮ ਅਯੋਜਨ ਕੀਤਾ ਗਿਆ। ਇਸ ਮੋਕੇ ਬਲਜੀਤ ਸਿੰਘ ਵੱਲੋ ਦੱਸਿਆ ਕਿ ਬਾਬਾ ਸਹਿਬ ਦੀ ਸੋਚ ਤੇ ਚੱਲਣ ਅਤੇ ਪੜੋ ਜੁੜੋ ਸਘੰਰਸ਼ ਕਰੋ ਦੀ ਨੀਤੀ ਤੇ ਚੱਲਣ ਦਾ ਮਾਰਗ ਦਰਸ਼ਨ ਕੀਤੀ ਹੈ।

Advertisements

ਨਾਰੀ ਸਮਾਜ ਦਾ ਸਤਿਕਾਰ, ਦੱਬੈ ਕੁਚਲੇ ਲੋਕਾਂ ਦਾ ਸਹਾਰਾ ਬਣਨ ਲਾਈ ਬਾਬਾ ਸਹਿਬ ਦੀ ਸੋਚ ਤੇ ਪਹਿਰਾ ਦੇਣ ਗੱਲ ਕੀਤੀ ਹੈ । ਇਸੇ ਤਰਾ ਵਿਸਾਖੀ ਤੇ ਦਸਮੇਸ ਪਿਤਾ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜ ਕਿ ਖਾਲਸੇ ਦੀ ਸਾਜਨਾ ਕੀਤੀ ਸੀ ਤੇ ਪੂਰੀ  ਦੁਨੀਆ ਤੇ ਸਿੱਖ ਕੌਮ ਨੂੰ  ਸਨਮਾਨ ਮਿਲਦਾ ਹੈ। ਇਸ ਮੋਕੇ ਤੇ ਅਮਰਜੀਤ ਸਿੰਘ, ਪਰਮਿੰਦਰ ਸਿੰਘ, ਭੁਪਿੰਦਰ ਸਿੰਘ ਚਰਨਜੀਤ ਸਿੰਘ, ਸੁਖਵਿੰਦਰ ਸਿੰਘ, ਸੇਵਾ ਸਿੰਘ, ਪ੍ਰਦੀਪ ਕੁਮਾਰ, ਸਤਨਾਮ ਸਿੰਘ, ਧਰਮ ਪਾਲ, ਜਗਜੀਤ ਸਿੰਘ ਆਦਿ ਹਾਜਰ ਸਨ । 

LEAVE A REPLY

Please enter your comment!
Please enter your name here