ਖੰਨਾ ‘ਚ ਸੇਵਾਮੁਕਤ ਏਐੱਸਆਈ ਨੇ ਪ੍ਰੇਮਿਕਾ ਦੀ ਹੋਟਲ ਵਿੱਚ ਲਿਜਾ ਕੇ ਕੀਤੀ ਕੁੱਟਮਾਰ, ਮੋਬਾਇਲ ਅਤੇ ਪੈਸੇ ਲੈ ਕੇ ਹੋਇਆ ਫ਼ਰਾਰ

ਖੰਨਾ (ਦ ਸਟੈਲਰ ਨਿਊਜ਼), ਪਲਕ। ਖੰਨਾ ਤੋਂ ਇੱਕ ਸ਼ਰਮਸਾਰ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਪੰਜਾਬ ਪੁਲਿਸ ਦੇ ਇੱਕ ਸੇਵਾਮੁਕਤ ਏ.ਐੱਸ.ਆਈ. ਅਮਰ ਸਿੰਘ ਵਾਸੀ ਕ੍ਰਿਸ਼ਨਾ ਨਗਰ ਖੰਨਾ ਆਪਣੀ ਪ੍ਰੇਮਿਕਾ ਨੂੰ ਹੋਟਲ ਲੈ ਕੇ ਗਿਆ ਅਤੇ ਉੱਥੇ ਜਾ ਕੇ ਉਸਨੂੰ ਬੀਅਰ ਪਿਲਾਈ। ਫਿਰ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਇਸ ਦੌਰਾਨ ਗੁੱਸੇ ਵਿੱਚ ਆ ਕੇ ਉਸ ਨੇ ਆਪਣੀ ਪ੍ਰੇਮਿਕਾ ਤੇ ਬੋਤਲ ਨਾਲ ਹਮਲਾ ਕਰ ਦਿੱਤਾ। ਸੇਵਾਮੁਕਤ ਏ.ਐੱਸ.ਆਈ. ਔਰਤ ਨੂੰ ਜ਼ਖ਼ਮੀ ਹਾਲਤ ਵਿੱਚ ਛੱਡ ਕੇ ਉਸ ਦਾ ਮੋਬਾਇਲ ਅਤੇ ਪੈਸੇ ਲੈ ਕੇ ਫਰਾਰ ਹੋ ਗਿਆ।

Advertisements

ਪੁਲਿਸ ਨੇ ਸੇਵਾਮੁਕਤ ਏ.ਐੱਸ.ਆਈ ਖਿਲ਼ਾਫ ਮਾਮਲਾ ਦਰਜ ਕਰ ਲਿਆ ਹੈ। ਔਰਤ ਨੇ ਦੱਸਿਆ ਕਿ ਉਹ ਅਮਰ ਸਿੰਘ ਨੂੰ ਮਿਲਣ ਲਈ ਕਚਹਿਰੀਆਂ ਗਈ ਸੀ। ਉੱਥੋਂ ਦੋਵੇਂ ਇਕ ਹੋਟਲ ਵਿੱਚ ਗਏ। ਦੋਵਾਂ ਨੇ ਬੀਅਰ ਪੀਕੇ, ਸਰੀਰਕ ਸਬੰਧ ਬਣਾਏ। ਇਸ ਦੌਰਾਨ ਅਮਰ ਸਿੰਘ ਨੇ ਉਸਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਮਾਰਨਾ ਸ਼ੁਰੂ ਕਰ ਦਿੱਤਾ। ਜ਼ਖ਼ਮੀ ਹਾਲਤ ਵਿੱਚ ਉਹ ਸਿਵਲ ਹਸਪਤਾਲ ਪਹੁੰਚੀ। ਉਸਨੇ ਦੱਸਿਆ ਕਿ ਉਹ ਕਰੀਬ 12 ਸਾਲਾਂ ਤੋਂ ਅਮਰ ਸਿੰਘ ਨਾਲ ਰਿਲੇਸ਼ਨਸ਼ਿਪ ਵਿੱਚ ਹੈ। ਇਸ ਤੋਂ ਬਾਅਦ ਦੱਸਿਆ ਕਿ ਉਹ ਉਸ ਨਾਲ ਸਰੀਰਕ ਸਬੰਧ ਬਣਾ ਰਿਹਾ ਸੀ ਅਤੇ ਹੁਣ ਇਸ ਨੇ ਇਹ ਕਾਂਡ ਕਰ ਦਿੱਤਾ।

LEAVE A REPLY

Please enter your comment!
Please enter your name here