4 ਮਹੀਨੇ ਪਹਿਲਾਂ ਕੀਤੀ ਗਈ ਜਮੀਨ ਦੀ ਬੋਲੀ ਰੱਦ ਕਰਨ ਤੇ ਕਿਸਾਨ ਯੂਨਿਅਨ ਨੇ ਭੂੰਗਾ ਵਿਖੇ ਕੀਤਾ ਰੋਸ਼ ਮੁਜਾਹਰਾ

ਭੂੰਗਾ/ਗੜ੍ਹਦੀਵਾਲਾ (ਦ ਸਟੈਲਰ ਨਿਊਜ਼), ਪ੍ਰੀਤੀ ਪਰਾਸ਼ਰ। ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਭੂੰਗਾ ਵਲੋ 4 ਮਹੀਨੇ ਪਹਿਲਾ ਸ਼ਾਮਲਾਤ ਜਮੀਨ ਦੀ ਕੀਤੀ ਬੋਲੀ ਨੂੰ ਰੱਦ ਕਰਨ ਤੇ ਭਾਰਤੀ ਕਿਸਾਨ ਯੂਨੀਅਨ ਗੜ੍ਹਦੀਵਾਲਾ ਨੇ ਅੱਜ ਭੂੰਗਾ ਵਿਖੇ ਵੱਡਾ ਇੱਕਠ ਕਰਕੇ ਰੋਸ ਮੁਜਾਹਰਾ ਕਰਦੇ ਹੋਏ ਬੀ.ਡੀ.ਪੀ.ਓ. ਭੂੰਗਾ ਸੁਖਜਿੰਦਰ ਸਿੰਘ ਤੇ ਸਰਕਾਰ ਵਿੁੱਰਧ ਜੰਮਕੇ ਨਆਰੇਬਾਜੀ ਕੀਤੀ। ਇਸ ਰੋਸ ਮੁਜਾਹਰੇ ਮੌਕੇ ਯੂਨੀਅਨ ਪ੍ਰਧਾਨ ਜੁਝਾਰ ਸਿੰਘ ਕੇਸੋਪੁਰ ਨੇ ਦੱਸਿਆ ਕਿ 25 ਮਈ 2023 ਨੂੰ ਪਿੰਡ ਕੇਸੋਪੁਰ ਦੀ ਗ੍ਰਾਮ ਪੰਚਾਇਤ ਦੀ 13 ਕਨਾਲ ਸ਼ਾਮਲਾਤ ਜਮੀਨ ਦੀ ਬੋਲੀ ਪਰਮਦੀਪ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਤਲਵੰਡੀ ਜੱਟਾਂ ਦੇ ਨਾਮ ਹੋਈ ਸੀ,ਪਰ 30 ਅਗਸਤ 2023 ਨੂੰ ਬਿਨ੍ਹਾ ਵਜ੍ਹਾ ਹੀ ਬੋਲੀ ਨੂੰ ਰੱਦ ਕਰ ਦਿੱਤਾ ਗਿਆ,ਜਦੋ ਇਸ ਬਾਰੇ ਅੱਜ ਬੀ.ਡੀ.ਪੀ.ਓ.ਸੁਖਜਿੰਦਰ ਸਿੰਘ ਨਾਲ ਬੋਲੀ ਕੈਂਸਲ ਕਰਨ ਬਾਰੇ ਪੁੱਛਿਆ ਤਾ ਬੀ.ਡੀ.ਪੀ.ਓ.ਨੇ ਕਿਹਾ ਕਿ ਸਾਨੂੰ ਬੋਲੀ ਕੈਂਸਲ ਕਰਨ ਦਾ ਪੂਰਾ ਅਧਿਕਾਰ ਹੈ।

Advertisements

ਊਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਤੋ ਪੁੱਛਣਾ ਚਾਹੁੰਦੇ ਹਾ ਕਿ ਸਰਕਾਰ ਕਿਉ ਧੱਕਾ ਕਰ ਰਹੀ ਹੈ,ਜਦਕਿ ਇਸ ਜਮੀਨੇ ਝੋਨੇ ਦੀ ਫਸਲ ਬੀਜੀ ਹੋਈ ਹੈ ਤੇ ਫਸਲ ਦੀ ਬਣਦੀ ਰਕਮ ਦੇਣ ਲਈ ਲਈ ਜੋਰ ਪਾਇਆ ਜਾ ਰਿਹਾ ਹੈ। ਜੋਕਿ ਸਰਕਾਰ ਸਰਾਸਰ ਧੱਕਾ ਕਰ ਰਹੀ ਹੈ। ਜੱਥੇਬੰਦੀ ਨੇ ਸਰਕਾਰ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਜੇਕਰ ਬੀਜੀ ਹੋਈ ਫਸਲ ਨੂੰ ਨੁਕਸਾਨ ਪਚਾਉਣ ਦੀ ਕਸਿਸ ਕੀਤੀ ਤਾ ਰੋਡ ਜਾਮ ਕੀਤਾ ਜਾਵੇਗਾ,ਜਿਸ ਦੀ ਜੁਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਜਦੋ ਬੀ.ਡੀ.ਪੀ.ਓ. ਭੂੰਗਾ ਸੁਖਜਿੰਦਰ ਸਿੰਘ ਨਾਲ ਗਲਬਾਤ ਕੀਤੀ ਤਾ ਉਨ੍ਹਾਂ ਨੇ ਕਿਹਾ ਕਿ ਡੀ.ਡੀ.ਪੀ.ਓ.ਹੁਸ਼ਿਆਰਪੁਰ ਨੇ ਇਸ ਬੋਲੀ ਨੂੰ ਰੱਦ ਕੀਤਾ ਗਿਆ ਹੈ,ਜੋ ਵੀ ਸਾਨੂੰ ਉਪਰੋ ਹੁਕਮ ਹੋਇਆ ਉਸ ਦੇ ਮੁਤਾਬਕ ਹੀ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਗੜ੍ਹਦੀਵਾਲਾ ਦੇ ਪ੍ਰਧਾਨ ਜੁਝਾਰ ਸਿੰਘ ਕੇਸੋਪਸੁਰ ਤੋ ਇਲਾਵਾ ਸਰਪੰਚ ਰਾਜਵਿੰਦਰ ਕੌਰ ਕੇਸੋਪੁਰ, ਕੁਲਦੀਪ ਸਿੰਘ ਲਾਡੀ ਬੁੱਟਰ ਸ਼ਹਿਰੀ ਪ੍ਰਧਾਨ,ਪ੍ਰੀਤਮੋਹਨ ਸਿੰਘ,ਪ੍ਰਭਜੋਤ ਸਿੰਘ,ਸਤਵੀਰ ਸਿੰਘ,ਜਸਵੀਰ ਸਿੰਘ,ਗੁਰਵਿੰਦਰ ਸਿੰਘ ਇਕਾਈ ਪ੍ਰਧਾਨ ਮੂਨਕਾਂ, ਟੋਨਾ ਇਕਾਈ ਪ੍ਰਧਾਨ ਚੌਟਾਲਾ,ਸੋਨੀ ਖਿਆਲਾ ਬੁਲੰਦਾਂ,ਗੁਰਪ੍ਰੀਤ ਸਿੰਘ ਮੱਟ ਇਕਾਈ ਪ੍ਰਧਾਨ ਗੋਦਪੁਰ,ਲਖਵਿੰਦਰ ਸਿੰਘ ਲੱਖਾ,ਅਮਰਜੀਤ ਸਿੰਘ ਅਰਗੋਵਾਲ,ਹਰਜਿੰਦਰ ਸਿੰਘ ਸਰਪੰਚ ਚੱਕ ਬਾਮੂ,ਹਰਦੀਪ ਸਿੰਘ ਅਰਗੋਵਾਲ ਜਿਲ੍ਹਾ ਵਾਈਸ ਪ੍ਰਧਾਨ ਭਾਰਤੀ ਕਿਸਾਨ ਰਾਜੇਵਾਲ,ਮਨਜੀਤ ਕੌਰ,ਨਰਿੰਦਰ ਕੌਰ,ਦਲਜੀਤ ਸਿੰਘ,ਮਨਿੰਦਰ ਸਿੰਘ ਇਕਾਈ ਪ੍ਰਧਾਨ ਜੱਲੋਵਾਲ,ਗੁਰਦਿਆਲ ਸਿੰਘ ਇਕਾਈ ਪ੍ਰਧਾਨ ਕੂੰਟਾਂ,ਰਾਮ ਕੁਮਾਰ ਕੂੰਟਾਂ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here