ਸੀ-ਪਾਈਟ ਕੈਂਪ ਨੰਗਲ ਵਿਖੇ ਕਾਂਸਟੇਬਲਾਂ ਦੀ ਭਰਤੀ ਲਈ ਫਿਜ਼ੀਕਲ ਅਤੇ ਲਿਖਤੀ ਟ੍ਰੇਨਿੰਗ ਸ਼ੁਰੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੀ-ਪਾਈਟ ਕੈਂਪ ਨੰਗਲ ਦੇ ਕੈਂਪ ਇੰਚਾਰਜ ਇੰਦਰਜੀਤ ਕੁਮਾਰ ਨੇ ਦੱਸਿਆ ਕਿ ਐਸ. ਐਸ. ਸੀ ਕਮਿਸ਼ਨ ਦੁਆਰਾ ਦਿੱਲੀ ਪੁਲਿਸ ਕਾਂਸਟੇਬਲਾਂ ਦੀਆਂ ਕਰੀਬ 7500 ਪੋਸਟਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਆਨਲਾਈਨ ਪ੍ਰਕਿਰਿਆ ਰਾਹੀਂ 30 ਸਤੰਬਰ 2023 ਤੱਕ ਭਰਿਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਯੁਵਕਾਂ ਨੇ ਆਨਲਾਈਨ ਅਪਲਾਈ ਕੀਤਾ ਹੈ, ਉਨ੍ਹਾਂ ਲਈ ਸੀ-ਪਾਈਟ ਕੈਂਪ ਨੰਗਲ ਵਿਖੇ ਫਿਜ਼ੀਕਲ ਅਤੇ ਲਿਖਤੀ ਟ੍ਰੇਨਿੰਗ ਸ਼ੁਰੂ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਟ੍ਰੇਨਿੰਗ ਰੋਪੜ, ਹੁਸ਼ਿਆਰਪੁਰ  ਅਤੇ ਨਵਾਂਸ਼ਹਿਰ ਦੇ ਯੁਵਕਾਂ ਲਈ ਹੈ।

Advertisements

ਉਨ੍ਹਾਂ ਕਿਹਾ ਕਿ ਇਨ੍ਹਾਂ ਜ਼ਿਲਿ੍ਹਆਂ ਨਾਲ ਸਬੰਧਤ, ਜਿਹੜੇ ਯੁਵਕ ਟ੍ਰੇਨਿੰਗ ਲੈਣੀ ਚਾਹੁੰਦੇ ਹਨ, ਉਹ ਕੈਂਪ ਵਿਖੇ ਆਪਣੀ ਆਨਲਾਈਨ ਸਲਿੱਪ (ਐਪਲੀਕੇਸ਼ਨ ਅਪਲਾਈ ਦੀ) ਅਤੇ ਦਸਤਾਵੇਜ਼ ਜਿਵੇਂ ਕਿ ਮੈਟ੍ਰਿਕ ਦਾ ਸਰਟੀਫਿਕੇਟ, ਬਾਰ੍ਹਵੀਂ ਦਾ ਸਰਟੀਫਿਕੇਟ, ਦੋ ਪਾਸਪੋਰਟ ਸਾਈਜ਼ ਫੋਟੋਆਂ, ਆਧਾਰ ਕਾਰਡ ਦੀ ਕਾਪੀ ਆਦਿ ਲੈ ਕੇ ਕੈਂਪ ਵਿਚ ਕਿਸੇ ਵੀ ਦਿਨ ਸਵੇਰੇ 9 ਵਜੇ ਤੋਂ ਬਾਅਦ ਸੀ-ਪਾਈਟ ਕੈਂਪ, ਮਾਰਫਤ ਸ਼ਿਵਾਲਿਕ ਕਾਲਜ, ਮੋਜੋਵਾਲ, ਨਯਾਨੰਗਲ ਵਿਖੇ ਆ ਸਕਦੇ ਹਨ।

ਇਸ ਤੋਂ ਇਲਾਵਾ ਪੰਜਾਬ ਪੁਲਿਸ ਦੀ ਭਰਤੀ ਦੇ ਯੁਵਕ, ਜਿਨ੍ਹਾਂ ਦਾ ਲਿਖਤੀ ਪੇਪਰ ਹੋ ਗਿਆ ਹੈ, ਉਹ ਵੀ ਫਿਜ਼ੀਕਲ ਟ੍ਰੇਨਿੰਗ ਵਾਸਤੇ ਕੈਂਪ ਵਿਚ ਆ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੈਂਪ ਵਿਖੇ ਸਿਖਲਾਈ ਦੌਰਾਨ ਨੌਜਵਾਨਾਂ ਨੂੰ ਰਿਹਾਇਸ਼ ਅਤੇ ਖਾਣਾ ਬਿਲਕੁਲ ਮੁਫ਼ਤ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ 79739-14579, 78371-08092 ਅਤੇ 98885-16122 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here