ਇਹ ਗੁੜ ਨਹੀ ਜਹਿਰ ਹੈ, ਖਾਣ ਨਾਲ ਹੋਵੇਗਾ ਕੈਸਰ: ਡਾ. ਲਖਵੀਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਜਿਲਾ ਸਿਹਤ ਅਧਿਅਕਾਰੀ ਦੀ ਰਹਿਨਮਾਈ ਹੇਛ ਫੂਡ ਸੇਫਟੀ ਟੀਮ ਵੱਲੋ ਇਕ ਵੱਡੀ ਕਾਰਵਈ ਕਰਦਿਆ ਦੂਜੇ ਰਾਜਾ ਤੋ ਆ ਕਿ ਇਥੇ ਘਟੀਆ ਦਰਜੇ ਦਾ ਗੁੜ ਅਤੇ ਹਾਨੀਕਾਰਕ ਕੈਮਿਕਲਾ ਅਤੇ ਨਾ ਖਾਣ ਯੋਗ ਖੰਡ ਨਾਲ ਤਿਆਰ ਕਰਕੇ ਪੰਜਾਬ  ਦੇ ਵੱਖ ਵੱਖ ਹਿਸਿਆ ਵਿੱਚ ਅਤੇ ਖਾਸ, ਤੋਰ ਤੇ ਮੋਗਾ ਅਤੇ ਸੂਬੋ ਦੇ ਹੋਰ ਜਿਲਿਆ ਦੇ ਵਪਾਰੀ ਅਤੇ ਏਜੰਟਾ ਨੂੰ ਸਪਲਈ ਕੀਤਾ ਜਾ ਰਿਹਾ  ਹੈ ।

Advertisements

ਜਿਲਾ ਸਿਹਤ ਅਧਿਕਾਰੀ ਡਾ. ਲਖਵੀਰ ਸਿੰਘ ਦੀ ਦੇਖ ਰੇਖ  ਵਿੱਚ ਇਸ ਵੱਡੀ ਮਾਤਰਾ ਵਿਚ ਅਜਿਹਾ ਗੁੜ, ਗੰਨੇ ਦੀ ਰਸ ਨਸ਼ਟ ਕੀਤੀ ਤੇ ਸਪਲਾਈ ਕਰਨ ਵਾਲੇ ਗਿਰੋਹ ਦਾ ਭਾਡਾ ਫੋੜ ਕੀਤਾ ਹੈ । ਇਹ ਸਾਰੇ ਨੈਟਵਰਕ ਨੂੰ ਚਲਾਉਣ ਵਾਲੇ ਯੂ ਪੀ ਤੇ ਆ ਕੇ ਇਸ ਗੁੜ ਨੂੰ ਤਿਆਰ ਕਰਦੇ ਹਨ ਜੋ ਸਥਾਨਿਕ ਬਜਾਰ ਵਿੱਚ ਵੇਚ ਕੇ ਵੱਡਾ ਮੁਨਾਫਾ ਕਮਾ ਰਹੇ ਹਨ ਇਸ ਵਿੱਚ ਕੁਝ ਪੰਜਾਬ ਦੇ ਵਪਾਰੀ ਵੀ ਹਨ ਜੋ ਇਹਾਨਾ ਤੇ ਇਹ ਕੰਮ ਕਰਵਾ ਰਹੇ ਹਨ । ਇਸ ਮੋਕੇ  ਜਹਿਰੀਲਾ ਰੰਗ ਅਤੇ ਹੋਰ ਕੈਮੀਕਲ ਵੀ ਨਸ਼ਟ ਕਰਵਾਏ ਗਏ ਜੋ ਗੁੜ ਬਣਾਉਣ ਵਿੱਚ ਵਰਤੇ ਜਾਦੇ ਸਨ । ਇਸ ਮੋਕੇ ਫੂਡ ਸੇਫਟੀ ਅਫਸਰ ਅਤੇ ਰਾਮ ਲੁਬਾਇਆ ਤੇ ਮੀਡੀਆ ਵਿੰਗ ਵੱਲੋ ਗੁਰਵਿੰਦਰ ਸ਼ਾਨੇ ਹਾਜਰ ਸੀ ।

ਇਸ ਮੋਕੇ ਜਿਲਾਂ ਸਿਹਤ ਅਫਸਰ ਡਾ ਲਖਵੀਰ ਸਿੰਘ ਨੇ ਦੱਸਿਆ  ਕਿ  ਪੰਜਾਬ ਵਿੱਚ ਅਜੇ ਗੰਨਾ ਤਿਆਰ ਨਹੀ ਹੋਇਆ ਤੇ ਬਾਹਰਲੇ ਰਾਜਾ ਤੇ ਆ ਕੇ ਪ੍ਰਵਾਸੀ ਭਾਰਤੀ ਨੇ ਪੰਜਾਬ ਵਿੱਚ ਘਟੀਆ ਕੈਮੀਕਲ ਅਤੇ ਨਾ ਖਾਣ ਯੋਗ ਖੰਡ ਪਾ ਕੇ ਗੁੜ ਬਣਾਉਣ ਸ਼ੁਰੂ ਕਰ ਦਿੱਤਾ ਹੈ ਜਦ ਕਿ ਪੰਜਾਬ ਦੇ ਵਾਤਾਵਰਨ ਅਨੁਸਾਰ ਗੁੜ ਨਵੰਬਰ ਦੇ ਪਹਿਲੇ ਹਫਤੇ ਅਤੇ ਸ਼ਕਰ ਵਾਲਾ ਗੰਨਾ ਦਸਬੰਰ ਵਿੱਚ ਤਿਆਰ ਹੁੰਦਾ ਹੈ । ਜਦੋ ਇਸ ਸਬੰਧ ਵਿੱਚ ਟਾਡਾ ਰੋਡ ਦੁਸੜਕੇ ਦੇ ਇਕ ਵੇਲਣਾ ਚਲਦਾ ਦੇਖਿਆ ਤਾ ਉਸ ਦੇਖ ਸਾਰੀ ਫੂਡ ਟੀਮ ਵੀ ਹੈਰਾਨ ਰਹਿ ਗਈ । ਵੱਡੀ ਮਾਤਰਾ ਵਿੱਚ ਜਿਆਦਾ ਰੰਗ ਵਾਲਾ ਗੁੜ ਤੇ ਸੰਕਰ ਤਿਆਰ ਕਰਕੇ ਰੱਖੀ ਗਈ ਸੀ ਤੇ ਨਾਲ ਹੀ ਨਾ ਖਾਣ.ਯੋਗ ਖੰਡ ਦੀਆ ਬੋਰੀਆ ਤੇ ਵਿੱਚ ਮਰੀਆ ਹੋਈਆ ਮੱਖੀ ਤੇ ਹੋਰ ਕਈ ਕੈਮੀਕਲ ਪਾ ਕੇ ਗੁੜ ਤਿਆਰ ਕੀਤਾ ਜਾ ਰਿਹਾ ਸੀ ।

ਇਸ ਤੇ ਸਿਹਤ ਵਿਭਾਗ ਦੀ ਟੀਮ ਵੱਲੋ ਉਸ ਵਕਤ ਵੱਡੀ ਮਾਤਾਰ ਵਿੱਚ ਗੁੜ ਨੂੰ ਨਸ਼ਟ ਕਰਵਾਇਆ ਤੇ ਨਾ ਖਾਣ ਯੋਗ ਰੰਗ ਨੂੰ ਨਸ਼ਟ ਕਰਵਾ ਬਚਿਆ ਹੋਇਆ ਰੰਗ ਜਪਤ ਕਰ ਲਿਆ । ਜਦੋ ਉਸ ਕੇਲੇ ਇਹ ਪੁਛਿਆ ਤੇ ਇਹ ਕੀ  ਤੇਰੇ ਕੋਲ ਇਸ ਦਾ ਫੂਡ ਲਈਸੈਸ ਲਿਆ ਤੇ 4 ਸਾਲ ਪੁਰਾਣਾ ਦਿਖਾ ਰਿਹਾ ਸੀ । ਸਿਹਤ ਵਿਭਾਗ ਵੱਲੋ ਇਸ ਵੇਲਣੇ ਨੂੰ ਬੰਦ ਕਰਵਾ ਦਿੱਤਾ ਹੈ ਤੇ ਉਸ ਤਾੜਨਾ ਕੀਤੀ ਗਈ ਜਦ ਤੱਕ ਵਿਭਾਗ ਵੱਲੋ ਇਜਾਜਤ ਨਹੀ ਮਿਲਦੀ ਉਦੋ ਤੱਕ ਵੇਲਣਾ ਬੰਦ ਰਹੇ ਗਾ ।

ਇਸ ਮੋਕੇ ਜਿਲਾ ਸਿਹਤ ਅਫਸਰ ਨੇ ਗੁੜ ਬਨਾਉਣ ਵਾਲਿਆ ਨੂੰ ਤਾੜਨਾ ਕੀਤੀ ਕਿ ਸਭ ਤੇ ਪਹਿਲਾ ਫੂਡ ਲਾਈਸੈਸ ਲਓ ਉਸ ਉਪਰੰਤ ਜਦ ਤੱਕ ਗੰਨਾ ਤਰਾ ਪੂਰੀ  ਤਿਆਰ ਨਹੀ ਹੁੰਦਾ ਉਦੋ ਤੱਕ ਕੋਈ ਵੇਲਣਾ ਚਾਲੂ ਨਹੀ ਕਰਨ ਦਿੱਤਾ ਜਵੇਗਾ । ਜੇਕਰ ਕੋਈ ਵੀ ਜਿਲੇ ਵਿੱਚ ਇਸ ਤਰਾ ਦਾ ਗੁੜ ਬਣਾਉਦਾ ਹੈ ਤੇ ਉਸ ਨੂੰ ਜਬਤ ਕਰਕੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ । ਉਹਨਾ ਪੰਜਾਬ ਦੇ ਜਿਮੀਦਾਰਾ ਨੂੰ ਵੀ ਕਿਹਾ ਕਿ ਜਦ ਤੱਕ ਗੁੜ ਬਣਾਉਣ ਵਾਲਾ ਗੰਨਾ ਤਿਆਰ ਨਹੀ ਹੋ ਜਾਦਾ ਉਦੇ ਤੱਕ ਉਹ ਇਹਨਾਂ ਪਰਵਾਸੀ ਮਜਦੂਰਾ ਨੂੰ ਗੰਨਾ ਨਾ ਸਪਲਾਈ ਕਰਨ ਕਿਉਕਿ ਕਿ ਪੰਜਾਬ ਦੇ ਲੋਕਾ ਨੇ ਗੁੜ ਖਾਣਾ ਤੇ ਪੰਜਾਬੀਆ ਦੀ ਸਿਹਤ ਨਾਲ ਪੰਜਾਬੀ ਨਾ ਖੇਡਣ ।

LEAVE A REPLY

Please enter your comment!
Please enter your name here